ਹੈਦਰਾਬਾਦ: ਭੁੰਨੇ ਹੋਏ ਚਨੇ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਹੈਲਥ ਐਕਸਪਰਟ ਅਨੁਸਾਰ, ਹਰ ਦਿਨ ਭੁੰਨੇ ਹੋਏ ਚਨੇ ਖਾਣ ਨਾਲ ਨਾ ਸਿਰਫ਼ ਭਾਰ ਘਟ ਹੁੰਦਾ ਸਗੋਂ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਨ੍ਹਾਂ ਚਨਿਆ 'ਚ ਪ੍ਰਟੀਨ, ਫਾਈਬਰ, ਮੈਗਨੀਜ਼, ਫੋਲੇਟ, ਫਾਸਫੋਰਸ, ਫੈਟੀ ਐਸਿਡ, ਕੈਲਸ਼ੀਅਮ, ਆਈਰਨ ਅਤੇ ਵਿਟਾਮਿਨਸ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਕਈ ਸਿਹਤ ਸਮੱਸਿਆਂ ਤੋਂ ਰਾਹਤ ਮਿਲਦੀ ਹੈ।
ਭੁੰਨੇ ਹੋਏ ਚਨੇ ਦੇ ਫਾਇਦੇ:
ਭੁੰਨੇ ਹੋਏ ਚਨੇ ਖਾਣ ਵਾਲ ਕਬਜ਼ ਦੀ ਸਮੱਸਿਆਂ ਤੋਂ ਰਾਹਤ: ਕਬਜ਼ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਭੁੰਨੇ ਹੋਏ ਚਨੇ ਨੂੰ ਸ਼ਾਮਲ ਕਰੋ। ਸਵੇਰੇ ਖਾਲੀ ਪੇਟ ਭੁੰਨੇ ਹੋਏ ਚਨੇ ਖਾਣ ਨਾਲ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ ਅਤੇ ਪਾਚਨ 'ਚ ਵੀ ਸੁਧਾਰ ਹੁੰਦਾ ਹੈ। ਇਸਦੇ ਨਾਲ ਹੀ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਹੈਲਥ ਐਕਸਪਰਟ ਵੀ ਖੁਰਾਕ 'ਚ ਭੁੰਨੇ ਹੋਏ ਚਨੇ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।
ਦਿਲ ਨੂੰ ਸਿਹਤਮੰਦ ਰੱਖਣ 'ਚ ਭੁੰਨੇ ਹੋਏ ਚਨੇ ਫਾਇਦੇਮੰਦ: ਭੁੰਨੇ ਹੋਏ ਚਨੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦੇ ਹਨ। ਇਸ ਨੂੰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਭੁੰਨੇ ਹੋਏ ਚਨੇ 'ਚ ਮੈਗਨੀਜ਼, ਫਾਸਫੋਰਸ, ਫੋਲੇਟ ਪਾਇਆ ਜਾਂਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਨੂੰ ਵੀ ਠੀਕ ਰੱਖਣ 'ਚ ਮਦਦ ਮਿਲਦੀ ਹੈ।
ਭੁੰਨੇ ਹੋਏ ਚਨੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ: ਭੁੰਨੇ ਹੋਏ ਚਨੇ 'ਚ ਫੈਟ ਅਤੇ ਕੈਲੋਰੀ ਦੀ ਮਾਤਰਾ ਘਟ ਹੁੰਦੀ ਹੈ ਜਦਕਿ ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਭੁੰਨੇ ਹੋਏ ਚਨੇ 'ਚ ਕਾਪਰ, ਮੈਗਨੀਜ਼ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਭੁੰਨੇ ਹੋਏ ਚਨੇ ਫਾਇਦੇਮੰਦ: ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਭੁੰਨੇ ਹੋਏ ਚਨੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ ਆਪਣੀ ਖੁਰਾਕ 'ਚ ਭੁੰਨੇ ਹੋਏ ਚਨੇ ਨੂੰ ਜ਼ਰੂਰ ਸ਼ਾਮਲ ਕਰਨ।
ਭਾਰ ਘਟ ਕਰਨ 'ਚ ਭੁੰਨੇ ਹੋਏ ਚਨੇ ਫਾਇਦੇਮੰਦ: ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ 'ਚ ਭੁੰਨੇ ਹੋਏ ਚਨੇ ਨੂੰ ਸ਼ਾਮਲ ਕਰੋ। ਇਸ 'ਚ ਕੈਲੋਰੀ ਦੀ ਮਾਤਰਾ ਘਟ ਹੁੰਦੀ ਹੈ। ਜੇਕਰ ਤੁਸੀਂ ਭੁੰਨੇ ਹੋਏ ਚਨੇ ਖਾਂਦੇ ਹੋ, ਤਾਂ ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ।