ਨਵੀਂ ਦਿੱਲੀ: ਈਦ ਦੇ ਮੌਕੇ 'ਤੇ ਲਗਭਗ ਹਰ ਘਰ ਵਿੱਚ ਰਵਾਇਤੀ ਪਕਵਾਨ, ਸੇਵਈ ਜਾਂ ਸੇਵੀਆ ਬਣਾਈਆਂ ਜਾਂਦੀਆਂ ਹਨ। ਇਹ ਬਹੁਤ ਸਾਰੇ ਭਾਰਤੀ ਘਰਾਂ ਲਈ ਇੱਕ ਜਾਣ-ਪਛਾਣ ਵਾਲੀ ਮਿਠਆਈ ਹੈ, ਜੋ ਕਿ ਕੁਝ ਸਮੱਗਰੀਆਂ ਨਾਲ ਜਲਦੀ ਅਤੇ ਆਸਾਨੀ ਨਾਲ ਬਣਾਈ ਜਾ ਸਕਦੀ ਹੈ। ਸੇਵੀਆ ਪਤਲੇ ਨੂਡਲਜ਼ ਵਾਂਗ ਹੁੰਦੀਆ ਹਨ ਜੋ ਕਈ ਕਿਸਮ ਦੇ ਆਟੇ ਜਿਵੇਂ ਕਿ ਚਾਵਲ, ਕਣਕ ਅਤੇ ਹੋਰ ਗਲੁਟਨ-ਮੁਕਤ ਅਨਾਜ ਜਿਵੇਂ ਰਾਗੀ, ਜਵਾਰ ਆਦਿ ਤੋਂ ਬਣੀਆ ਹੁੰਦੀਆ ਹਨ।
ਕੁਝ ਲੋਕ ਮੂੰਗੀ ਦੀ ਫਲੀ, ਸ਼ਕਰਕੰਦੀ ਆਦਿ ਦੀ ਵਰਤੋਂ ਕਰਕੇ ਸੇਵੀਆ ਬਣਾਉਂਦੇ ਹਨ। ਸੇਵੀਆ ਖੀਰ ਨੂੰ ਵਰਮੀਸੇਲੀ ਖੀਰ, ਸੇਵਈ ਖੀਰ, ਸੇਮੀਆ ਖੀਰ ਦੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਦੁੱਧ ਦੀ ਵਰਤੋਂ ਕਰਕੇ ਬਣਾਇਆ ਗਿਆ ਹਲਵਾ ਹੈ। ਈਦ ਤੋਂ ਪਹਿਲਾਂ, ਆਓ ਸੇਵੀਆ ਦੀ ਖੀਰ ਜੋ ਤੁਸੀਂ ਈਦ ਦੇ ਦੌਰਾਨ ਆਪਣੇ ਘਰ ਵਿੱਚ ਬਣਾ ਸਕਦੇ ਹੋ ਬਾਰੇ ਜਾਣੀਏ।
ਮੀਠੀ ਸੇਵੀਆ:
- ਸਭ ਤੋਂ ਪਹਿਲਾਂ ਸੇਵੀਆ ਲਈ ਸਾਰੀ ਸਮੱਗਰੀ ਤਿਆਰ ਰੱਖੋ।
- ਸੇਵੀਆ ਨੂੰ ਇਕ ਪਾਸੇ ਰੱਖੋ। ਫਿਰ ਸੁੱਕੇ ਮੇਵਿਆ ਨੂੰ ਕੱਟ ਕੇ ਇਕ ਪਾਸੇ ਰੱਖ ਦਿਓ। ਤੁਸੀਂ ਆਪਣੀ ਪਸੰਦ ਦੇ ਸੁੱਕੇ ਮੇਵੇ ਪਾ ਸਕਦੇ ਹੋ।
- ਇੱਕ ਪੈਨ ਨੂੰ ਗਰਮ ਕਰੋ ਅਤੇ ਫਿਰ 1 ਚਮਚ ਘਿਓ ਪਾਓ।
- ਘਿਓ ਨੂੰ ਪਿਘਲਣ ਦਿਓ ਅਤੇ ਫਿਰ ਸੇਵੀਆ ਨੂੰ ਪੈਨ ਵਿੱਚ ਪਾ ਦਿਓ। ਫ਼ਿਰ ਇਸਨੂੰ ਲਗਾਤਾਰ ਹਿਲਾਉਂਦੇ ਹੋਏ ਸੇਵੀਆ ਨੂੰ ਸੁਨਹਿਰੀ ਹੋਣ ਤੱਕ ਭੁੰਨ ਲਓ।
- ਫਿਰ ਸਾਰੇ ਕੱਟੇ ਹੋਏ ਸੁੱਕੇ ਮੇਵੇ ਅਤੇ ਸੌਗੀ ਪਾਓ।
- ਉਹਨਾਂ ਨੂੰ ਚੰਗੀ ਤਰ੍ਹਾਂ ਹਿਲਾਓ।
- ਗੈਸ ਨੂੰ ਘੱਟ ਕਰੋ ਅਤੇ 2 ਕੱਪ ਦੁੱਧ ਪਾ ਲਓ ਅਤੇ ਦੁੱਧ ਦੀ ਬਜਾਏ ਤੁਸੀਂ ਪਾਣੀ ਵੀ ਪਾ ਸਕਦੇ ਹੋ।
- ਫ਼ਿਰ ਇਸਨੂੰ ਹਿਲਾਓ ਅਤੇ ਬਹੁਤ ਚੰਗੀ ਤਰ੍ਹਾਂ ਰਲਾਓ। ਫਿਰ 2 ਤੋਂ 3 ਮਿੰਟ ਤੱਕ ਹਿਲਾਓ।
- ਹੁਣ 1/4 ਕੱਪ ਚੀਨੀ ਪਾਓ। ਮਿਸ਼ਰਣ ਨੂੰ ਹਿਲਾਉਂਦੇ ਰਹੋ।
- 1/4 ਕੱਪ ਮਿਲਕ ਪਾਊਡਰ ਪਾਓ। ਜੇਕਰ ਤੁਹਾਡੇ ਕੋਲ ਦੁੱਧ ਦਾ ਪਾਊਡਰ ਨਹੀਂ ਹੈ ਤਾਂ ਇਸਨੂੰ ਛੱਡ ਦਿਓ।
- 1/2 ਚੱਮਚ ਇਲਾਇਚੀ ਪਾਊਡਰ ਛਿੜਕੋ ਅਤੇ ਚੰਗੀ ਤਰ੍ਹਾਂ ਹਿਲਾਓ।
- ਮਿਸ਼ਰਣ ਗਾੜ੍ਹਾ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਸੇਵੀਆ ਵੀ ਦੁੱਧ ਨੂੰ ਜਜ਼ਬ ਕਰਨਾ ਸ਼ੁਰੂ ਕਰ ਦੇਣਗੀਆ। ਜਦੋਂ ਸਾਰਾ ਦੁੱਧ ਸੁੱਕ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਸੇਵੀਆ ਨੂੰ ਕੁਝ ਸਜਾਵਟ ਨਾਲ ਸਰਵ ਕਰੋ।
ਸ਼ਾਕਾਹਾਰੀ ਸੇਵੀਆ:
ਸਮੱਗਰੀ: 2 ਚਮਚੇ ਸ਼ਾਕਾਹਾਰੀ ਮੱਖਣ ਜਾਂ ਤੇਲ, 2 ਚਮਚ ਕੱਚੇ ਕਾਜੂ ਦੇ ਟੁਕੜੇ ਜਾਂ ਕੱਚੇ ਪਿਸਤਾ ਜਾਂ ਬਦਾਮ, 2 ਚਮਚ ਸੌਗੀ ਜਾਂ ਹੋਰ ਸੁੱਕੇ ਮੇਵੇ, 1 ਇਲਾਇਚੀ, 1 ਲੌਂਗ ਅਤੇ ਇੱਕ ਚੁਟਕੀ ਨਮਕ, 1/2 ਕੱਪ ( 30 ਗ੍ਰਾਮ) ਸੇਵੀਆ ਨੂੰ 4 ਤੋਂ 5 ਇੰਚ ਦੇ ਟੁਕੜਿਆਂ ਵਿੱਚ ਵੰਡੋ, 2 ਕੱਪ (500 ਮਿ.ਲੀ.) ਬਦਾਮ ਦਾ ਦੁੱਧ ਜਾਂ ਹੋਰ ਗੈਰ ਡੇਅਰੀ ਦੁੱਧ, 2 ਤੋਂ 3 ਚਮਚ ਚੀਨੀ ਜਾਂ ਸੁਆਦ ਲਈ ਵਨੀਲਾ ਐਬਸਟਰੈਕਟ ਦੀ ਇੱਕ ਬੂੰਦ, 1 ਤੋਂ 2 ਚਮਚ (1 ਜਾਂ 2 ਚਮਚ) ਕੱਚਾ ਕਾਜੂ ਵਿਕਲਪਿਕ।