ਪੰਜਾਬ

punjab

ETV Bharat / sukhibhava

Seasonal Flu: ਸਰਦੀਆਂ ਦੇ ਮੌਸਮ 'ਚ ਹੋਣ ਵਾਲੇ ਫਲੂ ਤੋਂ ਪਾਉਣਾ ਚਾਹੁੰਦੇ ਹੋ ਰਾਹਤ, ਤਾਂ ਅੱਜ ਤੋਂ ਹੀ ਇਨ੍ਹਾਂ 4 ਚੀਜ਼ਾਂ ਨੂੰ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ

Seasonal Flu: ਸਰਦੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਫਲੂ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗ ਜਾਂਦੇ ਹਨ। ਇਸ ਮੌਸਮ 'ਚ ਕਈ ਲੋਕ ਕੰਮਜ਼ੋਰ ਇਮਿਊਨਟੀ ਕਰਕੇ ਫਲੂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਫਲੂ ਵਰਗੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।

Seasonal Flu
Seasonal Flu

By ETV Bharat Health Team

Published : Dec 20, 2023, 3:56 PM IST

ਹੈਦਰਾਬਾਦ: ਸਰਦੀਆਂ ਦੇ ਮੌਸਮ ਸ਼ੁਰੂ ਹੋ ਗਏ ਹਨ। ਇਸ ਮੌਸਮ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚ ਫਲੂ ਵੀ ਸ਼ਾਮਲ ਹੈ। ਸਰਦੀਆਂ ਦੇ ਮੌਸਮ 'ਚ ਇਮਿਊਨਟੀ ਕੰਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਫਲੂ ਵੀ ਇਨ੍ਹਾਂ ਬਿਮਾਰੀਆਂ 'ਚੋ ਇੱਕ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਦਿਨ ਲੱਗ ਜਾਂਦੇ ਹਨ। ਫਲੂ ਇੱਕ ਆਮ ਸਮੱਸਿਆ ਹੈ, ਪਰ ਇਸ ਕਰਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਤੁਸੀਂ ਫਲੂ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਫਲੂ ਤੋਂ ਰਾਹਤ ਪਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ:

ਸ਼ਹਿਦ: ਸ਼ਹਿਦ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ ਅਤੇ ਐਂਟੀ ਬੈਕਟੀਰੀਅਲ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਫਲੂ ਨਾਲ ਲੜਨ 'ਚ ਮਦਦ ਕਰਦੇ ਹਨ। ਸ਼ਹਿਦ ਨਾਲ ਗਲੇ ਦੀ ਖਰਾਸ਼ ਨੂੰ ਦੂਰ ਕਰਨ 'ਚ ਵੀ ਮਦਦ ਮਿਲਦੀ ਹੈ ਅਤੇ ਇਮਿਊਨਟੀ ਵੀ ਮਜ਼ਬੂਤ ਹੁੰਦੀ ਹੈ।

ਤੁਲਸੀ ਅਤੇ ਕਾਲੀ ਮਿਰਚ ਦਾ ਕਾੜ੍ਹਾ:ਜੇਕਰ ਤੁਸੀਂ ਫਲੂ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਤੁਹਾਡੇ ਲਈ ਤੁਲਸੀ ਅਤੇ ਕਾਲੀ ਮਿਰਚ ਦਾ ਕਾੜ੍ਹਾ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਸਾੜ-ਵਿਰੋਧੀ, ਐਂਟੀਵਾਈਰਲ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਫਲੂ ਦੇ ਲੱਛਣਾਂ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਇਸਨੂੰ ਪੀਣ ਨਾਲ ਹੋਰ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ।

ਅਦਰਕ ਅਤੇ ਹਲਦੀ: ਅਦਰਕ ਅਤੇ ਹਲਦੀ ਨੂੰ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਹਲਦੀ ਅਤੇ ਅਦਰਕ 'ਚ ਇਮਿਊਨਟੀ ਨੂੰ ਵਧਾਉਣ ਵਾਲੇ ਅਤੇ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ। ਜੇਕਰ ਤੁਸੀਂ ਗਲੇ ਦੀ ਖਰਾਸ਼ ਅਤੇ ਉਲਟੀ ਵਰਗੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਅਦਰਕ ਕਾਫ਼ੀ ਮਦਦਗਾਰ ਹੋ ਸਕਦਾ ਹੈ।

ਹਰਬਲ ਚਾਹ:ਫਲੂ ਤੋਂ ਰਾਹਤ ਪਾਉਣ ਲਈ ਹਰਬਲ ਚਾਹ ਫਾਇਦੇਮੰਦ ਹੋ ਸਕਦੀ ਹੈ। ਇਸ ਨਾਲ ਗਲੇ ਅਤੇ ਸਾਈਨਸ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਹਰਬਲ ਚਾਹ ਨੂੰ ਸਿਹਤਮੰਦ ਬਣਾਉਣ ਲਈ ਤੁਸੀਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ। ਸ਼ਹਿਦ ਤੋਂ ਇਲਾਵਾ, ਹਰਬਲ ਚਾਹ 'ਚ ਅਦਰਕ, ਮੁਲੇਠੀ, ਕੱਚੀ ਹਲਦੀ, ਕਾਲੀ ਮਿਰਚ, ਲੱਸਣ ਅਤੇ ਲੌਂਗ ਮਿਲਾ ਕੇ ਵੀ ਫਲੂ ਤੋਂ ਰਾਹਤ ਪਾਈ ਜਾ ਸਕਦੀ ਹੈ।

ABOUT THE AUTHOR

...view details