ਹੈਦਰਾਬਾਦ: ਸਿਹਤਮੰਦ ਰਹਿਣ ਲਈ ਡਾਕਟਰ ਕਸਰਤ ਕਰਨ ਦੀ ਸਲਾਹ ਦਿੰਦੇ ਹਨ। ਜ਼ਿਆਦਾਤਰ ਦੌੜਨ ਅਤੇ ਸੈਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਰੋਜ਼ਾਨਾ ਦੌੜ ਅਤੇ ਸੈਰ ਕਰਕੇ ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਰੱਖ ਸਕਦੇ ਹੋ ਪਰ ਜ਼ਿਆਦਾ ਲੋਕ ਇਸ ਗੱਲ ਨੂੰ ਲੈ ਕੇ ਉਲਝਣ 'ਚ ਰਹਿੰਦੇ ਹਨ ਕਿ ਸੈਰ ਕਰਨ ਜਾਂ ਫਿਰ ਦੌੜਨ 'ਚੋਂ ਕਿਹੜੀ ਕਸਰਤ ਜ਼ਿਆਦਾ ਵਧੀਆ ਹੈ। ਤੁਹਾਨੂੰ ਦੱਸ ਦਈਏ ਕਿ ਸਿਹਤਮੰਦ ਰਹਿਣ ਲਈ ਦੋਨੋ ਹੀ ਕਸਰਤਾਂ ਵਧੀਆਂ ਹੁੰਦੀਆਂ ਹਨ। ਇਨ੍ਹਾਂ ਦੋਨੋ ਕਸਰਤਾਂ ਦੇ ਅਲੱਗ-ਅਲੱਗ ਫਾਇਦੇ ਹੁੰਦੇ ਹਨ।
Running Or Walking: ਦੌੜਨਾ ਜਾਂ ਸੈਰ ਕਰਨਾ, ਜਾਣੋ ਕਿਸ ਨਾਲ ਮਿਲਦੇ ਨੇ ਸਰੀਰ ਨੂੰ ਜ਼ਿਆਦਾ ਫਾਇਦੇ
Walking Or Running Which Is better: ਅੱਜ ਦੇ ਸਮੇਂ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਰਕੇ ਸਿਹਤਮੰਦ ਰਹਿਣ ਲਈ ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।
Published : Nov 24, 2023, 5:02 PM IST
ਸੈਰ ਕਰਨ ਦੇ ਫਾਇਦੇ: ਸੈਰ ਕਰਨ ਨਾਲ ਸਰੀਰ ਨੂੰ ਫਿੱਟ ਰੱਖਣ 'ਚ ਮਦਦ ਮਿਲਦੀ ਹੈ। ਇਸ ਨਾਲ ਸਰੀਰ ਐਕਟਿਵ ਰਹਿੰਦਾ ਹੈ ਅਤੇ ਭੋਜਨ ਸਹੀ ਤਰੀਕੇ ਨਾਲ ਪਚ ਜਾਂਦਾ ਹੈ। ਜਿਹੜੇ ਲੋਕ ਸ਼ੂਗਰ ਦੀ ਸਮੱਸਿਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸੈਰ ਕਰਨ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ ਅਤੇ ਅੱਖਾਂ ਨੂੰ ਵੀ ਕਈ ਲਾਭ ਮਿਲਦੇ ਹਨ। ਇਸ ਦੇ ਨਾਲ ਹੀ ਤਣਾਅ, ਚਿੰਤਾ ਅਤੇ ਨੀਂਦ ਦੀ ਕਮੀ ਵੀ ਸੈਰ ਕਰਨ ਨਾਲ ਦੂਰ ਹੋ ਸਕਦੀ ਹੈ। ਸੈਰ ਨੂੰ ਕਿਸੇ ਵੀ ਉਮਰ ਦਾ ਵਿਅਕਤੀ ਕਰ ਸਕਦਾ ਹੈ।
ਦੌੜਨ ਦੇ ਫਾਇਦੇ: ਦੌੜਨ ਨਾਲ ਵੀ ਸਰੀਰ ਨੂੰ ਕਈ ਸਾਰੇ ਲਾਭ ਮਿਲਦੇ ਹਨ। ਗਲਤ ਜੀਵਨਸ਼ੈਲੀ ਕਾਰਨ ਲੋਕ ਮੋਟਾਪੇ ਦੀ ਸਮੱਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਤੁਸੀਂ ਦੌੜ ਸਕਦੇ ਹੋ। ਦੌੜਨ ਨਾਲ ਕੈਲੋਰੀ ਅਤੇ ਫੈਟ ਬਰਨ ਹੁੰਦਾ ਹੈ ਅਤੇ ਮੋਟਾਪੇ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਦੌੜਨ ਨਾਲ ਬਲੱਡ ਸਰਕੁਲੇਸ਼ਨ ਵੀ ਤੇਜ਼ ਹੁੰਦਾ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।