ਕਿਸੇ ਵੀ ਰੇਬੀਜ਼ ਤੋਂ ਪੀੜਤ ਜਾਨਵਰ ਦੇ ਵੱਢਣ ਤੋਂ ਮਨੁੱਖਾਂ ਅਤੇ ਜਾਨਵਰਾਂ ਵਿੱਚ ਇਹ ਖਤਰਨਾਕ ਸੰਕਰਮਣ ਫੈਲ ਸਕਦਾ ਹੈ। ਲੋਕਾਂ ਦਾ ਮੰਣਨਾ ਹੈ ਕਿ ਰੇਬੀਜ਼ ਸਿਰਫ਼ ਕੁੱਤੇ ਦੇ ਵੱਢਣ ਤੋਂ ਹੁੰਦੀ ਹੈ, ਜਦੋਂ ਕਿ ਇਹ ਗਲਤ ਹੈ. ਕੋਈ ਵੀ ਜਾਨਵਰ ਜਿਹੜਾ ਕਿ ਰੇਬੀਜ਼ ਨਾਲ ਸੰਕਰਮਿਤ ਹੁੰਦਾ ਹੈ ਉਹ ਲਾਗ ਨੂੰ ਦੂਜੇ ਜੀਵਾਣੂਆਂ ਵਿੱਚ ਫੈਲਾ ਸਕਦਾ ਹੈ। ਦਰਅਸਲ ਲੋਕ ਰੇਬੀਜ਼ ਇਨਫੈਕਸ਼ਨ ਦੇ ਨਾਮ ਤੋਂ ਜਾਣੂ ਹਨ, ਪਰ ਇਹ ਬਿਮਾਰੀ ਕਿਵੇਂ ਹੁੰਦੀ ਹੈ? ਕਿਹੜੇ ਜਾਨਵਰ ਦੇ ਵੱਢਣ ਤੋਂ ਹੁੰਦੀ ਹੈ ਅਤੇ ਇਸਦਾ ਕੀ ਪ੍ਰਭਾਵ ਪੈਂਦਾ ਹੈ? ਇਸ ਬਾਰੇ ਲੋਕਾਂ ਵਿੱਚ ਜਾਗਰੂਕਤਾ ਨਹੀਂ ਹੈ। ਹਰ ਸਾਲ, 28 ਸਤੰਬਰ ਨੂੰ, “ਵਿਸ਼ਵ ਰੇਬੀਜ਼ ਦਿਵਸ” ਮਨਾਇਆ ਜਾਂਦਾ ਹੈ ਤਾਂ ਕਿ ਰੇਬੀਜ਼ ਦੇ ਕਾਰਨਾਂ ਅਤੇ ਰੋਕਥਾਮ ਬਾਰੇ ਜਾਗਰੂਕਤਾ ਫੈਲਾ ਸਕੇ।
ਰੇਬੀਜ਼ ਕੀ ਹੈ
ਬਿਮਾਰੀ ਕਾਬੂ ਅਤੇ ਰੋਕਥਾਮ ਵਿਭਾਗ (ਸੀਡੀਸੀ) ਦੇ ਮੁਤਾਬਕ ਰੇਬੀਜ਼ ਇੱਕ ਵਾਇਰਲ ਬਿਮਾਰੀ ਹੈ ਜੋ ਹਰ ਤਰ੍ਹਾਂ ਦੇ ਨਿੱਘੇ ਖੂਨ ਵਾਲੇ ਜੀਵਾਂ ਨੂੰ ਪ੍ਰਭਾਵਤ ਕਰ ਸਕਦੀ ਹੈ। ਰੇਬੀਜ਼ ਪੀੜਤ ਜਾਨਵਰ ਦੇ ਵੱਢਣ ਜਾਂ ਨਹੁੰ ਮਾਰਨ ਤੋਂ ਫ਼ੈਲਦਾ ਹੈ। ਰੇਬੀਜ਼ ਦਾ ਵਿਸ਼ਾਣੂ ਮਨੁੱਖਾਂ ਦੇ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ। ਇਸ ਦੀ ਲਾਗ ਦੇ ਕਾਰਨ ਹਾਲਤ ਬਦਤਰ ਹੋ ਜਾਂਦੀ ਹੈ ਤੇ ਜਾਨ ਦਾ ਜੋਖਮ ਵੀ ਵੱਧ ਜਾਂਦਾ ਹੈ।
ਰੇਬੀਜ਼ ਬਾਰੇ ਲੋਕਾਂ ਵਿੱਚ ਇਹ ਭੰਬਲਭੂਸਾ ਹੈ ਕਿ ਇਹ ਸਿਰਫ ਕੁੱਤਿਆਂ ਦੇ ਵੱਢਣ ਨਾਲ ਹੀ ਹੁੰਦਾ ਹੈ, ਜਦੋਂ ਕਿ ਇਹ ਸੱਚ ਨਹੀਂ ਹੈ। ਰੇਬੀਜ਼ ਦਾ ਵਾਇਰਸ ਕੁੱਤਿਆਂ ਤੋਂ ਇਲਾਵਾ ਕਿਸੇ ਵੀ ਜੰਗਲੀ ਅਤੇ ਪਾਲਤੂ ਜਾਨਵਰ ਵਿੱਚ ਪ੍ਰਫੁੱਲਤ ਹੋ ਸਕਦਾ ਹੈ। ਉਦਾਹਰਣ ਦੇ ਲਈ, ਸੰਯੁਕਤ ਰਾਜ ਵਿੱਚ, ਰੇਬੀਜ਼ ਦਾ ਵਿਸ਼ਾਣੂ ਸਭ ਤੋਂ ਵੱਧ ਲੂੰਬੜੀ, ਰੇਕੂਨ ਅਤੇ ਹੋਰ ਜੰਗਲੀ ਜਾਨਵਰਾਂ ਦੇ ਚੱਕ ਨਾਲ ਫੈਲਦਾ ਹੈ। ਹਾਲਾਂਕਿ, ਦੁਨੀਆ ਭਰ ਵਿੱਚ ਬਹੁਤ ਸਾਰੇ ਰੈਬੀਜ਼ ਦੇ ਕੇਸ ਕੁੱਤਿਆਂ ਦੇ ਵੱਢਣ ਦੇ ਕਾਰਨ ਸਾਹਮਣੇ ਆਉਂਦੇ ਹਨ।
ਦੋ ਕਿਸਮਾਂ ਦੇ ਰੇਬੀਜ਼
ਇਨਸੈਫੈਲਿਟਿਕ ਰੇਬੀਜ਼
ਅਧਰੰਗੀ ਰੇਬੀਜ਼
- ਇਨਸੈਫੈਲਿਟਿਕ ਰੇਬੀਜ਼: ਇਸ ਵਿੱਚ, ਸੰਕਰਮਿਤ ਲੋਕ ਹਾਈਪਰਐਕਟਿਵ ਉਤਸ਼ਾਹੀ ਅਨਿਯਮਿਤ ਵਿਵਹਾਰ ਨੂੰ ਪ੍ਰਦਰਸ਼ਤ ਕਰਦੇ ਹਨ।
- ਅਧਰੰਗੀ ਰੇਬੀਜ਼: ਇਹ ਰੇਬੀਜ਼ ਦੇ ਗੰਭੀਰ ਲੱਛਣਾਂ ਨੂੰ ਦਰਸਾਉਂਦਾ ਹੈ, ਜਿਵੇਂ ਕਿ ਇੱਕ ਲਾਗ ਵਾਲਾ ਵਿਅਕਤੀ ਅਪੰਗ ਹੋ ਜਾਣਾ, ਕੋਮਾ ਵਿੱਚ ਜਾਣਾ ਆਦਿ। ਇਸ ਅਵਸਥਾ ਵਿੱਚ ਕਈ ਵਾਰ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਡਬਲਯੂਐਚਓ ਦੀ ਰਿਪੋਰਟ ਦੇ ਮੁਤਾਬਕ ਰੇਬੀਜ਼ ਦੇ 30 ਫੀਸਦੀ ਅਧਰੰਗੀ ਰੇਬੀਜ਼ ਦੇ ਮਾਮਲੇ ਹੁੰਦੇ ਹਨ।
ਵਿਸ਼ਵ ਰੇਬੀਜ਼ ਦਿਵਸ 2020
ਵਿਸ਼ਵ ਰੇਬੀਜ਼ ਦਿਵਸ ਗਲੋਬਲ ਅਲਾਇੰਸ ਫਾਰ ਰੈਬੀਜ਼ ਦੀ ਪਹਿਲਕਦਮੀ 'ਤੇ ਸਾਲ 2007 ਵਿੱਚ ਪਹਿਲੀ ਵਾਰ ਮਨਾਇਆ ਗਿਆ ਸੀ। ਇਹ ਖ਼ਾਸ ਦਿਨ ਫ੍ਰੈਂਚ ਕੈਮਿਸਟ ਅਤੇ ਮਾਈਕਰੋਬਾਇਓਲੋਜਿਸਟ, ਲੂਯਿਸ ਪਾਸਚਰ ਦੀ ਮੌਤ ਦੀ ਵਰ੍ਹੇਗੰਢ ਤੇ, ਜਿਨ੍ਹਾਂ ਨੇ ਪਹਿਲਾਂ ਰੇਬੀਜ਼ ਦੇ ਟੀਕੇ ਦੀ ਕਾਢ ਕੱਢੀ ਸੀ, 28 ਸਤੰਬਰ ਨੂੰ ਵਿਸ਼ਵ ਰੇਬੀਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰ ਸਾਲ ਇਹ ਵਿਸ਼ੇਸ਼ ਦਿਨ ਵੱਖਰੇ ਥੀਮ 'ਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਦੇ ਵਿਸ਼ਵ ਰੇਬੀਜ਼ ਦਿਵਸ ਦਾ ਵਿਸ਼ਾ ਹੈ 'ਰੇਬੀਜ਼ ਦਾ ਖਾਤਮਾ, ਸਹਾਇਤਾ ਅਤੇ ਟੀਕਾਕਰਨ'।