ਹੈਦਰਾਬਾਦ:ਰੱਖੜੀ ਦੇ ਤਿਓਹਾਰ 'ਚ ਹੁਣ ਕੁਝ ਹੀ ਦਿਨ ਰਹਿ ਗਏ ਹਨ। ਭੈਣਾਂ ਨੇ ਇਸ ਦਿਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਰੱਖੜੀ ਮੌਕੇ ਭੈਣਾਂ ਆਪਣੇ ਭਰਾ ਦੇ ਰੱਖੜੀ ਬੰਨਦੀਆਂ ਹਨ ਅਤੇ ਆਰਤੀ ਉਤਾਰਦੀਆਂ ਹਨ। ਇਸ ਦਿਨ ਕਈ ਘਰਾਂ 'ਚ ਮਿੱਠੇ ਪਕਵਾਨ ਵੀ ਬਣਾਏ ਜਾਂਦੇ ਹਨ। ਮਿਠਾਈਆਂ ਬਣਾਉਦੇ ਸਮੇਂ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਇਸ ਲਈ ਕੋਈ ਵੀ ਤਿਓਹਾਰ ਹੋਵੇ, ਤਾਂ ਸਿਹਤਮੰਦ ਪਕਵਾਨ ਹੀ ਬਣਾਏ ਜਾਣੇ ਚਾਹੀਦੇ ਹਨ।
ਰੱਖੜੀ ਮੌਕੇ ਘਰ 'ਚ ਹੀ ਬਣਾਓ ਇਹ ਮਿੱਠੇ ਪਕਵਾਨ:
ਡਰਾਈ ਫਰੂਟਸ ਬਰਫ਼ੀ: ਇਸ ਨੂੰ ਬਣਾਉਣ ਲਈ 2 ਕੱਪ ਖੋਹਾ, ਕੱਟੇ ਹੋਏ ਸੁੱਕੇ ਮਿਕਸ ਫਰੂਟ, 8 ਤੋਂ 10 ਅਖਰੋਟ, 1/2 ਕਟੋਰੀ ਬਾਦਾਮ, 4 ਤੋਂ 5 ਅੰਜ਼ੀਰ, ਦੋ ਚਮਚ ਪਿਸਤਾ ਅਤੇ 1 ਚੁਟਕੀ ਦਾਲਚੀਨੀ ਪਾਊਡਰ ਦੀ ਜ਼ਰੂਰਤ ਹੁੰਦੀ ਹੈ।
ਡਰਾਈ ਫਰੂਟਸ ਬਰਫ਼ੀ ਬਣਾਉਣ ਦਾ ਤਰੀਕਾ: ਇਸ ਬਰਫ਼ੀ ਨੂੰ ਬਣਾਉਣ ਲਈ ਖੋਹੇ ਨੂੰ ਕੜਾਹੀ ਵਿੱਚ ਪਾ ਲਓ ਅਤੇ ਘੱਟੋ-ਘੱਟ 4 ਤੋਂ 5 ਮਿੰਟ ਤੱਕ ਭੂੰਨੋ। ਇਸ ਦੌਰਾਨ ਖੋਹੇ ਨੂੰ ਲਗਾਤਾਰ ਹਿਲਾਉਦੇ ਰਹੋ, ਨਹੀਂ ਤਾਂ ਇਹ ਕੜਾਹੀ ਨੂੰ ਲੱਗ ਜਾਵੇਗਾ। ਇਸ ਤੋਂ ਬਾਅਦ ਇਸ ਵਿੱਚ ਕੱਟੇ ਹੋਏ ਡਰਾਈ ਫਰੂਟਸ ਮਿਕਸ ਕਰ ਲਓ। ਮਿਕਸ ਕਰਨ ਤੋਂ ਬਾਅਦ ਇਸ ਵਿੱਚ ਦਾਲਚੀਨੀ ਪਾਊਡਰ ਮਿਲਾਓ। ਫਿਰ ਇਸਨੂੰ ਠੰਢਾ ਹੋਣ ਲਈ ਰੱਖ ਦਿਓ ਅਤੇ ਇਸਨੂੰ ਸੈੱਟ ਹੋਣ ਲਈ 5-6 ਘੰਟੇ ਲਈ ਫਰਿੱਜ਼ 'ਚ ਰੱਖ ਦਿਓ। ਇਸ ਤੋਂ ਬਾਅਦ ਇਸਨੂੰ ਟੁੱਕੜਿਆਂ 'ਚ ਕੱਟ ਲਓ। ਇਸ ਤਰ੍ਹਾਂਡਰਾਈ ਫਰੂਟਸ ਬਰਫ਼ੀ ਤਿਆਰ ਹੈ।