ਪੰਜਾਬ

punjab

ETV Bharat / sukhibhava

Skin Care Tips: Glowing Skin ਪਾਉਣ ਲਈ ਰੋਜ਼ਾਨਾ ਖਾਲੀ ਪੇਟ ਪੀਓ ਇਹ 5 ਡ੍ਰਿੰਕਸ, ਨਜ਼ਰ ਆਵੇਗਾ ਨਿਖਾਰ

Drinks For Glowing Skin: ਗਲਤ ਜੀਵਨਸ਼ੈਲੀ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਕੈਮਿਕਲ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹੋ, ਤਾਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋਰ ਵਧ ਜਾਂਦੀਆਂ ਹਨ। ਇਸ ਕਰਕੇ Glowing Skin ਪਾਉਣ ਲਈ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੋ।

Skin Care Tips
Skin Care Tips

By ETV Bharat Punjabi Team

Published : Sep 8, 2023, 12:23 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਚਮਕਦਾਰ ਚਮੜੀ ਪਾਉਣ ਲਈ ਕਈ ਕੋਸ਼ਿਸ਼ਾਂ ਕਰਦੇ ਹਨ। ਕਈ ਲੋਕ Skin ਪ੍ਰੋਡਕਟਸ ਦਾ ਇਸਤੇਮਾਲ ਕਰਦੇ, ਜਦਕਿ ਇਨ੍ਹਾਂ ਪ੍ਰੋਡਕਟਸ ਕਰਕੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵਧਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਸੀਂ Glowing Skin ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਡਾਈਟ 'ਚ ਕੁਝ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ।

Glowing Skin ਪਾਉਣ ਲਈ ਇਨ੍ਹਾਂ ਡ੍ਰਿੰਕਸ ਨਾਲ ਕਰੋ ਆਪਣੀ ਸਵੇਰ ਦੀ ਸ਼ੁਰੂਆਤ:

ਨਿੰਬੂ ਪਾਣੀ: ਚਮਕਦਾਰ ਚਮੜੀ ਪਾਉਣ ਲਈ ਤੁਸੀਂ ਨਿੰਬੂ ਪਾਣੀ ਨਾਲ ਆਪਣੀ ਸਵੇਰ ਦੀ ਸ਼ੁਰੂਆਤ ਕਰ ਸਕਦੇ ਹੋ। ਨਿੰਬੂ ਵਿਟਾਮਿਨ-ਸੀ ਦਾ ਚੰਗਾ ਸਰੋਤ ਹੁੰਦਾ ਹੈ। ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥਾ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ। ਨਿੰਬੂ ਪਾਣੀ ਪੀਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਚਮੜੀ ਚਮਕਦਾਰ ਰਹਿੰਦੀ ਹੈ। ਇਸ ਲਈ ਸਵੇਰੇ ਇੱਕ ਗਲਾਸ ਗਰਮ ਪਾਣੀ 'ਚ ਥੋੜਾ ਨਿੰਬੂ ਦਾ ਰਸ ਮਿਲਾਓ ਅਤੇ ਇਸਨੂੰ ਪੀ ਲਓ। ਤੁਸੀਂ ਇਸ ਵਿੱਚ ਸ਼ਹਿਦ ਵੀ ਮਿਲਾ ਸਕਦੇ ਹੋ।

ਗ੍ਰੀਨ-ਟੀ: ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਪਰ ਚਮਕਦਾਰ ਚਮੜੀ ਪਾਉਣ ਲਈ ਤੁਸੀਂ ਗ੍ਰੀਨ-ਟੀ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਚਮੜੀ ਨੂੰ ਕਾਫ਼ੀ ਫਾਇਦੇ ਮਿਲਣਗੇ। ਗ੍ਰੀਨ-ਟੀ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਵਿਟਾਮਿਨ-ਈ ਹੁੰਦਾ ਹੈ। ਜਿਸ ਨਾਲ ਚਮੜੀ ਨੂੰ ਕਈ ਫਾਇਦੇ ਮਿਲਦੇ ਹਨ।

ਹਲਦੀ ਵਾਲਾ ਦੁੱਧ: ਹਲਦੀ ਵਾਲੇ ਦੁੱਧ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਦੁੱਧ ਸਿਰਫ਼ ਸਿਹਤ ਲਈ ਹੀ ਨਹੀਂ ਸਗੋਂ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਲਈ ਤੁਸੀਂ ਸਵੇਰੇ ਇੱਕ ਗਲਾਸ ਹਲਦੀ ਵਾਲਾ ਦੁੱਧ ਪੀ ਸਕਦੇ ਹੋ।

ਨਾਰੀਅਲ ਪਾਣੀ: ਖੁਸ਼ਕ ਚਮੜੀ ਵਾਲੇ ਲੋਕਾਂ ਲਈ ਨਾਰੀਅਲ ਪਾਣੀ ਫਾਇਦੇਮੰਦ ਹੋ ਸਕਦਾ ਹੈ। ਨਾਰੀਅਲ ਪਾਣੀ 'ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਸੋਡੀਅਮ ਪਾਇਆ ਜਾਂਦਾ ਹੈ। ਇਸ ਨਾਲ ਚਮੜੀ ਚਮਕਦਾਰ ਹੁੰਦੀ ਹੈ ਅਤੇ ਚਮੜੀ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ। ਇਸਦੇ ਨਾਲ ਹੀ ਨਾਰੀਅਲ ਪਾਣੀ ਪੀਣ ਨਾਲ ਚਿਹਰੇ ਦੇ ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਮਿਲੇਗਾ।

ਆਂਵਲੇ ਦਾ ਜੂਸ: ਆਂਵਲੇ ਦਾ ਜੂਸ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਜਿਸ ਨਾਲ ਚਮੜੀ ਚਮਕਦਾਰ ਹੁੰਦੀ ਹੈ। ਜੇਕਰ ਤੁਸੀਂ Glowing Skin ਪਾਉਣਾ ਚਾਹੁੰਦੇ ਹੋ, ਤਾਂ ਆਂਵਲੇ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ABOUT THE AUTHOR

...view details