ਹੈਦਰਾਬਾਦ:ਬਵਾਸੀਰ ਇੱਕ ਅਜਿਹੀ ਸਮੱਸਿਆਂ ਹੈ, ਜਿਸ ਕਾਰਨ ਮੂਤਰ ਵਾਲੀ ਜਗ੍ਹਾਂ 'ਤੇ ਅੰਦਰੂਨੀ ਅਤੇ ਬਾਹਰੀ ਦੋਨੋ ਹਿੱਸਿਆਂ 'ਚ ਸੋਜ ਆ ਜਾਂਦੀ ਹੈ। ਇਸ ਸਮੱਸਿਆਂ ਨਾਲ ਨਾ ਸਿਰਫ਼ ਤੇਜ਼ ਦਰਦ ਹੁੰਦਾ ਹੈ, ਸਗੋਂ ਕਈ ਵਾਰ ਖੂਨ ਵੀ ਨਿਕਲਦਾ ਹੈ। ਜੇਕਰ ਇਸ ਸਮੱਸਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਤਾਂ ਇਹ ਸਮੱਸਿਆਂ ਹੋਰ ਵੀ ਵਧ ਸਕਦੀ ਹੈ। ਹੈਲਥ ਐਕਸਪਰਟ ਦੀ ਮੰਨੀਏ, ਤਾਂ ਗਲਤ ਖਾਣਾ-ਪੀਣਾ ਇਸ ਸਮੱਸਿਆਂ ਦਾ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਇਸ ਸਮੱਸਿਆਂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਬਵਾਸੀਰ ਦੀ ਸਮੱਸਿਆਂ ਦੌਰਾਨ ਉੱਠਣ-ਬੈਠਣ ਵਿੱਚ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਜੇਕਰ ਇਸ ਸਮੱਸਿਆਂ ਦਾ ਇਲਾਜ ਨਾ ਕੀਤਾ ਜਾਵੇ, ਤਾਂ ਆਪਰੇਸ਼ਨ ਤੱਕ ਗੱਲ ਪਹੁੰਚ ਸਕਦੀ ਹੈ।
ਬਵਾਸੀਰ ਦੇ ਕਾਰਨ:
- ਗਰਭ ਅਵਸਥਾ
- ਮੋਟਾਪਾ
- ਵਾਰ-ਵਾਰ ਕਬਜ਼ ਦਾਂ ਦਸਤ
- ਬਹੁਤ ਸਮੇਂ ਤੱਕ ਬਾਥਰੂਮ 'ਚ ਬੈਠੇ ਰਹਿਣਾ
- ਖੁਰਾਕ 'ਚ ਫਾਈਬਰ ਦੀ ਕਮੀ
ਬਵਾਸੀਰ ਦੀ ਸਮੱਸਿਆਂ 'ਚ ਹਲਦੀ ਫਾਇਦੇਮੰਦ: ਹਲਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਬਵਾਸੀਰ 'ਚ ਹਲਦੀ ਬਹਤ ਅਸਰਦਾਰ ਮੰਨੀ ਜਾਂਦੀ ਹੈ ਅਤੇ ਖੂਨ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦੀ ਹੈ। ਹਲਦੀ 'ਚ ਕਰਕਿਊਮਿਨ ਤੱਤ ਤੋਂ ਇਲਾਵਾ ਐਂਟੀਸੈਪਟਿਕ, ਐਂਟੀਵਾਇਰਲ, ਐਂਟੀਆਕਸੀਡੈਂਟ, ਐਂਟੀਕਾਰਸੀਨੋਜਨਿਕ ਅਤੇ ਐਂਟੀਬਾਇਓਟਿਕ ਗੁਣ ਪਾਏ ਜਾਂਦੇ ਹਨ। ਇਸ ਨਾਲ ਬਵਾਸੀਰ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ।