ਪੰਜਾਬ

punjab

ETV Bharat / sukhibhava

ਸਟੀਰੌਇਡ ਇਨਹੇਲਰਾਂ ਦੀ ਵਰਤੋਂ ਰੋਕਣ ਨਾਲ ਦਮਾ ਦੇ ਵਿਗੜਣ ਦਾ ਖ਼ਤਰਾ

ਕੋਰੋਨਾ ਮਹਾਂਮਾਰੀ ਦੇ ਵਿਚਕਾਰ ਸਾਂਹ ਦੀ ਮਰੀਜ਼ਾਂ ਦੇ ਲਈ ਬੇਹੱਦ ਮੁਸ਼ਕਿਲ ਸਮਾਂ ਹੈ। ਵਾਇਰਸ ਦਾ ਸੰਕਰਮਣ ਫ਼ੈਲਣ ਨਾਲ ਦਮੇ ਦੇ ਮਰੀਜ਼ਾਂ ਦੀ ਸਮੱਸਿਆ ਵੱਧ ਗਈ ਹੈ। ਸਟੀਰੌਇਡ ਇਨਹੇਲਰਾਂ ਦੀ ਵਰਤੋਂ ਕਰਨ ਦਾ ਸਲਾਹ ਦਿੱਤੀ ਜਾ ਰਹੀ ਹੈ, ਜਿਸ ਨਾਲ ਦਮਾ ਕੰਟਰੋਲ ਵਿੱਚ ਰਹਿੰਦਾ ਹੈ।

ਸਟੀਰੌਇਡ ਇਨਹੇਲਰਾਂ ਦੀ ਵਰਤੋਂ ਰੋਕਣ ਨਾਲ ਦਮਾ ਦੇ ਵਿਗੜਣ ਦਾ ਖ਼ਤਰਾ
ਸਟੀਰੌਇਡ ਇਨਹੇਲਰਾਂ ਦੀ ਵਰਤੋਂ ਰੋਕਣ ਨਾਲ ਦਮਾ ਦੇ ਵਿਗੜਣ ਦਾ ਖ਼ਤਰਾ

By

Published : Jul 4, 2020, 5:34 AM IST

ਮੌਜੂਦਾ ਮਹਾਂਮਾਰੀ ਵਿੱਚ ਸਿਹਤ ਤੇ ਸਿਹਤਮੰਦ ਨੂੰ ਮਹੱਤਵ ਦੇਣਾ ਹੋਵੇਗਾ। ਇਹ ਖ਼ਾਸ ਕਰ ਕੇ ਉਦੋਂ ਬਹੁਤ ਜ਼ਰੂਰੀ ਹੈ, ਜਦੋਂ ਤੁਹਾਡੀ ਰੱਖਿਆ ਪ੍ਰਣਾਲੀ ਕਮਜ਼ੋਰ ਹੈ ਜਾਂ ਫ਼ਿਰ ਤੁਹਾਨੂੰ ਕੋਈ ਪੁਰਾਣੀ ਬੀਮਾਰੀ ਹੈ। ਦਮਾ ਇਨ੍ਹਾਂ ਵਿੱਚੋਂ ਇੱਕ ਹੈ। ਦਮਾ ਵਿਗੜਣ ਦਾ ਮੁੱਖ ਕਾਰਨ ਸਾਂਹ ਦੀ ਨਲੀ ਵਿੱਚ ਵਾਇਰਲ ਸੰਕਰਮਣ ਦਾ ਹੋਣਾ ਹੈ। ਦਮੇ ਵਾਲੇ ਲੋਕਾਂ ਜਾਂ ਫ਼ਿਰ ਮੌਜੂਦਾ ਦਮਾ ਪੀੜਤਾਂ ਦੇ ਲਈ ਸਾਂਹ ਦੀ ਨਲੀ ਵਿੱਚ ਵਾਇਰਸ ਸੰਕਰਮਣ ਬਹੁਤ ਖ਼ਤਰਨਾਕ ਹੁੰਦਾ ਹੈ। ਇੱਕ ਅਨੁਮਾਨ ਮੁਤਾਬਕ ਸਮਾਨ ਜਾਂ ਫ਼ਿਰ ਗੰਭੀਰ ਦਮੇ ਦੇ ਮਰੀਜ਼ਾਂ ਨੂੰ ਬੀਮਾਰੀ ਦੇ ਜ਼ਿਆਦਾ ਗੰਭੀਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਭਾਰਤ ਵਿੱਚ ਲਗਭਗ 9.3 ਕਰੋੜ ਲੋਕ ਸਾਂਹ ਦੀ ਕ੍ਰੋਨਿਕ ਸਮੱਸਿਆ ਤੋਂ ਪੀੜਤ ਹਨ। ਇਨ੍ਹਾਂ ਵਿੱਚ ਲਗਭਗ 3.7 ਕਰੋੜ ਦਮੇ ਦੇ ਹਨ। ਦਮੇ ਦੇ ਵਿਸ਼ਵੀ ਭਰ ਵਿੱਚ ਭਾਰਤ ਦਾ ਹਿੱਸਾ ਕੇਵਲ 11.1 ਫ਼ੀਸਦ ਹੈ, ਜਦਕਿ ਵਿਸ਼ਵ ਵਿੱਚ ਦਮੇ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਭਾਰਤ ਦਾ ਹਿੱਸਾ 42 ਹੈ, ਜਿਸ ਕਾਰਨ ਭਾਰਤ ਦੁਨੀਆਂ ਦੀ ਦਮੇ ਦੀ ਰਾਜਧਾਨੀ ਬਣ ਗਿਆ ਹੈ।

ਅਪੋਲੋ ਹਸਪਤਾਲ ਦੇ ਕੰਸਲਟੈਂਟ ਮਾਹਿਰ (ਛਾਤੀ ਦੀ ਦਵਾਈ, ਗੰਭੀਰ ਇਲਾਜ ਦੀ ਦਵਾਈਆਂ ਅਤੇ ਨੀਂਦ ਦੀ ਦਵਾਈ), ਡਾਕਟਰ ਰੋਹਿਤ ਕਰੋਲੀ ਮੁਤਾਬਕ ਦਮੇ ਉੱਤੇ ਸਾਂਹ ਦੇ ਵਾਇਰਸ ਦੇ ਪ੍ਰਭਾਨ ਦੇ ਚੱਲਦਿਆਂ ਇਹ ਬਹੁਤ ਜ਼ਰੂਰੀ ਹੈ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਦਮਾ ਪੀੜਤ ਬਹੁਤ ਜ਼ਿਆਦਾ ਸਾਵਾਧਾਨੀ ਵਰਤਣ। ਵਾਇਰਸ ਨਿਮਰਤ ਸਮੱਸਿਆਵਾਂ ਦੀ ਰੋਕਥਾਮ ਦੇ ਲਈ ਦਮੇ ਨੂੰ ਬਹੁਤ ਵਧੀਆ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਮੌਜੂਦਾ ਮਹਾਂਮਾਰੀ ਦੇ ਸਮੇਂ ਕਿਸੇ ਬੀਮਾਰੀ ਦੇ ਇਲਾਦਜ਼ ਦੇ ਲਈ ਆਪਾਤਕਾਲੀਨ ਵਿਭਾਗ ਜਾਂ ਜ਼ਰੂਰੀ ਇਲਾਜ਼ ਦੇ ਲਈ ਜਾਣਾ ਪੈਂਦਾ ਹੈ, ਜਿਥੇ ਮਰੀਜ਼ ਨੂੰ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਦਾ ਜੋਖ਼ਿਮ ਵੀ ਜ਼ਿਆਦਾ ਹੁੰਦਾ ਹੈ।

ਗਾਜ਼ਿਆਬਾਦ ਦੇ ਨਰਿੰਦਰ ਮੋਹਨ ਹਸਪਤਾਲ ਦੇ ਸੀਨੀਅਰ ਕੰਸਲਟੈਂਟ (ਛਾਤੀ ਦੇ ਮਾਹਿਰ) ਡਾਕਰਟ ਮਨੀਸ਼ ਤ੍ਰਿਪਾਠੀ ਮੁਤਾਬਕ ਦਮਾ ਪੀੜਤਾਂ ਨੂੰ ਦਮੇ ਨੂੰ ਕੰਟਰੋਲ ਕਰਨ ਦੇ ਲਈ ਸਟੀਰੌਇਡ ਇਨਹੇਲਰ ਦਿੱਤੇ ਜਾਂਦੇ ਹਨ। ਦਮਾ ਪੀੜਤਾਂ ਨੂੰ ਕਦੇ ਵੀ ਆਪਣੇ ਕਾਰਟੀਕੋਸਟੀਰੌਇਡ ਇਨਹੇਲਰ ਉਦੋਂ ਤੱਕ ਲੈਣਾ ਬੰਦ ਨਹੀਂ ਕਰਨਾ ਚਾਹੀਦਾ, ਜਦੋਂ ਤੱਕ ਕੋਈ ਮੈਡੀਕਲ ਮਾਹਿਰ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਾ ਕਹੇ। ਸਟੀਰੌਇਡ ਇਨਹੇਲਰ ਦੀ ਵਰਤੋਂ ਬੰਦ ਕਰਨ ਨਾਲ ਮਰੀਜ਼ ਨੂੰ ਸੰਕਰਮਣ ਦਾ ਜ਼ਿਆਦਾ ਖ਼ਤਰਾ ਹੋ ਜਾਵੇਗਾ, ਕਿਉਂਕਿ ਇਸ ਨਾਲ ਦਮਾ ਦਾ ਕੰਟਰੋਲ ਵਿਗੜ ਜਾਂਦਾ ਹੈ।

ਜੇ ਦਮਾ ਕੰਟਰੋਲ ਵਿੱਚ ਹੈ, ਤਾਂ ਹਸਪਤਾਲ ਜਾਣ ਤੋਂ ਬਚੋ। ਤੁਸੀਂ ਟੈਲੀਫ਼ੋਨ ਉੱਤੇ ਆਪਣੇ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਉਨ੍ਹਾਂ ਨੇ ਆਪਣੀ ਪ੍ਰਗਤੀ ਦੇ ਬਾਰੇ ਵਿੱਚ ਦੱਸ ਸਕਦੇ ਹੋ। ਦਮਾ ਮਰੀਜ਼ਾਂ ਨੂੰ ਬਿਨ੍ਹਾਂ ਇਹਤਿਆਤ ਤੋਂ ਕਲੀਨਿਕ ਨਹੀਂ ਜਾਣਾ ਚਾਹੀਦਾ। ਸਮਾਨ ਤੋਂ ਗੰਭੀਰ ਦਮੇ ਨਾਲ ਪੀੜਤ ਲੋਕਾਂ ਨੂੰ ਵਾਇਰਸ ਸੰਕਰਮਣ ਤੋਂ ਬਹੁਤ ਜ਼ਿਆਦਾ ਬੀਮਾਰ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹ ਸੰਕਰਮਣ ਤੁਹਾਡੀ ਸਾਂਹ ਦੀ ਨਲੀ (ਨੱਕ, ਗਲਾ, ਫੇਫੜਿਆਂ) ਨੂੰ ਪ੍ਰਭਾਵਿਤ ਕਰਦੇ ਹਨ, ਦਮੇ ਦਾ ਅਟੈਕ ਲਿਆਉਂਦੇ ਹਨ ਅਤੇ ਇਸੇ ਕਾਰਨ ਨਿਮੋਨਿਆ ਜਾਂ ਗੰਭੀਰ ਸਾਂਹ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।

ਗੰਭੀਰ ਲੱਛਣਾ ਤੋਂ ਆਰਾਮ ਦੇ ਲਈ ਸਪੇਸਰ ਦੇ ਨਾਲ ਐਮਡੀਆਈ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨੈਬੂਲਾਇਜ਼ਰਜ਼ ਦੀ ਵਰਤੋਂ ਕਰਨ ਤੋਂ ਬਚੋ ਕਿਉਂਕਿ ਉਨ੍ਹਾਂ ਵਿੱਚ ਵਾਇਰਲ ਸੰਕਰਮਣ ਫ਼ੈਲਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਨੈਬੂਲਾਇਜ਼ਰਜ਼ ਐਰੋਸੋਲਸ ਬਣਾਉਂਦੇ ਹਨ, ਜੋ ਸੰਕਰਮਿਤ ਡ੍ਰਾਪਲੇਟ ਨੂੰ ਕਈ ਮੀਟਰ ਤੱਕ ਫ਼ੈਲਾਅ ਸਕਦੇ ਹਨ।

ਤੁਹਾਡਾ ਡਾਟਕਰ ਤੁਹਾਨੂੰ ਇਨ੍ਹਾਂ ਵਿਧਈਆਂ ਦੇ ਬਾਰੇ ਵਿੱਚ ਦੱਸ ਦੇਵੇਗਾ। ਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਨੁਸਖੇ ਵਾਲੀਆਂ ਦਵਾਈਆਂ ਅਤੇ ਸਪਲਾਈ ਦਾ 30 ਦਿਨਾਂ ਦਾ ਸਟਾਕ ਹੋਵੇ, ਤਾਂਕਿ ਜੇ ਲੰਬੇ ਸਮੇਂ ਤੱਕ ਤੁਹਾਨੂੰ ਘਰ ਵਿੱਚ ਰਹਿਣ ਦੀ ਲੋੜ ਪਵੇ, ਤਾਂ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ABOUT THE AUTHOR

...view details