ਹੈਦਰਾਬਾਦ:ਸਿਗਰਟ ਸਾਡੀ ਸਿਹਤ ਲਈ ਨੁਕਾਨਦੇਹ ਹੁੰਦੀ ਹੈ। ਚਾਹੇ ਤੁਸੀਂ ਸਿਗਰੇਟ ਨੂੰ ਇੱਕ ਵਾਰ ਹੀ ਲਿਆ ਹੋਵੇ, ਪਰ ਇਸਦਾ ਧੂੰਆ ਤੁਹਾਡੇ ਸਰੀਰ 'ਚ ਰਹਿ ਜਾਂਦਾ ਹੈ ਅਤੇ ਹੌਲੀ-ਹੌਲੀ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਜੇਕਰ ਇੱਕ ਵਾਰ ਸਿਗਰਟ ਦੀ ਆਦਤ ਲੱਗ ਜਾਵੇ, ਤਾਂ ਇਸਨੂੰ ਛੱਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋ ਤੁਸੀਂ ਇਸ ਆਦਤ ਨੂੰ ਛੱਡਣ ਦੀ ਕੋਸ਼ਿਸ ਕਰਦੇ ਹੋ, ਤਾਂ ਸ਼ੁਰੂਆਤ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿਗਰਟ ਛੱਡਣ 'ਤੇ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈਂਦਾ ਸਾਹਮਣਾ: ਜਦੋ ਲੋਕ ਸਿਗਰਟ ਦੀ ਆਦਤ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਸਭ ਤੋਂ ਪਹਿਲਾ ਸਿਗਰਟ ਤੋਂ ਧਿਆਨ ਹਟਾਉਣ ਦੀ ਸਮੱਸਿਆਂ ਆਉਦੀ ਹੈ। ਇਸ ਤੋਂ ਇਲਾਵਾ ਮੂਡ ਖਰਾਬ ਹੋ ਜਾਂਦਾ ਹੈ ਅਤੇ ਚਿੰਤਾ ਲੱਗੀ ਰਹਿੰਦੀ ਹੈ। ਇਸਦੇ ਨਾਲ ਹੀ ਸੌਣ 'ਚ ਵੀ ਪਰੇਸ਼ਾਨੀ ਆਉਦੀ ਹੈ। ਪਰ ਸਿਗਰਟ ਦੀ ਆਦਤ ਛੱਡਣ ਤੋਂ ਬਾਅਦ ਸਰੀਰ 'ਚ ਕਈ ਲਾਭਕਾਰੀ ਬਦਲਾਅ ਨਜ਼ਰ ਆਉਣਗੇ।
ਸਿਗਰਟ ਛੱਡਣ ਦੇ ਫਾਇਦੇ:
- ਫੇਫੜਿਆਂ ਦੀ ਸਿਹਤ 'ਚ ਸੁਧਾਰ ਹੁੰਦਾ ਹੈ।
- ਐਨਰਜ਼ੀ ਮਿਲਦੀ ਹੈ।
- ਕੋਈ ਵੀ ਚੀਜ਼ ਨੂੰ ਸੁੰਘਣ ਦੀ ਯੋਗਤਾ 'ਚ ਸੁਧਾਰ ਹੋਵੇਗਾ ਅਤੇ ਖਾਣੇ ਦਾ ਸਵਾਦ ਵੀ ਵਧੀਆਂ ਹੋਵੇਗਾ।
- ਉਂਗਲੀਆਂ ਅਤੇ ਨਹੁੰ ਤੋਂ ਹੌਲੀ-ਹੌਲੀ ਪੀਲਾਪਨ ਹੱਟ ਜਾਵੇਗਾ।
- ਦੰਦਾਂ 'ਤੇ ਹੋਣ ਵਾਲੇ ਦਾਗ-ਧੱਬੇ ਸਾਫ਼ ਹੋ ਜਾਣਗੇ।
- ਚਮੜੀ 'ਚ ਸੁਧਾਰ ਹੋਵੇਗਾ।
- ਕੱਪੜੇ, ਸਾਹ ਅਤੇ ਵਾਲਾਂ 'ਚ ਸਿਗਰਟ ਦੀ ਬਦਬੂ ਨਹੀਂ ਆਵੇਗੀ।
ਸਿਗਰਟ ਦੀ ਆਦਤ ਨੂੰ ਛੱਡਣ ਲਈ ਕਰੋ ਇਹ ਕੰਮ: