ਹੈਦਰਾਬਾਦ: ਲਾਲ ਮਿਰਚ ਦਾ ਇਸਤੇਮਾਲ ਕਰਨ ਨਾਲ ਕਲਰ ਦੇ ਨਾਲ-ਨਾਲ ਭੋਜਨ ਦਾ ਸਵਾਦ ਵੀ ਵਧਦਾ ਹੈ। ਲੋਕ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਨ, ਇਸ ਲਈ ਲਾਲ ਮਿਰਚ ਦਾ ਇਸਤੇਮਾਲ ਕਰਦੇ ਹਨ। ਪਰ ਜ਼ਿਆਦਾ ਲਾਲ ਮਿਰਚ ਦਾ ਇਸਤੇਮਾਲ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਨਾਲ ਦਿਲ 'ਚ ਦਰਦ ਜਾਂ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਪੇਟ 'ਚ ਐਸਿਡ ਬਣਨ ਲੱਗਦਾ ਹੈ।
ਲਾਲ ਮਿਰਚ ਦੇ ਨੁਕਸਾਨ:
ਦਿਲ 'ਚ ਜਲਨ: ਜੇਕਰ ਤੁਸੀਂ ਭੋਜਨ ਬਣਾਉਦੇ ਸਮੇਂ ਲਾਲ ਮਿਰਚ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ, ਤਾਂ ਇਸ ਨਾਲ ਦਿਲ 'ਚ ਜਲਨ ਦੀ ਸਮੱਸਿਆਂ ਹੋ ਸਕਦੀ ਹੈ। ਜਿਸ ਕਾਰਨ ਪੇਟ 'ਚ ਅਲਸਰ ਵੀ ਹੋ ਜਾਂਦਾ ਹੈ। ਇਸ ਲਈ ਲਾਲ ਮਿਰਚ ਦਾ ਇਸਤੇਮਾਲ ਘਟ ਕਰੋ।
ਦਸਤ ਦੀ ਸਮੱਸਿਆਂ: ਜ਼ਿਆਦਾ ਲਾਲ ਮਿਰਚ ਦਾ ਇਸਤੇਮਾਲ ਕਰਨ ਨਾਲ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮਸਾਲੇਦਾਰ ਭੋਜਨ ਪੌਸ਼ਟਿਕ ਤੱਤਾਂ ਨੂੰ ਖਤਮ ਕਰ ਸਕਦੇ ਹਨ ਅਤੇ ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਤੁਸੀਂ ਦਸਤ ਦੀ ਸਮੱਸਿਆਂ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਉਲਟੀ ਵੀ ਆ ਸਕਦੀ ਹੈ।
ਦਮੇ ਦੇ ਮਰੀਜ਼ਾਂ ਲਈ ਨੁਕਸਾਨਦੇਹ ਲਾਲ ਮਿਰਚ: ਜੇਕਰ ਤੁਸੀਂ ਦਮੇਂ ਦੀ ਸਮੱਸਿਆਂ ਦਾ ਸ਼ਿਕਾਰ ਹੋ, ਤਾਂ ਲਾਲ ਮਿਰਚ ਤੋਂ ਦੂਰੀ ਬਣਾ ਲਓ। ਇਸ ਨਲ ਦਮੇਂ ਦੇ ਅਟੈਕ ਦਾ ਖਤਰਾ ਵਧ ਸਕਦਾ ਹੈ। ਕਿਉਕਿ ਇਸ 'ਚ ਅਜਿਹੇ ਤੱਤ ਮੌਜ਼ੂਦ ਹੁੰਦੇ ਹਨ, ਜੋ ਦਮੇ ਦੇ ਮਰੀਜ਼ਾਂ ਲਈ ਖਤਰਨਾਕ ਹੁੰਦੇ ਹਨ।
ਗਰਭਵਤੀ ਔਰਤਾ ਲਈ ਲਾਲ ਮਿਰਚ ਖਤਰਨਾਕ:ਗਰਭ ਅਵਸਥਾ ਦੌਰਾਨ ਲਾਲ ਮਿਰਚ ਖਾਣਾ ਗਰਭ 'ਚ ਪਲ ਰਹੇ ਬੱਚੇ ਲਈ ਹਾਨੀਕਾਰਕ ਹੋ ਸਕਦਾ ਹੈ। ਜ਼ਿਆਦਾ ਲਾਲ ਮਿਰਚ ਖਾਣ ਨਾਲ ਗਰਭ 'ਚ ਪਲ ਰਹੇ ਬੱਚੇ ਨੂੰ ਸਾਹ ਸੰਬੰਧੀ ਰੋਗ ਹੋ ਸਕਦੇ ਹਨ। ਇਸ ਲਈ ਗਰਭਵਤੀ ਔਰਤਾਂ ਲਾਲ ਮਿਰਚ ਤੋਂ ਦੂਰੀ ਬਣਾ ਲੈਣ।
ਬੁੱਲ੍ਹਾਂ 'ਚ ਜਲਨ: ਲਾਲ ਮਿਚਰ ਨਾਲ ਬੁੱਲ੍ਹਾਂ 'ਚ ਜਲਨ ਹੋ ਸਕਦੀ ਹੈ। ਇਸ ਲਈ ਲਾਲ ਮਿਰਚ ਦਾ ਇਸਤੇਮਾਲ ਕਰਨ ਤੋਂ ਪਹਿਲਾ ਅਤੇ ਬਾਅਦ ਵਿੱਚ ਬੁੱਲ੍ਹਾਂ 'ਤੇ ਲਿਪ ਬਾਮ ਜ਼ਰੂਰ ਲਗਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਲਾਲ ਮਿਰਚ ਨੂੰ ਹੱਥ ਲਗਾਉਣ ਤੋਂ ਬਾਅਦ ਗਲਤੀ ਨਾਲ ਆਪਣੀਆਂ ਅੱਖਾਂ ਨੂੰ ਹੱਥ ਲਗਾ ਲੈਂਦੇ ਹੋ, ਤਾਂ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।