ਹੈਦਰਾਬਾਦ:ਅੱਜ ਦੇ ਸਮੇਂ 'ਚ ਸੰਚਾਰ ਤਕਨੀਕ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਹਰ ਕਿਸੇ ਦੀ ਦੁਨੀਆਂ ਫੋਨ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਕੋਈ ਵੀ ਕੰਮ ਤੁਸੀਂ ਕਿਸੇ ਨੂੰ ਫੋਨ ਕਰਕੇ ਆਸਾਨੀ ਨਾਲ ਕਰ ਸਕਦੇ ਹੋ। ਪਰ ਕੁਝ ਲੋਕਾਂ ਲਈ ਫੋਨ ਕਾਲ ਚਿੰਤਾ ਦਾ ਕਾਰਨ ਵੀ ਬਣ ਜਾਂਦਾ ਹੈ। ਕਈ ਲੋਕਾਂ ਨੂੰ ਫੋਨ ਕਾਲ ਦੀ ਘੰਟੀ ਵੱਜਣ 'ਤੇ ਘਬਰਾਹਟ ਅਤੇ ਚਿੰਤਾ ਹੋਣ ਲੱਗਦੀ ਹੈ। ਫੋਨ ਚੁੱਕਣ ਤੋਂ ਪਹਿਲਾ ਕੁਝ ਲੋਕ 100 ਵਾਰ ਸੋਚਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਇਹ ਇੱਕ ਤਰ੍ਹਾਂ ਦੀ ਸਮੱਸਿਆਂ ਹੈ। ਇਸਨੂੰ Phone Call Anxiety ਦੇ ਨਾਮ ਨਾਲ ਜਾਣਿਆ ਜਾਂਦਾ ਹੈ।
Phone Call Anxiety ਕੀ ਹੈ?: Phone Call Anxiety, ਜਿਸਨੂੰ ਟੈਲੀਫੋਬੀਆਂ ਜਾਂ ਟੈਲੀਫ਼ੋਨਿਕ ਚਿੰਤਾ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਹ ਇੱਕ ਅਜੀਬ ਤਰ੍ਹਾਂ ਦੀ ਚਿੰਤਾ ਹੁੰਦੀ ਹੈ। ਇਸ ਚਿੰਤਾ ਨੂੰ ਵਿਅਕਤੀ ਫੋਨ ਕਾਲ ਕਰਦੇ ਜਾਂ ਚੁੱਕਦੇ ਸਮੇਂ ਅਨੁਭਵ ਕਰਦਾ ਹੈ। ਇਸ ਵਿੱਚ ਫੋਨ ਵੱਜਣ 'ਤੇ ਅਸੀਂ ਸੋਚਣ ਲੱਗਦੇ ਹਾਂ ਕਿ ਫੋਨ ਚੁੱਕਣਾ ਚਾਹੀਦਾ ਹੈ ਜਾਂ ਨਹੀਂ। ਇਹ Phone Call Anxiety ਨਾਰਮਲ, ਚਿੰਤਾ ਅਤੇ ਤਣਾਅ ਦਾ ਇੱਕ ਰੂਪ ਹੈ। ਇਸ ਵਿੱਚ ਵਿਅਕਤੀ ਨੂੰ ਫੋਨ 'ਤੇ ਕਿਸੇ ਨਾਲ ਗੱਲ ਕਰਨ ਦਾ ਮਨ ਨਹੀਂ ਕਰਦਾ। ਵਿਅਕਤੀ ਇਹ ਸੋਚਣ ਲੱਗਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਫੋਨ 'ਤੇ ਉਸ ਨਾਲ ਕਿਸ ਤਰ੍ਹਾਂ ਗੱਲ ਕਰੇਗਾ।