ਹੈਦਰਾਬਾਦ: ਅੱਜ ਦੇ ਸਮੇਂ 'ਚ ਵਿਅਸਤ ਜੀਵਨਸ਼ੈਲੀ ਕਾਰਨ ਲੋਕ ਸਵੇਰ ਦਾ ਭੋਜਨ ਨਹੀਂ ਖਾਂਦੇ, ਜਿਸ ਕਾਰਨ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੈ ਹੋ। ਕਈ ਲੋਕਾਂ ਨੂੰ ਲੱਗਦਾ ਹੈ ਕਿ ਸਵੇਰ ਦਾ ਭੋਜਨ ਨਾ ਖਾਣ ਨਾਲ ਸਿਹਤ 'ਤੇ ਕੋਈ ਗਲਤ ਅਸਰ ਨਹੀਂ ਪੈਂਦਾ, ਜਦਕਿ ਅਜਿਹਾ ਸੋਚਣਾ ਗਲਤ ਹੈ। ਇਸ ਲਈ ਸਵੇਰ ਦਾ ਭੋਜਨ ਕਦੇ ਵੀ ਨਹੀਂ ਛੱਡਣਾ ਚਾਹੀਦਾ। ਸਵੇਰ ਦਾ ਭੋਜਨ ਛੱਡਣ ਨਾਲ ਭਾਰ ਵਧਣ, ਐਨਰਜ਼ੀ ਦੀ ਕਮੀ, ਚਿੜਚਿੜਾਪਨ, ਪੌਸ਼ਟਿਕ ਤੱਤਾਂ ਦੀ ਕਮੀ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ।
ਸਵੇਰ ਦਾ ਭੋਜਨ ਛੱਡਣ ਦੇ ਨੁਕਸਾਨ:
ਭਾਰ ਵਧਣਾ:ਸਵੇਰ ਦਾ ਭੋਜਨ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਸਵੇਰ ਦੇ ਸਮੇਂ ਸਰੀਰ ਨੂੰ ਰਾਤ ਦੇ ਭੋਜਨ ਤੋਂ ਕਾਫ਼ੀ ਲੰਬੇ ਸਮੇਂ ਬਾਅਦ ਖਾਣਾ ਮਿਲਦਾ ਹੈ, ਜਿਸ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਪਰ ਜਦੋ ਤੁਸੀਂ ਸਵੇਰ ਦਾ ਭੋਜਨ ਨਹੀਂ ਖਾਂਦੇ, ਤਾਂ ਦਿਨ ਭਰ 'ਚ ਐਨਰਜ਼ੀ ਪਾਉਣ ਲਈ ਜ਼ਿਆਦਾ ਫੈਟ ਅਤੇ ਸ਼ੂਗਰ ਵਾਲੀਆਂ ਚੀਜ਼ਾਂ ਖਾਣ ਦਾ ਮਨ ਕਰਦਾ ਹੈ, ਜਿਸ ਨਾਲ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਸਵੇਰ ਦਾ ਭੋਜਨ ਨਾ ਛੱਡੋ।
ਐਨਰਜ਼ੀ ਦੀ ਕਮੀ:ਸਵੇਰ ਦੇ ਸਮੇਂ ਸਾਡੇ ਸਰੀਰ 'ਚ ਐਨਰਜ਼ੀ ਦਾ ਪੱਧਰ ਘਟ ਹੋਣ ਲੱਗਦਾ ਹੈ, ਜਿਸਨੂੰ ਸਵੇਰ ਦੇ ਭੋਜਨ ਨਾਲ ਪੂਰਾ ਕੀਤਾ ਜਾਂਦਾ ਹੈ। ਸਵੇਰ ਦਾ ਭੋਜਨ ਨਾ ਖਾਣ ਨਾਲ ਸਰੀਰ ਨੂੰ ਊਰਜਾ ਨਹੀਂ ਮਿਲ ਪਾਉਦੀ ਅਤੇ ਸਰੀਰ ਕੰਮਜ਼ੋਰ ਹੋਣ ਲੱਗਦਾ ਹੈ। ਐਨਰਜ਼ੀ ਦੀ ਕਮੀ ਕਾਰਨ ਸਰੀਰ ਨੂੰ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਸਵੇਰ ਦਾ ਭੋਜਨ ਖਾਣਾ ਨਾ ਭੁੱਲੋ।
ਚਿੜਚਿੜਾਪਨ:ਸਵੇਰ ਦਾ ਭੋਜਨ ਖਾਣ ਨਾਲ ਸਰੀਰ ਨੂੰ ਗਲੂਕੋਜ਼ ਮਿਲਦਾ ਹੈ, ਜੋ ਸਰੀਰ 'ਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਪਰ ਸਵੇਰ ਦਾ ਭੋਜਨ ਨਾ ਖਾਣ ਕਰਕੇ ਬਲੱਡ ਸ਼ੂਗਰ ਪੱਧਰ ਘਟ ਹੋ ਸਕਦਾ, ਜਿਸ ਕਰਕੇ ਮੂਡ ਖਰਾਬ ਹੋ ਸਕਦਾ ਹੈ ਅਤੇ ਤੁਸੀਂ ਚਿੜਚਿੜਾਪਨ ਮਹਿਸੂਸ ਕਰ ਸਕਦੇ ਹੋ।
ਪੌਸ਼ਟਿਕ ਤੱਤਾਂ ਦੀ ਕਮੀ: ਸਵੇਰ ਦਾ ਭੋਜਨ ਖਾਣ ਨਾਲ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। ਜੇਕਰ ਤੁਸੀਂ ਸਵੇਰ ਦਾ ਭੋਜਨ ਛੱਡਦੇ ਹੋ, ਤਾਂ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ, ਜਿਸ ਕਾਰਨ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸਦੇ ਨਾਲ ਹੀ ਇਮਿਊਨ ਸਿਸਟਮ ਵੀ ਕੰਮਜ਼ੋਰ ਹੋ ਜਾਂਦਾ ਹੈ।
ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ: ਸਵੇਰ ਦਾ ਭੋਜਨ ਦਿਲ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੁੰਦਾ ਹੈ। ਸਵੇਰੇ ਭੋਜਨ ਨਾ ਖਾਣ ਕਰਕੇ ਮੋਟਾਪਾ, ਬਲੱਡ ਪ੍ਰੈਸ਼ਰ ਵਧਣ ਅਤੇ ਸ਼ੂਗਰ ਦਾ ਖਤਰਾ ਹੋ ਸਕਦਾ ਹੈ। ਇਸ ਲਈ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਸਵੇਰ ਦਾ ਭੋਜਨ ਜ਼ਰੂਰ ਖਾਓ।