ਹੈਦਰਾਬਾਦ: ਕਈ ਵਾਰ ਅਸੀਂ ਦੇਖਦੇ ਹਾਂ ਕਿ ਲੋਕ ਇੱਕ ਪੈਰ ਦੇ ਉਤੇ ਦੂਜੇ ਪੈਰ ਨੂੰ ਰੱਖ ਕੇ ਹਿਲਾਉਂਦੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਲਈ ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਅਕੜਾਅ ਜਾਂ ਝਰਨਾਹਟ ਹੋਣਾ ਆਮ ਗੱਲ ਹੈ। ਇਹ ਦੇਖਣ ਅਤੇ ਸੁਣਨ ਵਿੱਚ ਇੱਕ ਆਮ ਕਿਰਿਆ ਜਾਪਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਇੱਕ ਸਿੰਡਰੋਮ ਦੇ ਕਾਰਨ ਹੋ ਸਕਦਾ ਹੈ? ਮਾਹਿਰਾਂ ਅਨੁਸਾਰ ਇਹ ਸਮੱਸਿਆਂ ਰੈਸਟਲੇਸ ਲੈੱਗ ਸਿੰਡਰੋਮ ਡਿਜ਼ੀਜ਼ ਵਜੋਂ ਜਾਣੀ ਜਾਂਦੀ ਹੈ। ਇਸ ਹਾਲਤ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਦੇ ਨਾਲ ਹੀ ਇਹ ਸਮੱਸਿਆ ਇੰਨੀ ਆਮ ਹੈ ਕਿ ਹਰ 10 ਵਿੱਚੋਂ ਇੱਕ ਵਿਅਕਤੀ ਆਪਣੇ ਜੀਵਨ ਵਿੱਚ ਕਿਸੇ ਸਮੇਂ ਇਸ ਸਿੰਡਰੋਮ ਤੋਂ ਪ੍ਰਭਾਵਿਤ ਹੁੰਦਾ ਹੈ।
ਰੈਸਟਲੇਸ ਲੈੱਗ ਸਿੰਡਰੋਮ ਦੇ ਲੱਛਣ:ਡਾਕਟਰ ਦੱਸਦੇ ਹਨ ਕਿ ਰੈਸਟੈਸਲ ਲੈੱਗ ਸਿੰਡਰੋਮ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਸਰੀਰ ਵਿਚ ਕੁਝ ਖਾਸ ਕਿਸਮ ਦੇ ਪੌਸ਼ਟਿਕ ਤੱਤਾਂ ਦੀ ਕਮੀ ਤੋਂ ਲੈ ਕੇ ਹਾਰਮੋਨਸ ਵਿਚ ਉਤਰਾਅ-ਚੜ੍ਹਾਅ ਅਤੇ ਕਈ ਵਾਰ ਕੁਝ ਸਰੀਰਕ ਸਮੱਸਿਆਵਾਂ ਵੀ ਸ਼ਾਮਲ ਹੁੰਦੀਆਂ ਹਨ। ਇਸ ਸਿੰਡਰੋਮ ਤੋਂ ਪ੍ਰਭਾਵਿਤ ਲੋਕਾਂ ਨੂੰ ਆਪਣੀਆਂ ਲੱਤਾਂ ਹਿਲਾਉਣ ਦੀ ਜ਼ੋਰਦਾਰ ਇੱਛਾ ਹੁੰਦੀ ਹੈ। ਦਰਅਸਲ, ਇਸ ਸਿੰਡਰੋਮ ਦੇ ਪ੍ਰਭਾਵ ਕਾਰਨ ਪੀੜਤ ਨੂੰ ਪੈਰਾਂ, ਪੱਟਾਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ, ਖੁਜਲੀ, ਦਰਦ, ਕੰਬਣੀ, ਬੇਚੈਨੀ, ਕੜਵੱਲ, ਜਲਣ ਅਤੇ ਝਰਨਾਹਟ ਮਹਿਸੂਸ ਹੋਣ ਲੱਗਦੀ ਹੈ। ਜਿਸ ਦੇ ਨਤੀਜੇ ਵਜੋਂ ਉਹ ਆਪਣੀਆਂ ਲੱਤਾਂ ਨੂੰ ਤੇਜ਼ੀ ਨਾਲ ਹਿਲਾਉਣਾ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ। ਪਰ ਜਦੋਂ ਇਹ ਸਮੱਸਿਆ ਵਧ ਜਾਂਦੀ ਹੈ, ਤਾਂ ਇਸ ਦਾ ਅਸਰ ਆਮ ਰੁਟੀਨ 'ਤੇ ਪੈ ਸਕਦਾ ਹੈ। ਉਦਾਹਰਣ ਵਜੋਂ, ਜਦੋਂ ਬਹੁਤ ਸਾਰੇ ਲੋਕਾਂ ਵਿੱਚ ਇਸ ਸਿੰਡਰੋਮ ਦੇ ਲੱਛਣ ਵੱਧ ਜਾਂਦੇ ਹਨ, ਤਾਂ ਲੱਤਾਂ ਵਿੱਚ ਦਰਦ ਜਾਂ ਤੁਰਨ ਵਿੱਚ ਸਮੱਸਿਆਵਾਂ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਦੀ ਨੀਂਦ ਦੀ ਗੁਣਵੱਤਾ ਵੀ ਇਸ ਸਿੰਡਰੋਮ ਕਾਰਨ ਪ੍ਰਭਾਵਿਤ ਹੁੰਦੀ ਹੈ। ਜਿਸ ਕਾਰਨ ਕਈ ਵਾਰ ਪੀੜਤ ਨੂੰ ਨੀਂਦ ਨਾ ਆਉਣਾ ਅਤੇ ਇਕਾਗਰਤਾ ਦੀ ਕਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਰੈਸਟਲੇਸ ਲੈੱਗ ਸਿੰਡਰੋਮ ਦੀਆਂ ਕਿਸਮਾਂ:ਰੈਸਟਲੇਸ ਲੈੱਗ ਸਿੰਡਰੋਮ ਦੀਆਂ ਦੋ ਕਿਸਮਾਂ ਹਨ:- ਪ੍ਰਾਇਮਰੀ ਜਾਂ ਇਡੀਓਪੈਥਿਕ ਆਰਐਲਐਸ ਅਤੇ ਸੈਕੰਡਰੀ ਆਰਐਲਐਸ।
ਰੈਸਟਲੇਸ ਲੈੱਗ ਸਿੰਡਰੋਮ ਦੇ ਕਾਰਨ:ਡਾ. ਅਵਧੇਸ਼ ਭਾਰਤੀ ਦੱਸਦੇ ਹਨ ਕਿ ਲੋਕਾਂ ਵਿੱਚ ਰੈਸਟਲੇਸ ਲੈੱਗ ਸਿੰਡਰੋਮ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ। ਉਦਾਹਰਨ ਲਈ, ਕੁਝ ਲੋਕਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਇਸ ਲਈ ਜ਼ਿੰਮੇਵਾਰ ਹੋ ਸਕਦਾ ਹੈ, ਜਦਕਿ ਕੁਝ ਲੋਕਾਂ ਲਈ ਸਰੀਰ ਵਿੱਚ ਆਇਰਨ, ਵਿਟਾਮਿਨ ਬੀ-12, ਵਿਟਾਮਿਨ ਡੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀ ਕਮੀ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੀ ਹੈ। ਕੁਝ ਲੋਕਾਂ ਵਿੱਚ ਸਰੀਰ ਵਿੱਚ ਪਾਏ ਜਾਣ ਵਾਲੇ ਡੋਪਾਮਿਨ ਹਾਰਮੋਨ ਦੇ ਪੱਧਰ ਵਿੱਚ ਕਮੀ ਵੀ ਇਸ ਸਮੱਸਿਆ ਦਾ ਕਾਰਨ ਹੋ ਸਕਦੀ ਹੈ। ਅਸਲ ਵਿੱਚ ਡੋਪਾਮਾਈਨ ਮਾਸਪੇਸ਼ੀਆਂ ਵਿੱਚ ਹਰਕਤਾਂ ਨੂੰ ਨਿਯੰਤਰਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਤੋਂ ਇਲਾਵਾ ਕੁਝ ਪੁਰਾਣੀਆਂ ਬੀਮਾਰੀਆਂ ਜਿਵੇਂ ਕਿ ਕਿਡਨੀ ਦੀ ਬੀਮਾਰੀ, ਰਾਇਮੇਟਾਇਡ ਗਠੀਆ, ਸ਼ੂਗਰ, ਅੰਡਰਐਕਟਿਵ ਥਾਇਰਾਇਡ ਗਲੈਂਡ ਜਾਂ ਫਾਈਬਰੋਮਾਈਆਲਜੀਆ, ਪਾਰਕਿੰਸਨ ਵਰਗੀਆਂ ਬੀਮਾਰੀਆਂ ਅਤੇ ਦਿਮਾਗ ਦੀਆਂ ਨਸਾਂ ਦੇ ਸੈੱਲਾਂ ਦਾ ਖਰਾਬ ਹੋਣਾ ਵੀ ਇਸ ਸਿੰਡਰੋਮ ਲਈ ਜ਼ਿੰਮੇਵਾਰ ਹੋ ਸਕਦਾ ਹੈ। ਕੁਝ ਲੋਕਾਂ ਵਿੱਚ ਜੈਨੇਟਿਕ ਕਾਰਨਾਂ ਕਰਕੇ ਰੈਸਟਲੇਸ ਲੈੱਗ ਸਿੰਡਰੋਮ ਹੋ ਸਕਦਾ ਹੈ। ਦੂਜੇ ਪਾਸੇ, ਇਹ ਸਮੱਸਿਆ ਆਮ ਤੌਰ 'ਤੇ ਔਰਤਾਂ ਵਿੱਚ ਗਰਭ ਅਵਸਥਾ ਦੇ ਆਖਰੀ ਤਿੰਨ ਮਹੀਨਿਆਂ ਵਿੱਚ ਦੇਖਣ ਨੂੰ ਮਿਲਦੀ ਹੈ। ਜੋ ਬੱਚੇ ਦੇ ਜਨਮ ਤੋਂ ਬਾਅਦ ਸਮੇਂ ਦੇ ਨਾਲ ਆਪਣੇ ਆਪ ਠੀਕ ਹੋ ਜਾਂਦੀ ਹੈ।
ਰੈਸਟਲੇਸ ਲੈੱਗ ਸਿੰਡਰੋਮ ਦੇ ਪ੍ਰਭਾਵ:ਰੈਸਟਲੇਸ ਲੈੱਗ ਸਿੰਡਰੋਮ ਇੱਕ ਬਹੁਤ ਹੀ ਆਮ ਸਮੱਸਿਆ ਹੈ। ਜਿਸ ਦੇ ਆਮ ਤੌਰ 'ਤੇ ਬਹੁਤ ਗੰਭੀਰ ਪ੍ਰਭਾਵ ਨਹੀਂ ਹੁੰਦੇ ਹਨ। ਪਰ ਜਦੋਂ ਇਹ ਸਮੱਸਿਆ ਵੱਧ ਜਾਂਦੀ ਹੈ ਤਾਂ ਜ਼ਿਆਦਾਤਰ ਲੋਕ ਸ਼ਾਮ ਜਾਂ ਰਾਤ ਨੂੰ ਲੱਤਾਂ ਵਿੱਚ ਦਰਦ ਮਹਿਸੂਸ ਕਰਦੇ ਹਨ, ਪਿੱਠ ਦੇ ਹੇਠਲੇ ਹਿੱਸੇ ਵਿੱਚ ਵੱਧ ਜਾਂ ਘੱਟ ਦਰਦ, ਲੰਬੇ ਸਮੇਂ ਤੱਕ ਬੈਠਣ ਵਿੱਚ ਮੁਸ਼ਕਲ, ਨੀਂਦ ਵਿੱਚ ਵਿਗਾੜ, ਪ੍ਰਤੀਰੋਧਕ ਸ਼ਕਤੀ ਵਿੱਚ ਕਮੀ, ਇਕਾਗਰਤਾ ਵਿੱਚ ਕਮੀ ਮਹਿਸੂਸ ਹੁੰਦੀ ਹੈ। ਵਿਵਹਾਰਕ ਅਤੇ ਮਾਨਸਿਕ ਸਮੱਸਿਆਵਾਂ ਜਿਵੇਂ ਕਿ ਗੁੱਸਾ, ਚਿੰਤਾ ਅਤੇ ਉਦਾਸੀ ਵੀ ਦੇਖੀ ਜਾ ਸਕਦੀ ਹੈ। ਜਦੋਂ ਸਮੱਸਿਆ ਵਧ ਜਾਂਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਚੱਲਣ ਵਿੱਚ ਵੀ ਦਰਦ ਅਤੇ ਮੁਸ਼ਕਲ ਮਹਿਸੂਸ ਹੁੰਦੀ ਹੈ। ਇਹ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅਤੇ ਇਸ ਸਮੱਸਿਆ ਤੋਂ ਪ੍ਰਭਾਵਿਤ ਲੋਕਾਂ ਵਿੱਚ ਉਮਰ ਦੇ ਨਾਲ ਇਸ ਦੇ ਲੱਛਣ ਅਤੇ ਪ੍ਰਭਾਵ ਵੱਧ ਸਕਦੇ ਹਨ। ਆਮ ਤੌਰ 'ਤੇ 40 ਸਾਲ ਦੀ ਉਮਰ ਤੋ ਬਾਅਦ ਇਸ ਸਮੱਸਿਆ ਦਾ ਅਸਰ ਪੀੜਤ ਵਿਅਕਤੀ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ।
ਰੈਸਟਲੇਸ ਲੈੱਗ ਸਿੰਡਰੋਮ ਦੀ ਰੋਕਥਾਮ:ਡਾ. ਅਵਧੇਸ਼ ਭਾਰਤੀ ਦੱਸਦੇ ਹਨ ਕਿ ਜੇਕਰ ਕਿਸੇ ਵਿਅਕਤੀ ਵਿੱਚ ਰੈਸਟਲੇਸ ਲੈੱਗ ਸਿੰਡਰੋਮ ਦੇ ਲੱਛਣ ਵਧੇਰੇ ਤੀਬਰ ਰੂਪ ਵਿੱਚ ਪ੍ਰਗਟ ਹੋਣ ਲੱਗਦੇ ਹਨ, ਤਾਂ ਇਸ ਨੂੰ ਹਲਕੇ ਵਿੱਚ ਨਾ ਲੈਣਾ ਜਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਸਮੇਂ ਸਿਰ ਸਮੱਸਿਆ ਦੀ ਜਾਂਚ ਅਤੇ ਇਲਾਜ ਕਰਵਾਓ। ਕਿਉਂਕਿ ਕਈ ਵਾਰ ਇਸ ਸਮੱਸਿਆ ਦੇ ਜ਼ਿੰਮੇਵਾਰ ਕਾਰਨਾਂ ਦੇ ਨਾਲ-ਨਾਲ ਇਸ ਸਮੱਸਿਆਂ ਦੇ ਕੁਝ ਹੋਰ ਲੱਛਣ ਜਾਂ ਕਾਰਨ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਕੁਝ ਗੱਲਾਂ ਦਾ ਧਿਆਨ ਰੱਖਣ ਅਤੇ ਸਾਵਧਾਨੀ ਵਰਤਣ ਨਾਲ ਰੈਸਟਲੇਸ ਲੈੱਗ ਸਿੰਡਰੋਮ ਤੋਂ ਬਚਿਆ ਜਾ ਸਕਦਾ ਹੈ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-
- ਸਰੀਰ ਵਿੱਚ ਆਇਰਨ, ਵਿਟਾਮਿਨ ਬੀ12 ਅਤੇ ਹੋਰ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਨਾ ਹੋਣ ਦਿਓ। ਇਸ ਦੇ ਲਈ ਆਪਣੀ ਖੁਰਾਕ ਵਿੱਚ ਹਰੀਆਂ ਪੱਤੇਦਾਰ ਅਤੇ ਮੌਸਮੀ ਸਬਜ਼ੀਆਂ, ਫਲ, ਅੰਡੇ, ਚਿਕਨ, ਡੇਅਰੀ ਉਤਪਾਦ ਅਤੇ ਹੋਰ ਅਜਿਹੇ ਭੋਜਨ ਸ਼ਾਮਲ ਕਰੋ, ਜੋ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ।
- ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਥਾਇਰਾਈਡ ਦੇ ਮਰੀਜ਼ਾਂ ਨੂੰ ਆਪਣਾ ਨਿਯਮਤ ਚੈਕਅੱਪ ਕਰਵਾਉਣਾ ਚਾਹੀਦਾ ਹੈ ਅਤੇ ਇਸ ਸਿੰਡਰੋਮ ਦੇ ਲੱਛਣ ਸ਼ੁਰੂ ਹੁੰਦੇ ਹੀ ਡਾਕਟਰ ਨਾਲ ਸੰਪਰਕ ਕਰੋ।
- ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਬਚੋ।
- ਜ਼ਿਆਦਾ ਦੇਰ ਤੱਕ ਇਕ ਜਗ੍ਹਾ 'ਤੇ ਨਾ ਬੈਠੋ।
- ਬਹੁਤ ਜ਼ਿਆਦਾ ਕੈਫੀਨ ਜਾਂ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਚੋ।
- ਸਫਾਈ ਦਾ ਧਿਆਨ ਰੱਖੋ ਅਤੇ ਸਮੇਂ ਸਿਰ ਸੌਂਵੋ ਅਤੇ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਸੌਂਵੋ।
- ਆਪਣੇ ਭਾਰ 'ਤੇ ਕਾਬੂ ਰੱਖੋ।
- ਇੱਕ ਸਰਗਰਮ ਜੀਵਨਸ਼ੈਲੀ ਜੀਓ ਅਤੇ ਨਿਯਮਿਤ ਤੌਰ 'ਤੇ ਕਸਰਤ ਕਰੋ।