ਹੈਦਰਾਬਾਦ:ਇੰਡੀਅਨ ਵਿਆਹ ਇੱਕ-ਦੋ ਦਿਨ 'ਚ ਖਤਮ ਨਹੀਂ ਹੁੰਦੇ, ਸਗੋ ਕਈ ਦਿਨਾਂ ਤੱਕ ਚਲਦੇ ਹਨ। ਵਿਆਹ ਤੋਂ ਪਹਿਲਾ ਜਿੱਥੇ ਹਲਦੀ, ਮਹਿੰਦੀ ਅਤੇ ਸੰਗੀਤ ਹੁੰਦਾ ਹੈ, ਤਾਂ ਉੱਥੇ ਹੀ ਵਿਆਹ ਤੋਂ ਬਾਅਦ ਰਿਸੈਪਸ਼ਨ ਅਤੇ ਮੂੰਹ ਦਿਖਾਈ ਵਰਗੀਆਂ ਰਸਮਾਂ ਪੂਰੀਆ ਕੀਤੀਆ ਜਾਂਦੀਆਂ ਹਨ। ਇਸਦੇ ਨਾਲ ਹੀ ਰਿਸ਼ਤੇਦਾਰਾ ਦੇ ਘਰ ਆਉਣਾ-ਜਾਣਾ ਵੀ ਲੱਗਾ ਰਹਿੰਦਾ ਹੈ। ਵਿਆਹ ਤੋਂ ਬਾਅਦ ਕਈ ਰਿਸ਼ਤੇ ਬਦਲਦੇ ਅਤੇ ਨਵੇਂ ਰਿਸ਼ਤੇ ਬਣਦੇ ਹਨ। ਨਵੇਂ ਲੋਕਾਂ ਨੂੰ ਮਿਲਣਾ, ਗੱਲ ਕਰਨਾ ਰੋਮਾਂਚਕ ਹੁੰਦਾ ਹੈ, ਪਰ ਜੇਕਰ ਤੁਸੀਂ ਪਰਿਵਾਰ ਦੇ ਨਾਲ ਆਪਣਾ ਚੰਗਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ, ਤਾਂ ਰਿਸ਼ਤੇਦਾਰਾਂ ਦੇ ਘਰ ਜਾਣ ਤੋਂ ਪਹਿਲਾ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਰਿਸ਼ਤੇਦਾਰਾਂ ਨੂੰ ਮਿਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਰਿਸ਼ਤੇਦਾਰਾਂ ਦੇ ਘਰ ਖਾਲੀ ਹੱਥ ਨਾ ਜਾਓ: ਵਿਆਹ ਤੋਂ ਬਾਅਦ ਪਹਿਲੀ ਵਾਰ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਹੋ, ਤਾਂ ਖਾਲੀ ਹੱਥ ਨਾ ਜਾਓ। ਉਨ੍ਹਾਂ ਲਈ ਕੁਝ ਨਾ ਕੁਝ ਲੈ ਕੇ ਜਾਓ। ਖਾਲੀ ਹੱਥ ਜਾਣਾ ਸਹੀ ਨਹੀਂ ਹੁੰਦਾ। ਜ਼ਿਆਦਾਤਰ ਲੋਕ ਮਿਠਾਈਆਂ ਲੈ ਕੇ ਜਾਂਦੇ ਹਨ, ਪਰ ਤੁਸੀਂ ਆਪਣੀ ਸੁਵਿਧਾ ਅਤੇ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਕੁਝ ਵੀ ਚੀਜ਼ ਦੇ ਸਕਦੇ ਹੋ।