ਹੈਦਰਾਬਾਦ:ਗਰਭ ਅਵਸਥਾ ਤੋਂ ਲੈ ਕੇ ਜਣੇਪੇ ਤੱਕ ਔਰਤ ਨੂੰ ਆਪਣਾ ਖਾਸ ਖਿਆਲ ਰੱਖਣਾ ਪੈਂਦਾ ਹੈ। ਪੂਰੇ ਨੌਂ ਮਹੀਨੇ ਹਰ ਕਦਮ ਦਾ ਧਿਆਨ ਰੱਖਣਾ ਪੈਂਦਾ ਹੈ, ਤਾਂ ਹੀ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿੰਦੇ ਹਨ। ਗਰਭ ਅਵਸਥਾ ਦੌਰਾਨ ਜਿਵੇਂ-ਜਿਵੇਂ ਸਮਾਂ ਨਿਕਲਦਾ ਹੈ, ਔਰਤ ਦਾ ਸਰੀਰ ਬਦਲਦਾ ਰਹਿੰਦਾ ਹੈ। ਇਸ ਦੌਰਾਨ ਔਰਤ ਦਾ ਭਾਰ ਤੇਜ਼ੀ ਨਾਲ ਵਧਦਾ ਹੈ। ਵਧਦੇ ਭਾਰ ਕਾਰਨ ਔਰਤਾਂ ਲਈ ਤੁਰਨਾ ਅਤੇ ਕੰਮ ਕਰਨਾ ਵੀ ਭਾਰੀ ਹੋ ਜਾਂਦਾ ਹੈ।
ਗਰਭ ਅਵਸਥਾ ਵਿੱਚ ਤੁਹਾਨੂੰ ਆਪਣੀ ਹਰ ਇੱਕ ਗਤੀਵਿਧੀ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਗਰਭ ਅਵਸਥਾ ਦੌਰਾਨ ਕੁਝ ਗਤੀਵਿਧੀਆਂ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸੁਰੱਖਿਅਤ ਹਨ, ਪਰ ਕੁਝ ਅਜਿਹੀਆਂ ਗਤੀਵਿਧੀਆਂ ਵੀ ਹਨ ਜਿਨ੍ਹਾਂ ਤੋਂ ਤੁਹਾਨੂੰ ਹਰ ਕੀਮਤ 'ਤੇ ਬਚਣਾ ਚਾਹੀਦਾ ਹੈ। ਹੇਠਾ ਉਨ੍ਹਾਂ ਕੰਮਾਂ ਦੀ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਤੁਹਾਨੂੰ ਗਰਭ ਅਵਸਥਾ ਦੌਰਾਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਨੂੰ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ।
ਫਰਨੀਚਰ ਜਾਂ ਭਾਰੀ ਸਮਾਨ ਨਾ ਚੁੱਕੋ:ਗਰਭ ਅਵਸਥਾ ਦੌਰਾਨ ਗਲਤੀ ਨਾਲ ਵੀ ਭਾਰੀ ਚੀਜ਼ਾਂ ਨੂੰ ਨਾ ਚੁੱਕੋ। ਫਰਨੀਚਰ ਜਾਂ ਹੋਰ ਭਾਰੀ ਵਸਤੂਆਂ ਨੂੰ ਹਿਲਾਉਣ ਤੋਂ ਬਚੋ। ਅਜਿਹਾ ਕੰਮ ਕਰਨ ਨਾਲ ਪਿੱਠ ਵਿੱਚ ਖਿਚਾਅ ਹੁੰਦਾ ਹੈ ਅਤੇ ਸੱਟ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ। ਕਿਉਂਕਿ ਗਰਭ ਅਵਸਥਾ ਦੌਰਾਨ ਹਾਰਮੋਨਲ ਤਬਦੀਲੀਆਂ ਕਾਰਨ ਜੋੜਾਂ ਅਤੇ ਪੇਡੂ ਦੇ ਫਰਸ਼ ਦੇ ਸਖ਼ਤ ਟਿਸ਼ੂ ਢਿੱਲੇ ਹੋ ਜਾਂਦੇ ਹਨ। ਜਿਸ ਕਰਕੇ ਸੱਟ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ।
ਲੰਬੇ ਸਮੇਂ ਤੱਕ ਖੜ੍ਹੇ ਰਹਿਣ ਤੋਂ ਬਚੋ:ਕੋਈ ਵੀ ਅਜਿਹਾ ਕੰਮ ਕਰਨ ਤੋਂ ਬਚੋ ਜਿਸ ਵਿੱਚ ਤੁਹਾਨੂੰ ਲੰਬੇ ਸਮੇਂ ਤੱਕ ਖੜ੍ਹੇ ਰਹਿਣਾ ਪਵੇ। Morning Sickness ਦੀ ਸਮੱਸਿਆਂ ਤੋਂ ਪੀੜਤ ਔਰਤਾਂ ਨੂੰ ਸਵੇਰੇ ਜ਼ਿਆਦਾ ਦੇਰ ਤੱਕ ਖੜ੍ਹੇ ਨਹੀਂ ਰਹਿਣਾ ਚਾਹੀਦਾ। ਲੰਬੇ ਸਮੇਂ ਤੱਕ ਖੜ੍ਹੇ ਰਹਿਣ ਨਾਲ ਤੁਹਾਡੇ ਪੈਰਾਂ 'ਤੇ ਦਬਾਅ ਪੈ ਸਕਦਾ ਹੈ, ਜਿਸ ਨਾਲ ਸੋਜ ਅਤੇ ਕਮਰ ਦਰਦ ਹੋ ਸਕਦਾ ਹੈ। ਜੇਕਰ ਤੁਹਾਨੂੰ ਖਾਣਾ ਪਕਾਉਣਾ ਹੈ, ਤਾਂ ਖਾਣਾ ਪਕਾਉਦੇ-ਪਕਾਉਦੇ ਵਿੱਚ ਬ੍ਰੇਕ ਵੀ ਲਓ ਅਤੇ ਜ਼ਿਆਦਾ ਦੇਰ ਤੱਕ ਖੜ੍ਹੇ ਨਾ ਰਹੋ।