ਪੰਜਾਬ

punjab

ETV Bharat / sukhibhava

Sore Throat: ਗਲੇ 'ਚ ਦਰਦ ਹੋ ਰਿਹਾ ਹੈ, ਤਾਂ ਅਜ਼ਮਾਓ ਇਹ ਘਰੇਲੂ ਨੁਸਖੇ, ਮਿਲੇਗਾ ਆਰਾਮ

Home Remedies For Sore Throat: ਬਦਲਦੇ ਮੌਸਮ 'ਚ ਅਕਸਰ ਲੋਕ ਗਲੇ 'ਚ ਖਰਾਸ਼ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਜੇਕਰ ਤੁਹਾਨੂੰ ਸਵੇਰੇ ਉੱਠ ਕੇ ਗਲੇ 'ਚ ਖਰਾਸ਼ ਜਾਂ ਜਲਨ ਹੋ ਰਹੀ ਹੈ, ਤਾਂ ਤੁਸੀਂ ਕੁਝ ਤਰੀਕੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।

Home Remedies For Sore Throat
Home Remedies For Sore Throat

By ETV Bharat Punjabi Team

Published : Oct 23, 2023, 3:34 PM IST

ਹੈਦਰਾਬਾਦ: ਸਰਦੀਆਂ ਦੇ ਮੌਸਮ ਆਉਣ ਵਾਲੇ ਹਨ। ਇਸ ਮੌਸਮ 'ਚ ਅਕਸਰ ਲੋਕ ਗਲੇ ਦੀ ਖਰਾਸ਼ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਗਲੇ 'ਚ ਇੰਨਫੈਕਸ਼ਨ ਕਾਰਨ ਇਹ ਪਰੇਸ਼ਾਨੀ ਹੁੰਦੀ ਹੈ। ਗਲੇ 'ਚ ਇੰਨਫੈਕਸ਼ਨ ਹੋਣ 'ਤੇ ਦਰਦ, ਖਰਾਸ਼, ਠੰਡਾ ਲੱਗਣਾ ਜਾਂ ਬੁਖਾਰ ਵਰਗੇ ਲੱਛਣ ਨਜ਼ਰ ਆਉਦੇ ਹਨ। ਗਲੇ ਨਾਲ ਜੁੜੀ ਸਮੱਸਿਆਂ ਬੈਕਟੀਰੀਅਲ ਇੰਨਫੈਕਸ਼ਨ, ਵਾਈਰਲ ਇੰਨਫੈਕਸ਼ਨ ਅਤੇ ਐਲਰਜੀ ਕਾਰਨ ਹੋ ਸਕਦੀ ਹੈ। ਇਸ ਦੌਰਾਨ ਜੇਕਰ ਲੋਕਾਂ ਨੂੰ ਗਲੇ 'ਚ ਖਰਾਸ਼ ਜਾਂ ਜਲਨ ਵਰਗੀ ਸਮੱਸਿਆਂ ਹੁੰਦੀ ਹੈ, ਤਾਂ ਤਰੁੰਤ ਕੁਝ ਤਰੀਕੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਤੁਸੀ ਰਾਹਤ ਪਾ ਸਕਦੇ ਹੋ।

ਗਲੇ 'ਚ ਖਰਾਸ਼ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:

ਲੂਣ ਦੇ ਪਾਣੀ ਨਾਲ ਗਰਾਰੇ ਕਰੋ: ਜੇਕਰ ਤੁਹਾਡੇ ਗਲੇ 'ਚ ਖਰਾਸ਼ ਹੋ ਰਹੀ ਹੈ, ਤਾਂ ਤੁਸੀਂ ਲੂਣ ਵਾਲੇ ਪਾਣੀ ਨਾਲ ਗਰਾਰੇ ਕਰ ਸਕਦੇ ਹੋ। ਇਸ ਨਾਲ ਆਰਾਮ ਮਿਲੇਗਾ। ਇਸ ਲਈ ਥੋੜਾ ਪਾਣੀ ਗਰਮ ਕਰਕੇ ਇੱਕ ਗਲਾਸ 'ਚ ਪਾਓ ਅਤੇ ਫਿਰ ਅੱਧਾ ਛੋਟਾ ਚਮਚ ਲੂਣ ਦਾ ਪਾਓ ਅਤੇ ਇਸਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਲੂਣ ਦੇ ਪਾਣੀ ਨਾਲ 10 ਸਕਿੰਟ ਤੱਕ ਗਰਾਰੇ ਕਰੋ। ਦਿਨ 'ਚ 2-3 ਵਾਰ ਅਜਿਹਾ ਕਰੋ।

ਮਲੱਠੀ ਖਾਓ: ਗਲੇ 'ਚ ਖਰਾਸ਼ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਮਲੱਠੀ ਫਾਇਦੇਮੰਦ ਹੋ ਸਕਦੀ ਹੈ। ਮਲੱਠੀ ਨੂੰ ਤੁਸੀਂ ਆਪਣੀ ਚਾਹ 'ਚ ਵੀ ਪਾ ਸਕਦੇ ਹੋ। ਜੇਕਰ ਤੁਸੀਂ ਚਾਹ ਨਹੀਂ ਪੀਂਦੇ, ਤਾਂ ਇੱਕ ਗਲਾਸ ਪਾਣੀ 'ਚ ਮਲੱਠੀ ਪਾਓ ਅਤੇ ਫਿਰ ਇਸਨੂੰ ਉਬਾਲ ਲਓ। ਇਸ ਪਾਣੀ ਨੂੰ ਠੰਡਾ ਹੋਣ ਦਿਓ ਅਤੇ ਫਿਰ ਪੀ ਲਓ। ਇਸ ਨਾਲ ਗਲੇ ਨੂੰ ਕਾਫ਼ੀ ਆਰਾਮ ਮਿਲੇਗਾ।

ਸ਼ਹਿਦ:ਗਲੇ 'ਚ ਖਰਾਸ਼ ਦੀ ਸਮੱਸਿਆਂ ਤੋਂ ਆਰਾਮ ਪਾਉਣ ਲਈ ਸ਼ਹਿਦ ਖਾਓ। ਸ਼ਹਿਦ ਐਂਟੀ ਬੈਕਟੀਰੀਅਲ ਅਤੇ ਸਾੜ ਵਿਰੋਧੀ ਗੁਣਾ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਗਲੇ ਦੀ ਖਰਾਸ਼, ਖੰਘ, ਦਰਦ ਅਤੇ ਜ਼ੁਕਾਮ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਗਰਮ ਪਾਣੀ 'ਚ ਸ਼ਹਿਦ ਨੂੰ ਮਿਲਾ ਕੇ ਪੀਓ।

ਲੌਂਗ ਚਬਾਓ:ਗਲੇ 'ਚ ਖਰਾਸ਼ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਲੌਂਗ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਲੌਂਗ ਨੂੰ ਚਬਾਓ ਜਾਂ ਤੁਸੀਂ ਗਰਮ ਪਾਣੀ 'ਚ ਲੌਂਗ ਪਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਹਰਬਲ ਟੀ 'ਚ ਵੀ ਲੌਂਗ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ।

ABOUT THE AUTHOR

...view details