ਪੰਜਾਬ

punjab

ETV Bharat / sukhibhava

ਪੇਟ ਦੇ ਕੀੜੇ ਬੱਚਿਆਂ ਦੇ ਸਰੀਰਕ ਵਿਕਾਸ ਦੀ ਗਤੀ ਨੂੰ ਘਟਾਉਂਦੇ ਹਨ

ਹੈਲਮਿੰਥੀਅਸਿਸ ਜਾਂ ਪੇਟ ਦੇ ਕੀੜੇ ਬੱਚਿਆਂ ਵਿੱਚ ਪਾਇਆ ਜਾਣ ਵਾਲੀ ਇੱਕ ਆਮ ਸਮੱਸਿਆ ਹੈ। ਸਫ਼ਾਈ ਦੀ ਘਾਟ ਕਾਰਨ, ਇਹ ਬੀਮਾਰੀ ਨਾ ਸਿਰਫ਼ ਬੱਚਿਆਂ, ਬਲਕਿ ਬਜ਼ੁਰਗਾਂ ਨੂੰ ਵੀ ਪੇਟ ਦੇ ਰੋਗੀ ਬਣਾ ਸਕਦੀ ਹੈ।

ਤਸਵੀਰ
ਤਸਵੀਰ

By

Published : Oct 28, 2020, 3:46 PM IST

ਪੇਟ ਦੇ ਕੀੜੇ, ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ਹੈਲਮਿੰਥੀਅਸਿਸ ਰੋਗ ਕਹਿੰਦੇ ਹਨ, ਇਹ ਨਾ ਸਿਰਫ਼ ਬੱਚਿਆਂ ਦੇ ਸਰੀਰਕ ਵਿਕਾਸ ਨੂੰ ਘੱਟ ਕਰਦੇ ਹਨ, ਬਲਕਿ ਉਨ੍ਹਾਂ ਦੀਆਂ ਰੋਜਾਨਾਂ ਦੇ ਕੰਮਾਂ ਨੂੰ ਵੀ ਸੁਸਤ ਅਤੇ ਥਕੇਵਾਂ ਭਰਿਆ ਬਣਾ ਦਿੰਦਾ ਹੈ। ਪੇਟ ਵਿੱਚ ਕੀੜੇ ਹੋਣ ਦੀ ਸਮੱਸਿਆ ਨਾ ਸਿਰਫ਼ ਬੱਚਿਆਂ ਦੀ ਸਿਹਤ ਬਲਕਿ ਬਜ਼ੁਰਗਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਅਸਵੱਛ ਅਤੇ ਅਣ-ਪੱਕੇ ਜੰਕ ਫੂਡ ਕਾਰਨ ਪੇਟ ਵਿੱਚ ਕੀੜੇ ਬਣਦੇ ਹਨ, ਇਹ ਪੇਟ ਵਿੱਚ ਲਾਗ ਅਤੇ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਕੀੜਿਆਂ ਦੀ ਬਿਮਾਰੀ ਬਾਰੇ ਜਾਣਨ ਲਈ, ਈਟੀਵੀ ਭਾਰਤ ਦੀ ਸੁੱਖੀਭਾਵਾ ਟੀਮ ਨੇ ਰੇਨਬੋ ਬੱਚਿਆਂ ਦੇ ਹਸਪਤਾਲ, ਹੈਦਰਾਬਾਦ ਦੇ ਨਾਨਟੋਲੋਜਿਸਟ ਕੰਨਸਲਟੈਂਟ ਡਾ. ਵਿਜਯਾਨੰਦ ਜਮਾਲਪੁਰੀ ਨਾਲ ਗੱਲਬਾਤ ਕੀਤੀ।

ਕੀੜਿਆਂ ਦੀ ਬੀਮਾਰੀ ਕੀ ਹੈ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, 1 ਤੋਂ 14 ਸਾਲ ਦੇ ਵਿਚਕਾਰ 241 ਮਿਲੀਅਨ ਬੱਚੇ ਪੇਟ ਦੇ ਕੀੜਿਆਂ ਦੀ ਬੀਮਾਰੀ ਤੋਂ ਪੀੜਤ ਹਨ। ਕੌਮੀ ਡੀ ਵਾਰਮਿੰਗ ਦਿਵਸ ਹਰ ਸਾਲ 10 ਫ਼ਰਵਰੀ ਅਤੇ 10 ਅਗਸਤ ਨੂੰ ਮਨਾਇਆ ਜਾਂਦਾ ਹੈ ਜਿਸ ਦੇ ਉਦੇਸ਼ ਨਾਲ ਲੋਕਾਂ ਨੂੰ ਕੀੜਿਆਂ ਦੀ ਬਿਮਾਰੀ, ਇਸ ਦੇ ਕਾਰਨਾਂ ਅਤੇ ਇਸ ਦੀਆਂ ਦਵਾਈਆਂ ਪ੍ਰਤੀ ਜਾਗਰੂਕ ਕੀਤਾ ਜਾਵੇ। ਡੀ-ਵਾਰਮਿੰਗ ਦੀ ਜ਼ਰੂਰਤ ਨੂੰ ਆਮ ਤੌਰ 'ਤੇ 19 ਸਾਲ ਮੰਨਿਆ ਜਾਂਦਾ ਹੈ।

ਡਾ: ਜਮਾਲਪੁਰੀ ਦੇ ਅਨੁਸਾਰ ਛੋਟੇ ਬੱਚੇ ਅਕਸਰ ਆਪਣੇ ਮੂੰਹ ਵਿੱਚ ਮਿੱਟੀ ਨਾਲ ਲਿਬੜੇ ਜਾਂ ਗੰਦੇ ਹੱਥ ਮੂੰਹ ਵਿੱਚ ਪਾ ਲੈਂਦੇ ਹਨ, ਅਜਿਹਾ ਕਰਨ ਨਾਲ ਉਨ੍ਹਾਂ ਦੇ ਪੇਟ ਵਿੱਚ ਕੀੜੇ-ਮਕੌੜੇ ਹੋ ਸਕਦੇ ਹਨ। ਦਰਅਸਲ, ਕੀੜੇ-ਮਕੌੜਿਆਂ ਦੇ ਅੰਡੇ ਜ਼ਮੀਨ 'ਤੇ ਮਿੱਟੀ ਵਿੱਚ ਪਏ ਰਹਿੰਦੇ ਹਨ। ਬੱਚੇ ਖੁੱਲੇ ਵਿੱਚ ਖੇਡ ਕੇ ਉਨ੍ਹਾਂ ਦੇ ਸੰਪਰਕ ਵਿੱਚ ਆ ਜਾਂਦੇ ਹਨ ਅਤੇ ਉਹ ਕੀੜੇ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਏ ਬਿਨਾਂ ਅੱਧ ਪੱਕੀਆਂ ਸਬਜ਼ੀਆਂ ਦਾ ਸੇਵਨ ਕਰਨਾ ਵੀ ਇਸ ਬੀਮਾਰੀ ਦਾ ਕਾਰਨ ਬਣ ਸਕਦਾ ਹੈ।

ਕੀੜੇ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ

ਡਾ. ਜਮਾਲਪੁਰੀ ਦੱਸਦੇ ਹਨ ਕਿ ਜਿਵੇਂ ਹੀ ਕੀੜੇ ਦੇ ਅੰਡੇ ਜਾਂ ਕੀੜੇ ਸਾਡੇ ਪੇਟ ਵਿੱਚ ਪਹੁੰਚ ਜਾਂਦੇ ਹਨ, ਉਹ ਸਾਡੀਆਂ ਅੰਤੜੀਆਂ ਨਾਲ ਜੁੜ ਜਾਂਦੇ ਹਨ ਅਤੇ ਸਰੀਰ ਦੇ ਪੋਸ਼ਣ ਉੱਤੇ ਰਹਿਣ ਲੱਗ ਪੈਂਦੇ ਹਨ। ਇਸਦੇ ਨਾਲ, ਉਹ ਸਾਡੀ ਅੰਤੜੀਆਂ ਦੇ ਅੰਦਰੂਨੀ ਪਰਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ, ਉਹ ਪੌਸ਼ਟਿਕ ਤੱਤ ਜਜ਼ਬ ਕਰਨ ਦੀ ਸਰੀਰ ਦੀ ਯੋਗਤਾ ਨੂੰ ਵੀ ਘਟਾਉਂਦੇ ਹਨ। ਜਿਸ ਕਾਰਨ ਵਿਅਕਤੀ ਦੇ ਸਰੀਰ ਵਿੱਚ ਖ਼ੂਨ ਦੀ ਕਮੀ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।

ਕੀੜਿਆਂ ਦੀਆਂ ਕਿਸਮਾਂ

ਬੱਚਿਆਂ ਵਿੱਚ ਤਿੰਨ ਕਿਸਮ ਦੇ ਕੀੜੇ-ਮਕੌੜੇ ਪਾਏ ਜਾਂਦੇ ਹਨ;

  • ਹੁੱਕਵਰਮ: ਇਹ ਬੱਚਿਆਂ ਦੇ ਹੀਮੋਗਲੋਬਿਨ ਨੂੰ ਘਟਾਉਂਦਾ ਹੈ।
  • ਰਿੰਗਵਰਮ: ਇਹ ਕੀੜਾ ਬੱਚਿਆਂ ਨੂੰ ਐਨੀਮਿਕ ਬਣਾਉਂਦਾ ਹੈ।
  • ਐਟਵਰਮ: ਇਸ ਕੀੜੇ ਦੇ ਕਾਰਨ ਬੱਚਿਆਂ ਵਿੱਚ ਫੰਗਲ ਇਨਫ਼ੈਕਸ਼ਨ ਅਤੇ ਮਿਰਗੀ ਦੇ ਦੌਰੇ ਪੈਣ ਦੀ ਸੰਭਾਵਨਾ ਹੈ।

ਪੇਟ ਦੇ ਕੀੜੇ ਹੋਣ ਦੇ ਲੱਛਣ

  • ਅਨੀਮੀਆ ਦਾ ਭਾਵ ਹੈ ਖ਼ੂਨ ਦੀ ਕਮੀ ਹੋਣਾ
  • ਸਰੀਰ ਵਿੱਚ ਲਗਾਤਾਰ ਥਕਾਵਟ ਜਾਂ ਕੰਮ ਕਰਨ ਦੀ ਸਮਰੱਥਾ ਨਾ ਹੋਣਾ
  • ਚਿੜਚਿੜਾਪਨ
  • ਡਾਇਰੀਆ
  • ਪੇਟ ਵਿੱਚ ਦਰਦ ਅਤੇ ਨਿਰੰਤਰ ਦਸਤ
  • ਭੁੱਖ ਨਾ ਲੱਗਣਾ
  • ਮਲ ਵਿੱਚ ਕੀੜਿਆਂ ਦਾ ਨਿਕਲਣਾ

ਡੀ-ਵਾਰਮਿੰਗ

ਡਾ. ਜਮਾਲਪੁਰੀ ਦੱਸਦੇ ਹਨ ਕਿ ਸਾਲ ਵਿੱਚ ਇੱਕ ਵਾਰ ਡੀ-ਵਰਮਿੰਗ ਦਵਾਈ ਦੇਣਾ ਆਮ ਤੌਰ 'ਤੇ ਛੋਟੇ ਬੱਚਿਆਂ ਵਿੱਚ ਲਾਭਕਾਰੀ ਹੁੰਦਾ ਹੈ। ਕਿਸੇ ਵੀ ਸਥਿਤੀ ਵਿੱਚ, ਜੇਕਰ ਇਹ ਕਿਸੇ ਬੀਮਾਰੀ ਵਾਂਗ ਜਾਪਦਾ ਹੈ, ਜਦੋਂ ਬੱਚੇ ਨੂੰ ਪੋਸ਼ਣ ਦੀ ਸਹੀ ਮਾਤਰਾ ਨਹੀਂ ਮਿਲ ਰਹੀ, ਤਾਂ ਡਾਕਟਰ ਲਾਜ਼ਮੀ ਤੌਰ 'ਤੇ ਇੱਕ ਵਾਰ ਡੀ-ਵਰਮਿੰਗ ਦੀ ਦਵਾਈ ਦਿੰਦੇ ਹਨ।

ਡੀ-ਵਰਮਿੰਗ ਦੇ ਲਾਭ

ਬੱਚਿਆਂ ਨੂੰ ਤੈਅ ਅੰਤਰਾਲਾਂ ਉੱਤੇ ਡੀ-ਵਾਰਮਿੰਗ ਦੀ ਦਵਾਈ ਦੇਣ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਾਇਆ ਜਾ ਸਕਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਦੇ ਸਰੀਰਕ ਵਿਕਾਸ ਦੀ ਗਤੀ ਵੀ ਵੱਧ ਜਾਂਦੀ ਹੈ।

  • ਬੱਚੇ ਦੇ ਸਰੀਰ ਨੂੰ ਪੂਰੀ ਤਰ੍ਹਾਂ ਪੋਸ਼ਣ ਮਿਲਦਾ ਹੈ।
  • ਬੱਚਿਆਂ ਵਿਚ ਕਿਸੇ ਵੀ ਕੰਮ ਬਾਰੇ ਗਤੀਵਿਧੀ ਵਿੱਚ ਵਾਧਾ ਹੁੰਦਾ ਹੈ।
  • ਡੀ-ਵਾਰਮਿੰਗ ਦਵਾਈ ਦੀ ਵਰਤੋਂ ਬੱਚਿਆਂ ਵਿੱਚ ਅਨੀਮੀਆ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਘਟਾਉਂਦੀ ਹੈ।
  • ਬੱਚਿਆਂ ਵਿੱਚ ਥਕਾਵਟ ਅਤੇ ਕਮਜ਼ੋਰੀ ਘਟਦੀ ਹੈ।

ਪੇਟ ਦੇ ਕੀੜਿਆਂ ਤੋਂ ਕਿਵੇਂ ਬਚੀਏ

ਅੰਦਰੂਨੀ ਸਫ਼ਾਈ ਅਤੇ ਸਵੱਛਤਾ ਸਭ ਤੋਂ ਮਹੱਤਵਪੂਰਣ ਤਰੀਕਾ ਹੈ ਜਿਸ ਦੁਆਰਾ ਅਸੀਂ ਇਸ ਸਮੱਸਿਆ ਤੋਂ ਬਚ ਸਕਦੇ ਹਾਂ। ਇਸ ਤੋਂ ਇਲਾਵਾ ਕੁੱਝ ਖਾਸ ਆਦਤਾਂ ਦਾ ਪਾਲਣ ਕਰਨ ਨਾਲ ਬੱਚੇ ਅਤੇ ਵੱਡੇ ਕੀੜਿਆਂ ਦੇ ਰੋਗ ਤੋਂ ਬਚ ਸਕਦੇ ਹਨ।

  • ਹਮੇਸ਼ਾ ਖੁੱਲੇ ਵਿੱਚ ਜਾਣ ਦੀ ਬਜਾਏ ਟਾਇਲਟ ਦੀ ਵਰਤੋਂ ਕਰੋ।
  • ਖਾਣਾ ਖਾਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਬਾਅਦ ਹਮੇਸ਼ਾਂ ਆਪਣੇ ਹੱਥ ਸਾਬਣ ਨਾਲ ਧੋ ਲਓ।
  • ਹਮੇਸ਼ਾ ਜ਼ਮੀਨ 'ਤੇ ਚੱਪਲਾਂ ਅਤੇ ਜੁੱਤੇ ਪਾ ਕੇ ਚੱਲੋ।
  • ਹਮੇਸ਼ਾ ਸਾਫ਼ ਪਾਣੀ ਨਾਲ ਫਲ ਅਤੇ ਸਬਜ਼ੀਆਂ ਨੂੰ ਧੋਅ ਕੇ ਉਨ੍ਹਾਂ ਦਾ ਸੇਵਨ ਕਰੋ।
  • ਚੰਗੀ ਤਰ੍ਹਾਂ ਪੱਕਿਆ ਖਾਣਾ ਖਾਓ।

ABOUT THE AUTHOR

...view details