ਪੰਜਾਬ

punjab

ETV Bharat / sukhibhava

ਮੌਨਸੂਨ ਸੰਕਰਮਣ ਤੇ ਕੋਰੋਨਾ ਦਾ ਸਾਇਆ, ਬਚਣ ਲਈ ਕਰੋ ਇਹ ਕੰਮ

ਕੋਰੋਨਾ ਕਾਲ ਦੇ ਸੰਕਰਮਣਾਂ ਤੋਂ ਬਚਣਾ ਹੈ, ਤਾਂ ਸੁਚੇਤ ਰਹਿਣ ਦੇ ਨਾਲ ਹੀ ਸਾਵਧਾਨ ਰਹਿਣ ਦੀ ਵੀ ਜ਼ਰੂਰਤ ਹੈ। ਅਨੁਸ਼ਾਸਨ ਦੇ ਨਾਲ ਨਿਯਮਾਂ ਦਾ ਪਾਲਣ ਕਰੋ। ਇੱਕ ਸਿਹਤਮੰਦ ਤੇ ਅਨੁਸ਼ਾਸਿਤ ਜੀਵਨ ਸ਼ੈਲੀ ਦੇ ਨਾਲ ਕੋਰੋਨਾ ਹੋਵੇ ਜਾਂ ਫਿਰ ਮੌਨਸੂਨ ਸੰਕਰਮਣ ਸਾਰਿਆਂ ਨਾਲ ਲੜਾਈ ਜਿੱਤੀ ਜਾ ਸਕਦੀ ਹੈ।

ਤਸਵੀਰ
ਤਸਵੀਰ

By

Published : Sep 3, 2020, 7:42 PM IST

ਲਗਭਗ ਸਾਲ ਦੀ ਸ਼ੁਰੂਆਤ ਤੋਂ ਹੀ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਨਾਲ ਇੱਕ ਜੰਗ ਲੜ ਰਿਹਾ ਹੈ ਪਰ ਇੰਨੇ ਮਹੀਨਿਆਂ ਤੋਂ ਬਾਅਦ ਵੀ ਇਹ ਜੰਗ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਬਲਕਿ ਇਨਾਂ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਵਿਡ-19 ਉੱਤੇ ਰੋਕ ਲਗਾਉਣਾ ਦੁਨੀਆ ਭਰ ਦੇ ਲਈ ਬਹੁਤ ਮੁਸ਼ਕਿਲ ਹੋ ਚੁੱਕਾ ਹੈ। ਜੰਗਲ ਵਿੱਚ ਅੱਗ ਦੇ ਵਾਂਗ ਫ਼ੈਲ ਰਹੇ ਇਸ ਵਾਇਰਸ ਦੇ ਕਾਰਨ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਇਸ ਮਹਾਂਮਾਰੀ ਦੇ ਡਰ ਤੋਂ ਕੋਈ ਵੀ ਅਛੂਤ ਨਹੀਂ ਹੈ। ਉਸ ਉੱਤੇ ਮੌਨਸੂਨ ਦੇ ਕਾਰਨ ਮੌਸਮ ਦੇ ਲਗਾਤਾਰ ਬਦਲਦੇ ਰੰਗਾਂ ਨਾਲ ਦੋ-ਚਾਰ ਹੋ ਰਹੇ ਲੋਕ ਹੁਣ ਮੌਨਸੂਨ ਬੀਮਾਰੀਆਂ ਤੇ ਲਾਗ ਤੋਂ ਵੀ ਡਰਨ ਲੱਗੇ ਹਨ। ਨਾਲ ਹੀ ਇਹ ਡਰ ਵੀ ਸਤਾ ਰਿਹਾ ਹੈ ਕੀ ਕੀਤੇ ਕੋਰੋਨਾ ਦੇ ਦੌਰ ਵਿੱਚ ਮੌਨਸੂਨ ਬੀਮਾਰੀਆਂ ਦੇ ਚੱਲਦੇ ਉਨ੍ਹਾਂ ਨੂੰ ਜ਼ਿਆਦਾ ਸਮੱਸਿਅਵਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ? ਕੋਰੋਨਾ ਦੌਰ ਵਿੱਚ ਮੌਸਮੀ ਬੀਮਾਰੀਆਂ ਤੇ ਲਾਗ ਦੇ ਅਸਰ ਨੂੰ ਲੈ ਕੇ ਈਟੀਵੀ ਭਾਰਤ ਦੀ ਸੁਖੀਭਾਵਾ ਟੀਮ ਨੇ ਆਪਣੇ ਮਾਹਰ ਐਮਬੀਬੀਐਸ, ਐਮਡੀ (ਮੈਡੀਸਨ) ਡਾ. ਸੰਜੇ ਕੇ ਜੈਨ ਨਾਲ ਗੱਲਬਾਤ ਕੀਤੀ ਹੈ।

ਮੌਨਸੂਨ ਸੰਕਰਮਣ ਤੇ ਕੋਰੋਨਾ ਦਾ ਸਾਇਆ

ਕਿਵੇਂ ਫ਼ੈਲਦਾ ਹੈ ਮੌਨਸੂਨ ਸੰਕਰਮਣ

ਮੌਨਸੂਨ ਸੰਕਰਮਣ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਡਾ. ਜੈਨ ਨੇ ਦੱਸਿਆ ਕਿ ਮੌਸਮ ਵਿੱਚ ਬਦਲਾਅ ਹੀ ਮੌਨਸੂਨ ਬੀਮਾਰੀਆਂ ਦਾ ਕਾਰਨ ਹੈ। ਕਦੀ ਹਿਊਮਸ ਤੇ ਕਦੀ ਬਰਸਾਤ ਦੇ ਕਾਰਣ ਮੌਸਮ ਵਿੱਚ ਵੱਧਦੀ ਠੰਡਕ ਤੇ ਨਮੀ ਦੇ ਚੱਲਦੇ ਸਾਡੇ ਸਰੀਰ ਦਾ ਤਾਪਮਾਨ ਵੀ ਵੱਧਦਾ ਰਹਿੰਦਾ ਹੈ। ਇਸ ਤੋਂ ਇਲਾਵਾ ਕਈ ਵਾਰ ਮੀਂਹ ਵਿੱਚ ਭਿੱਜਣ ਦੇ ਕਾਰਨ ਵੀ ਲੋਕਾਂ ਨੂੰ ਜੁਖ਼ਾਮ, ਬੁਖ਼ਾਰ ਤੇ ਡਾਇਰੀਆ ਵਰਗੀਆਂ ਸਮੱਸਿਅਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ ਸਾਡੇ ਸ਼ਰੀਰ ਵਿੱਚ ਬਹੁਤ ਹੀ ਵਾਇਰਸ ਤੇ ਬੈਕਟੀਰੀਆ ਮੌਜੂਦ ਰਹਿੰਦੇ ਹਨ। ਇਸ ਵਿੱਚ ਖੰਗ, ਜੁਖ਼ਾਮ, ਬੁਖ਼ਾਰ ਜਿਨਾਂ ਨੂੰ ਆਮ ਭਾਸ਼ਾ ਵਿੱਚ ਸਰਦੀ ਹੋਣਾ ਵੀ ਕਿਹਾ ਜਾਂਦਾ ਹੈ। ਫ਼ੈਲਣ ਵਾਲੇ ਲਾਗ ਹੁੰਦੇ ਹਨ।

ਕਿਵੇਂ ਕਰੀਏ ਬਚਾਅ

ਇਨ੍ਹਾਂ ਮੌਨਸੂਨ ਦੀਆਂ ਬਿਮਾਰੀਆਂ ਤੇ ਉਨ੍ਹਾਂ ਨੂੰ ਫੈਲਣ ਵਾਲੀਆਂ ਲਾਗਾਂ ਦੇ ਵਿਚਕਾਰ, ਅੱਜ ਕੱਲ੍ਹ ਕੋਰੋਨਾ ਦਾ ਇੱਕ ਵੱਡਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ, ਇਹ ਬਹੁਤ ਮਹੱਤਵਪੂਰਨ ਹੈ ਕਿ ਬੀਮਾਰ ਹੋਣ ਤੋਂ ਬਾਅਦ ਇਲਾਜ ਕਰਾਉਣ ਬਾਰੇ ਸੋਚਣ ਦੀ ਬਜਾਏ, ਬੀਮਾਰ ਹੋਣ ਤੋਂ ਬਚਣ ਲਈ ਸੋਚ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਡਾ. ਜੈਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਬਚਣ ਲਈ ਕਿਹੜੇ ਤਰੀਕਿਆਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ।

ਆਪਣੇ ਹੱਥਾਂ ਨੂੰ ਪਾਣੀ ਤੇ ਸਾਬਣ ਨਾਲ ਘੱਟੋ-ਘੱਟ 20 ਸਕਿੰਟ ਲਈ ਧੋਵੋ ਜਾਂ ਅਲਕੋਹਲ-ਸੈਨੀਟਾਈਜ਼ਰ ਦੀ ਵਰਤੋਂ ਕਰੋ।

ਸਮਾਜਕ ਦੂਰੀਆਂ ਦੀ ਪਾਲਣਾ ਕਰੋ, ਭਾਵ, ਦੋ ਲੋਕਾਂ ਵਿਚਕਾਰ ਘੱਟੋ ਘੱਟ 6 ਫੁੱਟ ਦੀ ਦੂਰੀ ਰੱਖੋ। ਅਤੇ ਭੀੜ ਵਾਲੀ ਥਾਂ `ਤੇ ਜਾਣ ਤੋਂ ਪਰਹੇਜ਼ ਕਰੋ।

ਜੇ ਤੁਹਾਡੇ ਆਸ-ਪਾਸ ਦਾ ਕੋਈ ਵਿਅਕਤੀ ਖੰਘਦਾ ਜਾਂ ਛਿੱਕ ਮਾਰਦਾ ਦਿਖਾਈ ਦੇ ਰਿਹਾ ਹੈ ਜਾਂ ਜੇਕਰ ਕਿਸੇ ਨੂੰ ਬਲਗਮ ਦੀ ਸਮੱਸਿਆ ਹੈ, ਤਾਂ ਇਸ ਤੋਂ ਦੂਰੀ ਬਣਾ ਕੇ ਰੱਖੋ।

ਘਰ ਤੋਂ ਬਾਹਰ ਬਿਨਾ ਮਾਸਕ ਜਾਂ ਆਪਣੇ ਨੱਕ ਅਤੇ ਮੂੰਹ ਢਕਣ ਤੋਂ ਬਿਨਾਂ ਨਾ ਨਿੱਕਲੋ।

ਭਾਵੇਂ ਤੁਸੀਂ ਘਰ ਵਿੱਚ ਹੋ ਜਾਂ ਬਾਹਰ, ਆਪਣੇ ਆਸ ਪਾਸ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ।

ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਅਤੇ ਮੌਸਮ ਬਾਰੇ ਸੁਚੇਤ ਰਹੋ ਅਤੇ ਬਦਲਦੇ ਤਾਪਮਾਨ ਨਾਲ ਤੁਹਾਡੇ ਸਰੀਰ ਨੂੰ ਪ੍ਰਭਾਵਿਤ ਨਾ ਹੋਣ ਦਿਓ। ਮੀਂਹ ਤੋਂ ਬਚਣ ਲਈ ਹਮੇਸ਼ਾਂ ਆਪਣੇ ਨਾਲ ਇੱਕ ਛੱਤਰੀ ਜਾਂ ਰੇਨਕੋਟ ਰੱਖੋ।

ਬੱਸ ਤਾਜ਼ਾ ਤੇ ਹਲਕਾ ਘਰੇਲੂ ਖਾਣਾ ਖਾਣ ਦੀ ਕੋਸ਼ਿਸ਼ ਕਰੋ ਅਤੇ ਬਾਹਰੀ ਭੋਜਨ ਨੂੰ ਅਲਵਿਦਾ ਕਹੋ।

ਲਾਗਾਂ ਤੋਂ ਬਚਣ ਲਈ ਇਹ ਮਹੱਤਵਪੂਰਣ ਹੈ ਕਿ ਸਰੀਰ ਨੂੰ ਪੂਰਾ ਆਰਾਮ ਮਿਲਣਾ ਚਾਹੀਦਾ ਹੈ ਤਾਂ ਹੀ ਠੀਕ ਹੋਣ ਦੀ ਸਮਰੱਥਾ ਵੱਧਦੀ ਹੈ। ਦੇਰ ਨਾਲ ਜਾਗਣ ਦੀ ਆਦਤ ਛੱਡ ਕੇ ਪੂਰੀ ਤੇ ਡੂੰਘੀ ਨੀਂਦ ਲੈਣ ਦੀ ਕੋਸ਼ਿਸ਼ ਕਰੋ। ਯੋਗ ਅਤੇ ਕਸਰਤ ਸਰੀਰ ਅਤੇ ਇਸਦੇ ਸਾਰੇ ਪ੍ਰਣਾਲੀਆਂ ਜਿਵੇਂ ਪਾਚਨ ਪ੍ਰਣਾਲੀ, ਸਵੈ-ਪ੍ਰਣਾਲੀ ਅਤੇ ਦੀਮਾਗੀ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਲੋਕਾਂ ਲਈ ਜੋ ਪਹਿਲਾਂ ਹੀ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਲਈ ਇਸ ਮੌਸਮ ਵਿੱਚ ਆਪਣੀ ਦੇਖਭਾਲ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਬਹੁਤ ਮਹੱਤਵਪੂਰਨ ਹੈ ਕਿ ਪੀੜ੍ਹਤ ਆਪਣੇ ਟੈਸਟ ਬਾਕਾਇਦਾ ਕਰਵਾਉਣ ਅਤੇ ਆਪਣੀ ਦਵਾਈਆਂ ਨਿਯਮਿਤ ਰੂਪ ਵਿੱਚ ਲੈਣ। ਖਾਣੇ ਦਾ ਖ਼ਾਸ ਧਿਆਨ ਰੱਖੋ ਅਤੇ ਜਿਵੇਂ ਹੀ ਤੁਹਾਨੂੰ ਥੋੜ੍ਹੀ ਜਿਹੀ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ ਤੁਰੰਤ ਆਪਣੇ ਡਾਕਟਰ ਨਾਲ ਗੱਲ ਕਰੋ।

ਡਾ. ਜੈਨ ਦਾ ਕਹਿਣਾ ਹੈ ਕਿ ਇਹ ਦੇਰ ਹੋਵੇ ਜਾਂ ਸਵੇਰ ਅਸੀਂ ਕੋਰੋਨਾ ਨੂੰ ਹਰਾ ਦੇਵਾਂਗੇ। ਪਰ ਹਾਲ ਹੀ ਵਿੱਚ ਅਜਿਹਾ ਹੋਣਾ ਮੁਸ਼ਕਿਲ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਕੋਵਿਡ-19 ਦੇ ਨਾਲ ਰਹਿਣਾ ਸਿੱਖੀਏ। ਵਧੇਰੇ ਸੁਚੇਤ ਰਹੋ, ਸਾਵਧਾਨ ਰਹੋ ਅਤੇ ਨਿਯਮਾਂ ਦੀ ਪਾਲਣਾ ਕਰੋ। ਕੇਵਲ ਤਾਂ ਹੀ ਮੌਨਸੂਨ ਲਾਗ ਜਾਂ ਕੋਰੋਨਾ ਸਰਿਆਂ ਉੱਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।

ABOUT THE AUTHOR

...view details