ਹੈਦਰਾਬਾਦ:ਸਿਹਤਮੰਦ ਰਹਿਣ ਲਈ ਡ੍ਰਾਈ ਫਰੂਟਸ ਕਾਫ਼ੀ ਫਾਇਦੇਮੰਦ ਹੁੰਦੇ ਹਨ। ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਨ੍ਹਾਂ ਡ੍ਰਾਈ ਫਰੂਟਸ 'ਚ ਸੌਗੀ ਵੀ ਸ਼ਾਮਲ ਹੈ। ਸੌਗੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਸਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਰਾਤ ਨੂੰ ਸੌਗੀ ਨੂੰ ਭਿਓ ਕੇ ਖਾਣਾ ਹੋਰ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸਿਰਫ਼ ਸੌਗੀ ਹੀ ਨਹੀਂ ਸਗੋਂ ਇਸਦਾ ਪਾਣੀ ਪੀਣਾ ਵੀ ਫਾਇਦੇਮੰਦ ਹੁੰਦਾ ਹੈ।
ਸੌਗੀ ਦਾ ਪਾਣੀ ਬਣਾਉਣ ਦਾ ਤਰੀਕਾ:ਰਾਤ ਨੂੰ ਜਾਂ ਕਿਸੇ ਵੀ ਸਮੇਂ ਇੱਕ ਗਲਾਸ ਗਰਮ ਪਾਣੀ ਲਓ ਅਤੇ ਉਸ 'ਚ ਸੌਗੀ ਭਿਓ ਦਿਓ। ਕਰੀਬ 8 ਘੰਟੇ ਤੱਕ ਇਸਨੂੰ ਭਿਓ ਕੇ ਰੱਖਣ ਤੋਂ ਬਾਅਦ ਇਸ ਪਾਣੀ ਨੂੰ ਗਰਮ ਕਰ ਲਓ ਅਤੇ ਫਿਰ ਪੀ ਲਓ। ਇਸ ਪਾਣੀ ਦਾ ਸੇਵਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਦੁਪਹਿਰ ਦਾ ਭੋਜਨ ਖਾਣ ਤੋਂ ਪਹਿਲਾ ਇਸ ਪਾਣੀ ਨੂੰ ਪੀਣ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ।
ਸੌਗੀ ਦਾ ਪਾਣੀ ਪੀਣ ਦੇ ਫਾਇਦੇ:
ਕੰਮਜ਼ੋਰ ਸਰੀਰ ਤੋਂ ਛੁਟਕਾਰਾ:ਹੈਲਥਲਾਈਨ ਦੀ ਇੱਕ ਰਿਪੋਰਟ ਅਨੁਸਾਰ, ਸੌਗੀ ਦੇ ਪਾਣੀ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਫ੍ਰੀ ਰੈਡੀਕਲ ਤੋਂ ਸਰੀਰ ਨੂੰ ਬਚਾਉਣ ਦਾ ਕੰਮ ਕਰਦੇ ਹਨ। ਸੌਗੀ 'ਚ ਆਈਰਨ ਵੀ ਪਾਏ ਜਾਂਦੇ ਹਨ। ਇਸ ਲਈ ਇਸਨੂੰ ਪੀਣ ਨਾਲ ਕੰਮਜ਼ੋਰੀ ਦੂਰ ਹੋ ਸਕਦੀ ਹੈ ਅਤੇ ਸਰੀਰ ਮਜ਼ਬੂਤ ਬਣ ਸਕਦਾ ਹੈ।
ਸ਼ੂਗਰ ਦੀ ਸਮੱਸਿਆਂ ਤੋਂ ਰਾਹਤ: ਸੌਗੀ ਦਾ ਪਾਣੀ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਪਾਣੀ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਸਨੂੰ ਪੀਣ ਨਾਲ ਤੁਸੀਂ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਇਸ ਵਿੱਚ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਮਦਦਗਾਰ ਹੁੰਦੇ ਹਨ।
ਪਾਚਨ ਸਿਸਟਮ ਮਜ਼ਬੂਤ: ਜੇਕਰ ਤੁਸੀਂ ਸੌਗੀ ਦਾ ਪਾਣੀ ਰੋਜ਼ਾਨਾ ਪੀਂਦੇ ਹੋ, ਤਾਂ ਤੁਹਾਡਾ ਪਾਚਨ ਤੰਤਰ ਮਜਬੂਤ ਹੋਵੇਗਾ। ਪੇਟ ਲਈ ਸੌਗੀ ਦਾ ਪਾਣੀ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸੌਗੀ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸੌਗੀ ਖਾਣ ਨਾਲ ਭੋਜਨ ਚੰਗੀ ਤਰ੍ਹਾਂ ਪਚਦਾ ਹੈ। ਸੌਗੀ ਦਾ ਪਾਣੀ ਪੀਣ ਨਾਲ ਗੈਸ, ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਸਰੀਰ ਦੀ ਗੰਦਗੀ ਦੂਰ ਹੁੰਦੀ: ਸੌਗੀ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ, ਜੋ ਸਰੀਰ ਤੋਂ ਫ੍ਰੀ ਰੈਡੀਕਲ ਨੂੰ ਬਾਹਰ ਕੱਢਦੇ ਹਨ। ਸੌਗੀ ਦਾ ਪਾਣੀ ਪੀਣ ਨਾਲ ਸਰੀਰ 'ਚੋ ਗੰਦਗੀ ਵੀ ਬਾਹਰ ਆ ਜਾਂਦੀ ਹੈ।
ਇਮਿਊਨਿਟੀ ਮਜ਼ਬੂਤ: ਸੌਗੀ 'ਚ ਕਈ ਪੌਸ਼ਟਿਕ ਤੱਤ ਅਤੇ ਐਂਟੀ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਜੇਕਰ ਤੁਸੀਂ ਰੋਜ਼ਾਨਾ ਸੌਗੀ ਦਾ ਪਾਣੀ ਪੀਂਦੇ ਹੋ, ਤਾਂ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ।