ਹੈਦਰਾਬਾਦ:ਆਯੁਰਵੇਦ 'ਚ ਖਾਣ-ਪੀਣ ਤੋਂ ਲੈ ਕੇ ਜੀਵਨਸ਼ੈਲੀ ਤੱਕ, ਕਈ ਸਾਰੇ ਨਿਯਮ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਕੁਝ ਫੂਡਸ ਅਜਿਹੇ ਵੀ ਹੁੰਦੇ ਹਨ, ਜੋ ਸਿਹਤਮੰਦ ਤਾਂ ਹੁੰਦੇ ਹਨ, ਪਰ ਇਨ੍ਹਾਂ ਨੂੰ ਖਾਣ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹੋ। ਅਜਿਹੇ 'ਚ ਤੁਸੀਂ ਆਯੁਰਵੇਦ 'ਚ ਦੱਸੇ ਗਏ ਕੁਝ ਫੂਡਸ ਨੂੰ ਇਕੱਠੇ ਖਾ ਸਕਦੇ ਹੋ, ਜਿਸ ਨਾਲ ਸਿਹਤ ਨੂੰ ਕਈ ਲਾਭ ਮਿਲਣਗੇ।
ਇਨ੍ਹਾਂ ਫੂਡਸ ਨੂੰ ਇਕੱਠੇ ਖਾਣ ਨਾਲ ਸਿਹਤ ਨੂੰ ਮਿਲਣਗੇ ਲਾਭ:
ਮੱਕੀ ਦੀ ਰੋਟੀ ਦੇ ਨਾਲ ਲੱਸੀ:ਸਰਦੀਆਂ ਦੇ ਮੌਸਮ ਵਿੱਚ ਹਰ ਘਰ ਮੱਕੀ ਦੀ ਰੋਟੀ ਬਣਦੀ ਹੈ। ਇਸਨੂੰ ਜ਼ਿਆਦਾਤਰ ਲੋਕ ਸਰਸੋ ਦੇ ਸਾਗ ਨਾਲ ਖਾਣਾ ਪਸੰਦ ਕਰਦੇ ਹਨ, ਪਰ ਮੱਕੀ ਦੀ ਰੋਟੀ ਭਾਰੀ ਹੁੰਦੀ ਹੈ, ਜਿਸਨੂੰ ਪਚਨ 'ਚ ਸਮੇਂ ਲੱਗਦਾ ਹੈ। ਇਸ ਕਾਰਨ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਮੱਕੀ ਦੀ ਰੋਟੀ ਨਾਲ ਲੱਸੀ ਜ਼ਰੂਰ ਪੀਓ। ਅਜਿਹਾ ਕਰਨ ਨਾਲ ਮੱਕੀ ਦੀ ਰੋਟੀ ਆਸਾਨੀ ਨਾਲ ਪਚੇਗੀ ਅਤੇ ਤੁਹਾਨੂੰ ਕਈ ਸਿਹਤ ਲਾਭ ਮਿਲਣਗੇ।
ਸਾਗ ਦੇ ਨਾਲ ਲੱਸੀ: ਸਰਦੀਆਂ 'ਚ ਲੋਕ ਸਾਗ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਸਾਗ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਸਰੀਰ ਨੂੰ ਗਰਮ ਰੱਖਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਸਾਗ 'ਚ ਮੌਜ਼ੂਦ ਸਾਰੇ ਪੌਸ਼ਟਿਕ ਤੱਤਾਂ ਨੂੰ ਪਾਉਣਾ ਚਾਹੁੰਦੇ ਹੋ, ਤਾਂ ਸਾਗ ਦੇ ਨਾਲ ਲੱਸੀ ਜ਼ਰੂਰ ਪੀਓ।
ਖਜੂਰ ਦੇ ਨਾਲ ਦੁੱਧ:ਖਜੂਰ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸਨੂੰ ਖਾਣ ਨਾਲ ਆਈਰਨ ਅਤੇ ਖੂਨ ਦੀ ਕਮੀ ਦੂਰ ਹੁੰਦੀ ਹੈ। ਇਸਦੇ ਨਾਲ ਹੀ ਕੰਮਜ਼ੋਰੀ ਤੋਂ ਛੁਟਕਾਰਾ ਪਾਉਣ 'ਚ ਵੀ ਮਦਦ ਮਿਲਦੀ ਹੈ। ਆਯੁਰਵੇਦ ਅਨੁਸਾਰ, ਖਜੂਰ ਨੂੰ ਦੁੱਧ ਦੇ ਨਾਲ ਖਾ ਕੇ ਸਿਹਤ ਨੂੰ ਜ਼ਿਆਦਾ ਲਾਭ ਮਿਲ ਸਕਦੇ ਹਨ।
ਮੂਲੀ: ਮੂਲੀ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਆਯੁਰਵੇਦ ਅਨੁਸਾਰ, ਮੂਲੀ ਨੂੰ ਉਸਦੇ ਪੱਤਿਆ ਨਾਲ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕੇਲੇ ਦੇ ਨਾਲ ਇਲਾਈਚੀ: ਕੇਲਾ ਖਾਣ ਨਾਲ ਬਹੁਤ ਸਾਰੇ ਲੋਕ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਕੇਲੇ ਦੇ ਉੱਪਰ ਥੋੜਾ ਜਿਹਾ ਇਲਾਈਚੀ ਦੇ ਪਾਊਡਰ ਨੂੰ ਛਿੜਕ ਲਓ। ਇਸ ਨਾਲ ਕੇਲਾ ਆਸਾਨੀ ਨਾਲ ਪਚ ਜਾਵੇਗਾ।