ਪੰਜਾਬ

punjab

ETV Bharat / sukhibhava

Pregnancy Care Tips: ਗਰਭ ਅਵਸਥਾ ਦੇ ਆਖਰੀ ਮਹੀਨੇ ਇਸ ਤਰ੍ਹਾਂ ਰੱਖੋ ਆਪਣੀ ਸਿਹਤ ਦਾ ਧਿਆਨ - health tips

Pregnancy Care: ਗਰਭ ਅਵਸਥਾ ਇੱਕ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਪਲ ਹੁੰਦਾ ਹੈ। ਪਰ ਇਸ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਗਰਭ ਅਵਸਥਾ ਦੇ ਆਖਰੀ ਮਹੀਨੇ ਤੁਹਾਨੂੰ ਆਪਣੀ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਹਮੇਸ਼ਾ ਸਿਹਤਮੰਦ ਭੋਜਨ ਹੀ ਖਾਓ।

Pregnancy Care Tips
Pregnancy Care Tips

By ETV Bharat Punjabi Team

Published : Oct 25, 2023, 10:30 AM IST

ਹੈਦਰਾਬਾਦ: ਗਰਭ ਅਵਸਥਾ ਦਾ ਹਰ ਇੱਕ ਮਹੀਨਾ ਖਾਸ ਹੁੰਦਾ ਹੈ। ਇਸ ਲਈ ਗਰਭ ਅਵਸਥਾ ਦੌਰਾਨ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਪਰ ਗਰਭ ਅਵਸਥਾ ਦੇ ਆਖਰੀ ਮਹੀਨੇ ਤੁਹਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਕਿਉਕਿ ਛੋਟੀ ਜਿਹੀ ਲਾਪਰਵਾਹੀ ਮਾਂ ਅਤੇ ਬੱਚੇ ਦੋਨਾਂ ਲਈ ਖਤਰਨਾਕ ਹੋ ਸਕਦੀ ਹੈ। ਇਸ ਲਈ ਗਰਭਵਤੀ ਔਰਤ ਨੂੰ ਆਪਣੇ ਭੋਜਨ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ।

ਗਰਭ ਅਵਸਥਾ ਦੇ ਆਖਰੀ ਮਹੀਨੇ ਇਸ ਤਰ੍ਹਾਂ ਰੱਖੋ ਆਪਣਾ ਧਿਆਨ:

ਸਮੁੰਦਰੀ ਭੋਜਨ ਖਾਣ ਤੋਂ ਪਰਹੇਜ਼ ਕਰੋ: ਗਰਭ ਅਵਸਥਾ ਦੌਰਾਨ ਹਮੇਸ਼ਾ ਮੂਡ ਸਵਿੰਗ ਹੁੰਦੇ ਰਹਿੰਦੇ ਹਨ। ਇਸ ਲਈ ਕਦੇ ਮਿੱਠਾ ਅਤੇ ਕਦੇ ਮਸਾਲੇਦਾਰ ਭੋਜਨ ਖਾਣ ਨੂੰ ਮਨ ਕਰਦਾ ਰਹਿੰਦਾ ਹੈ। ਇਸ ਲਈ ਇਸ ਸਮੇਂ ਦੌਰਾਨ ਤੁਸੀਂ ਮੀਟ ਅਤੇ ਮਟਨ ਖਾ ਸਕਦੇ ਹੋ, ਪਰ ਸਮੁੰਦਰੀ ਭੋਜਨ ਖਾਣ ਤੋਂ ਪਰਹੇਜ਼ ਕਰੋ। ਸਮੁੰਦਰੀ ਭੋਜਨ 'ਚ ਓਮੇਗਾ-3 ਦੀ ਮਾਤਰਾ ਪਾਈ ਜਾਂਦੀ ਹੈ। ਜਿਸ ਕਰਕੇ ਗਰਭ ਅਵਸਥਾ ਦੇ ਆਖਰੀ ਮਹੀਨੇ ਓਮੇਗਾ-3 ਨੂੰ ਪਚਾਉਣ 'ਚ ਸਮੱਸਿਆਂ ਆਉਦੀ ਹੈ।

ਮਸਾਲੇਦਾਰ ਭੋਜਨ ਨਾ ਖਾਓ:ਗਰਭ ਅਵਸਥਾ ਦੇ ਆਖਰੀ ਮਹੀਨੇ ਤੇਲ ਵਾਲੇ ਭੋਜਨ ਖਾਣ ਤੋਂ ਬਚੋ। ਇਸਦੇ ਨਾਲ ਹੀ ਮਸਾਲੇਦਾਰ ਭੋਜਨ ਖਾਣ ਨਾਲ ਤੁਸੀਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀਂ ਐਸਿਡਿਟੀ ਦੀ ਸਮੱਸਿਆਂ ਤੋਂ ਬਚਣਾ ਚਾਹੁੰਦੇ ਹੋ, ਤਾਂ ਚਾਹ ਅਤੇ ਕੌਫ਼ੀ ਵੀ ਘਟ ਪੀਓ।

ਸ਼ਰਾਬ ਦਾ ਸੇਵਨ ਨਾ ਕਰੋ: ਜੇਕਰ ਤੁਸੀਂ ਸ਼ਰਾਬ ਪੀਂਦੇ ਹੋ, ਤਾਂ ਗਰਭ ਅਵਸਥਾ ਦੌਰਾਨ ਸ਼ਰਾਬ ਪੀਣਾ ਬੰਦ ਕਰ ਦਿਓ। ਸ਼ਰਾਬ ਨਾ ਪੀਣ ਦੀ ਸਲਾਹ ਡਾਕਟਰ ਗਰਭ ਅਵਸਥਾ ਦੇ ਸ਼ੁਰੂਆਤੀ ਸਮੇਂ 'ਚ ਹੀ ਦੇ ਦਿੰਦੇ ਹਨ। ਪਰ ਆਖਰੀ ਮਹੀਨੇ 'ਚ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ।

ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਓ:ਗਰਭ ਅਵਸਥਾ ਦੇ ਆਖਰੀ ਮਹੀਨੇ ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਓ। ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸਦੇ ਨਾਲ ਹੀ ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਣ ਨਾਲ ਗਰਭ ਅਵਸਥਾ ਤੋਂ ਬਾਅਦ ਜੋੜਾ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਲਈ ਆਪਣੀ ਖੁਰਾਕ 'ਚ ਦੁੱਧ, ਦਹੀ ਅਤੇ ਸੰਤਰਾ ਸ਼ਾਮਲ ਕਰੋ।

ਫਾਈਬਰ ਨਾਲ ਭਰਪੂਰ ਭੋਜਨ ਖਾਓ: ਗਰਭ ਅਵਸਥਾ ਦੇ ਆਖਰੀ ਮਹੀਨੇ ਬੱਚੇ ਦਾ ਪੂਰਾ ਵਿਕਾਸ ਹੋ ਚੁੱਕਾ ਹੁੰਦਾ ਹੈ ਅਤੇ ਬੱਚੇ ਦਾ ਭਾਰ ਵੀ ਵਧ ਚੁੱਕਾ ਹੁੰਦਾ ਹੈ। ਇਸ ਸਮੇਂ ਤੁਹਾਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਤੋਂ ਬਚਣ ਲਈ ਆਪਣੀ ਖੁਰਾਕ 'ਚ ਫਾਈਬਰ ਨਾਲ ਭਰਪੂਰ ਭੋਜਨ ਸ਼ਾਮਲ ਕਰੋ।

ABOUT THE AUTHOR

...view details