ਹੈਦਰਾਬਾਦ: ਗਰਮੀਆਂ ਅਤੇ ਮਾਨਸੂਨ ਦੌਰਾਨ ਮੱਛਰ ਅਕਸਰ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਅਕਸਰ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ ਪਰ ਇਸ ਕਾਰਨ ਮੱਛਰ ਘਰ ਵਿਚ ਦਾਖਲ ਹੋ ਜਾਂਦੇ ਹਨ। ਅਜਿਹੇ 'ਚ ਇਹ ਮੱਛਰ ਅਕਸਰ ਸਾਡੀ ਰਾਤ ਦੀ ਨੀਂਦ ਖਰਾਬ ਕਰ ਦਿੰਦੇ ਹਨ। ਮੱਛਰ ਦੇ ਕੱਟਣ ਨਾਲ ਹੋਣ ਵਾਲੀ ਜਲਨ ਅਤੇ ਖਾਰਸ਼ ਬਹੁਤ ਸਾਰੇ ਲੋਕਾਂ ਲਈ ਸਮੱਸਿਆ ਬਣ ਗਈ ਹੈ। ਜੇਕਰ ਤੁਸੀਂ ਅਕਸਰ ਮੱਛਰ ਦੇ ਕੱਟਣ ਤੋਂ ਪੀੜਤ ਹੁੰਦੇ ਹੋ, ਤਾਂ ਇੱਥੇ ਕੁਝ ਘਰੇਲੂ ਉਪਾਅ ਦੱਸੇ ਗਏ ਹਨ, ਜਿਸ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਆਈਸ ਪੈਕ: ਜੇਕਰ ਮੱਛਰ ਦੇ ਕੱਟਣ ਕਾਰਨ ਸੋਜ ਹੁੰਦੀ ਹੈ, ਤਾਂ ਤੁਸੀਂ ਇਸ ਨੂੰ ਘਟਾਉਣ ਲਈ ਪ੍ਰਭਾਵਿਤ ਥਾਂ 'ਤੇ ਬਰਫ਼ ਲਗਾ ਸਕਦੇ ਹੋ। ਇਹ ਖੁਜਲੀ ਤੋਂ ਅਸਥਾਈ ਰਾਹਤ ਪ੍ਰਦਾਨ ਕਰਦਾ ਹੈ ਅਤੇ ਸੋਜ ਨੂੰ ਘਟਾਉਂਦਾ ਹੈ। ਇਸਦੇ ਲਈ ਇੱਕ ਪਤਲੇ ਸੂਤੀ ਕੱਪੜੇ ਵਿੱਚ ਕੁਝ ਬਰਫ਼ ਦੇ ਟੁਕੜਿਆਂ ਨੂੰ ਲਪੇਟੋ ਅਤੇ ਕੁਝ ਮਿੰਟਾਂ ਲਈ ਮੱਛਰ ਦੇ ਕੱਟਣ ਵਾਲੀ ਜਗ੍ਹਾਂ 'ਤੇ ਇਸ ਨੂੰ ਹੌਲੀ-ਹੌਲੀ ਲਗਾਓ।
ਐਲੋਵੇਰਾ: ਐਲੋਵੇਰਾ ਦੇ ਆਰਾਮਦਾਇਕ ਗੁਣ ਖੁਜਲੀ ਅਤੇ ਸੋਜ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਦੇ ਲਈ ਐਲੋਵੇਰਾ ਦੀਆਂ ਪੱਤੀਆਂ ਤੋਂ ਜੈੱਲ ਕੱਢ ਲਓ ਅਤੇ ਇਸ ਨੂੰ ਸਿੱਧਾ ਮੱਛਰ ਦੇ ਕੱਟਣ ਵਾਲੀ ਜਗ੍ਹਾਂ 'ਤੇ ਲਗਾਓ। ਇਸ ਨੂੰ 10-15 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਧੋ ਲਓ।