ਹੈਦਰਾਬਾਦ:ਵਿਆਹ ਹਰ ਵਿਅਕਤੀ ਦੀ ਜ਼ਿੰਦਗੀ ਦਾ ਮਹੱਤਵਪੂਰਣ ਫ਼ੈਸਲਾ ਹੁੰਦਾ ਹੈ। ਵਿਆਹ ਤੋਂ ਬਾਅਦ ਕਈ ਜ਼ਿੰਮੇਵਾਰੀਆਂ ਵਧ ਜਾਂਦੀਆਂ ਹਨ। ਜਿਆਦਾਤਰ ਲੋਕ ਆਪਣੇ ਵਿਆਹ ਨੂੰ ਲੈ ਕੇ ਖੁਸ਼ ਹੁੰਦੇ ਹਨ, ਪਰ ਜਿਵੇ-ਜਿਵੇ ਵਿਆਹ ਦੇ ਦਿਨ ਕਰੀਬ ਆ ਜਾਂਦੇ ਹਨ, ਤਾਂ ਘਬਰਾਹਟ ਹੋਣ ਲੱਗਦੀ ਹੈ। ਵਿਆਹ ਨੂੰ ਲੈ ਕੇ ਘਬਰਾਹਟ ਹੋਣਾ ਇੱਕ ਆਮ ਗੱਲ ਹੈ। ਜਦੋਂ ਵਿਅਕਤੀ ਵਿਆਹ ਦੀਆਂ ਤਿਆਰੀਆਂ ਅਤੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਲੱਗਦਾ ਹੈ, ਤਾਂ ਉਹ ਵਿਅਕਤੀ Pre Wedding Anxiety ਦਾ ਸ਼ਿਕਾਰ ਹੋ ਜਾਂਦਾ ਹੈ। Pre Wedding Anxiety, Arranged Marriage 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਲਵ ਮੈਰਿਜ ਵਿੱਚ ਵੀ ਅਜਿਹਾ ਹੁੰਦਾ ਹੈ। ਇਹ ਚਿੰਤਾ ਮਰਦ ਅਤੇ ਔਰਤ ਦੌਨਾਂ ਨੂੰ ਹੋ ਸਕਦੀ ਹੈ।
ਵਿਆਹ ਤੋਂ ਪਹਿਲਾ ਹੋਣ ਵਾਲੀ ਚਿੰਤਾਂ ਨੂੰ ਦੂਰ ਕਰਨ ਦੇ ਉਪਾਅ:
ਆਪਣੇ ਪਾਰਟਨਰ ਨਾਲ ਗੱਲ ਕਰੋ: ਜੇਕਰ ਤੁਸੀਂ ਆਪਣੇ ਵਿਆਹ ਦੀਆਂ ਤਿਆਰੀਆਂ ਅਤੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੈ ਚਿੰਤਾ ਕਰਦੇ ਹੋ, ਤਾਂ ਆਪਣੇ ਪਾਰਟਨਰ ਨਾਲ ਬੈਠ ਕੇ ਇਸ ਬਾਰੇ ਗੱਲ ਕਰੋ। ਆਪਣੀ ਸਮੱਸਿਆਂ ਉਸਨੂੰ ਦੱਸੋ ਅਤੇ ਮਿਲਕੇ ਇਸ ਸਮੱਸਿਆਂ ਦਾ ਹੱਲ ਕੱਢੋ। ਇਸ ਨਾਲ ਤੁਹਾਨੂੰ ਤੁਹਾਡੇ ਪਾਰਟਨਰ ਦੀ ਸੋਚ ਵੀ ਪਤਾ ਲੱਗੇਗੀ ਅਤੇ ਅੱਗੇ ਦੀ ਜ਼ਿੰਦਗੀ ਵੀ ਆਸਾਨ ਹੋਵੇਗੀ।