ਹੈਦਰਾਬਾਦ: ਪੀਰੀਅਡਸ ਦੌਰਾਨ ਕੰਮਜ਼ੋਰੀ ਅਤੇ ਥਕਾਵਟ ਮਹਿਸੂਸ ਹੋਣਾ ਆਮ ਗੱਲ ਹੈ। ਕਈ ਲੋਕਾਂ ਨੂੰ ਪੀਰੀਅਡਸ ਦੌਰਾਨ ਥਕਾਵਟ ਮਹਿਸੂਸ ਹੋਣ ਲੱਗਦੀ ਹੈ, ਜਿਸਦੇ ਕਈ ਕਾਰਨ ਹੋ ਸਕਦੇ ਹਨ। ਪੀਰੀਅਡਸ ਦੌਰਾਨ ਫੁੱਲਣਾ, ਕੜਵੱਲ, ਮੂਡ ਸਵਿੰਗ ਅਤੇ ਸਿਰ ਦਰਦ ਹੋਣਾ ਆਮ ਗੱਲ ਹੈ, ਪਰ ਇਸ ਤੋਂ ਜ਼ਿਆਦਾ ਔਰਤਾਂ ਕੰਮਜ਼ੋਰੀ ਮਹਿਸੂਸ ਕਰਦੀਆਂ ਹਨ, ਜਿਸ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਪੀਰੀਅਡਸ ਦੌਰਾਨ ਹੋਣ ਵਾਲੀ ਕੰਮਜ਼ੋਰੀ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਤਰੀਕੇ ਅਜ਼ਮਾ ਸਕਦੇ ਹੋ।
ਪੀਰੀਅਡਸ ਦੌਰਾਨ ਹੋਣ ਵਾਲੀ ਕੰਮਜ਼ੋਰੀ ਤੋਂ ਰਾਹਤ ਪਾਉਣ ਦੇ ਤਰੀਕੇ:
ਪੀਰੀਅਡਸ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਖਾਓ: ਸਰੀਰ 'ਚ ਕੰਮਜ਼ੋਰੀ ਪੋਸ਼ਣ ਦੀ ਕਮੀ ਕਾਰਨ ਵੀ ਹੋ ਸਕਦੀ ਹੈ। ਇਸ ਲਈ ਪੀਰੀਅਡਸ ਦੌਰਾਨ ਖੰਡ, ਕੌਫ਼ੀ, ਚਾਹ ਅਤੇ ਲੂਣ ਤੋਂ ਦੂਰੀ ਬਣਾਓ। ਇਸਦੀ ਜਗ੍ਹਾਂ ਤੁਸੀਂ ਫ਼ਲ ਅਤੇ ਸਬਜ਼ੀਆਂ ਨੂੰ ਖਾ ਸਕਦੇ ਹੋ। ਇਨ੍ਹਾਂ 'ਚ ਆਈਰਨ ਅਤੇ ਵਿਟਾਮਿਨ-ਬੀ ਪਾਏ ਜਾਂਦੇ ਹਨ। ਇਸ ਤਰ੍ਹਾਂ ਫ਼ਲ ਅਤੇ ਸਬਜ਼ੀਆਂ ਨੂੰ ਖਾਣ ਨਾਲ ਪੀਰੀਅਡਸ ਦੌਰਾਨ ਹੋਣ ਵਾਲੀ ਕੰਮਜ਼ੋਰੀ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ।
ਪਾਣੀ ਪੀਓ: ਪੀਰੀਅਡਸ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਪਾਣੀ ਦੀ ਕਮੀ ਨਾਲ ਵੀ ਸਰੀਰ ਦੀ ਐਨਰਜ਼ੀ ਘਟ ਹੋ ਜਾਂਦੀ ਹੈ। ਇਸ ਲਈ ਦਿਨ 'ਚ ਦੋ ਲਿਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਜੇਕਰ ਤੁਹਾਡੇ ਦਰਦ ਹੋ ਰਿਹਾ ਹੈ, ਤਾਂ ਰਾਤ ਨੂੰ ਸੌਣ ਤੋਂ ਪਹਿਲਾ ਪਾਣੀ ਪੀਓ।
ਕਸਰਤ ਕਰੋ: ਪੀਰੀਅਡਸ ਦੌਰਾਨ ਕਸਰਤ ਕਰਨ ਨਾਲ ਮੂਡ ਵਧੀਆਂ ਰਹਿੰਦਾ ਹੈ। ਇਸਦੇ ਨਾਲ ਹੀ ਥਕਾਵਟ ਅਤੇ ਕੰਮਜ਼ੋਰੀ ਨੂੰ ਵੀ ਦੂਰ ਕਰਨ 'ਚ ਮਦਦ ਮਿਲਦੀ ਹੈ। ਕਸਰਤ ਕਰਨ ਨਾਲ ਦਿਲ ਤੇਜ਼ੀ ਨਾਲ ਪੰਪ ਹੋਵਗਾ ਅਤੇ ਨਸਾਂ 'ਚ ਖੂਨ ਤੇਜ਼ੀ ਨਾਲ ਫੈਲਦਾ ਹੈ। ਜੇਕਰ ਤੁਸੀਂ ਪੀਰੀਅਡਸ ਦੌਰਾਨ ਕਸਰਤ ਨਹੀਂ ਕਰ ਪਾ ਰਹੇ, ਤਾਂ ਸੈਰ ਕਰ ਸਕਦੇ ਹੋ।
ਨੀਂਦ ਜ਼ਰੂਰੀ: ਪੀਰੀਅਡਸ ਦੌਰਾਨ ਹੋ ਰਹੀ ਕੰਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਨ ਲਈ ਰਾਤ ਦੇ ਸਮੇਂ ਭਰਪੂਰ ਮਾਤਰਾ 'ਚ ਨੀਂਦ ਲੈਣਾ ਜ਼ਰੂਰੀ ਹੈ। ਇਸ ਲਈ ਸੌਂਣ ਤੋਂ ਪਹਿਲਾ ਚਾਹ ਅਤੇ ਕੌਫ਼ੀ ਨਾ ਪੀਓ। ਤੁਹਾਨੂੰ 8 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਇਸ ਨਾਲ ਥਕਾਵਟ ਨੂੰ ਦੂਰ ਕਰਨ 'ਚ ਮਦਦ ਮਿਲੇਗੀ।
ਆਰਾਮ ਕਰੋ: ਪੀਰੀਅਡਸ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰੋ। ਇਸ ਦੌਰਾਨ ਹੋਣ ਵਾਲੇ ਤਣਾਅ ਨੂੰ ਖਤਮ ਕਰਨ ਲਈ ਯੋਗਾ, ਮਸਾਜ ਅਤੇ ਸਾਹ ਲੈਣ ਵਾਲੀ ਕਸਰਤ ਕਰੋ। ਇਸ ਨਾਲ ਥਕਾਵਟ ਅਤੇ ਕੰਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ।