ਹੈਦਰਾਬਾਦ: ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ। ਲੋਕ ਫਿੱਟ ਰਹਿਣ ਲਈ ਕਈ ਤਰੀਕੇ ਅਜ਼ਮਾਉਦੇ ਹਨ। ਜਿਵੇਂ ਕਿ ਸਿਹਤਮੰਦ ਜੀਵਨਸ਼ੈਲੀ, ਸਿਹਤਮੰਦ ਚੀਜ਼ਾਂ ਖਾਣਾ, ਜਿੰਮ ਜਾਣਾ ਆਦਿ। ਇਸਦੇ ਨਾਲ ਹੀ ਲੋਕ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਪਾਊਡਰ ਦਾ ਵੀ ਇਸਤੇਮਾਲ ਕਰਦੇ ਹਨ, ਜੋ ਕਿ ਸਿਹਤ ਲਈ ਖਤਰਨਾਕ ਹੋ ਸਕਦਾ ਹੈ।
ਪ੍ਰੋਟੀਨ ਪਾਊਡਰ ਦੇ ਨੁਕਸਾਨ:
ਪ੍ਰੋਟੀਨ ਪਾਊਡਰ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖਤਰਾ:ਪ੍ਰੋਟੀਨ ਪਾਊਡਰ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਥਕਾਵਟ, ਸਿਰਦਰਦ ਦੀ ਸਮੱਸਿਆਂ ਹੋ ਸਕਦੀ ਹੈ। ਇਸਦੇ ਨਾਲ ਹੀ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ। ਜਿਸ ਕਰਕੇ ਤੁਹਾਨੂੰ ਦਿਲ ਦਾ ਦੌਰਾ ਅਤੇ ਦਿਲ ਦੀ ਧੜਕਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰੋਟੀਨ ਪਾਊਡਰ ਨਾਲ ਪਾਚਨ ਤੰਤਰ ਖਰਾਬ: ਪ੍ਰੋਟੀਨ ਪਾਊਡਰ ਨੂੰ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਦੁੱਧ 'ਚ ਲੈਕਟੋਜ਼ ਪਾਇਆ ਜਾਂਦਾ ਹੈ। ਇਸ ਨਾਲ ਪਾਚਨ ਤੰਤਰ 'ਤੇ ਗਲਤ ਅਸਰ ਪੈਂਦਾ ਹੈ। ਇਸ ਕਾਰਨ ਗੈਸ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰੋਟੀਨ ਪਾਊਡਰ ਨਾਲ ਮੋਟਾਪੇ ਦਾ ਖਤਰਾ: ਪ੍ਰੋਟੀਨ ਪਾਊਡਰ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਂਦੇ ਹੋ। ਜਿਸ ਕਰਕੇ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਪ੍ਰੋਟੀਨ ਪਾਊਡਰ ਦੀ ਸੀਮਿਤ ਮਾਤਰਾ 'ਚ ਹੀ ਵਰਤੋ ਕਰੋ।
ਪ੍ਰੋਟੀਨ ਪਾਊਡਰ ਕਿਡਨੀ ਲਈ ਖਤਰਨਾਕ: ਪ੍ਰੋਟੀਨ ਪਾਊਡਰ ਦੇ ਜ਼ਿਆਦਾ ਇਸਤੇਮਾਲ ਨਾਲ ਕਿਡਨੀ ਦੀ ਸਮੱਸਿਆਂ ਦਾ ਖਤਰਾ ਰਹਿੰਦਾ ਹੈ। ਜ਼ਿਆਦਾ ਪ੍ਰੋਟੀਨ ਦੀ ਵਰਤੋ ਕਰਨ ਨਾਲ ਯੂਰੀਆ ਦੀ ਜ਼ਿਆਦਾ ਮਾਤਰਾ ਬਣਨ ਲੱਗਦੀ ਹੈ। ਜਿਸ ਕਰਕੇ ਕਿਡਨੀ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।