ਹੈਦਰਾਬਾਦ: ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਮੱਕੀ ਦੀ ਰੋਟੀ ਅਤੇ ਸਾਗ ਘਰ 'ਚ ਬਣਨਾ ਸ਼ੁਰੂ ਹੋ ਜਾਂਦਾ ਹੈ। ਸਾਗ ਲਗਭਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਸਰਸੋ ਦੇ ਸਾਗ 'ਚ ਫਾਈਬਰ, ਪ੍ਰੋਟੀਨ, ਵਿਟਾਮਿਨ-ਕੇ, ਮੈਗਨੀਜ਼, ਕੈਲਸ਼ੀਅਮ, ਵਿਟਾਮਿਨ ਬੀ 6, ਵਿਟਾਮਿਨ-ਸੀ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਸਰਸੋ ਦਾ ਸਾਗ ਸਵਾਦ ਹੀ ਨਹੀਂ, ਸਗੋ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਸਾਗ ਖਾਣਾ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।
ਸਰਸੋ ਦਾ ਸਾਗ ਖਾਣ ਦੇ ਨੁਕਸਾਨ:
ਪੇਟ ਨਾਲ ਜੁੜੀਆਂ ਸਮੱਸਿਆਵਾਂ: ਜੇਕਰ ਤੁਸੀਂ ਪਹਿਲਾ ਤੋਂ ਹੀ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਸਰਸੋ ਦਾ ਸਾਗ ਖਾਣ ਤੋਂ ਬਚੋ। ਸਰਸੋ ਦਾ ਸਾਗ ਪਚਾਉਣ 'ਚ ਭਾਰੀ ਹੁੰਦਾ ਹੈ। ਇਸ ਨਾਲ ਬਦਹਜ਼ਮੀ, ਪੇਟ ਫੁੱਲਣਾ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਬਲੱਡ ਪ੍ਰੈਸ਼ਰ ਦੀ ਸਮੱਸਿਆ: ਸਰਸੋ ਦਾ ਸਾਗ ਬਣਾਉਦੇ ਸਮੇਂ ਜ਼ਿਆਦਾਤਰ ਲੋਕ ਇਸ 'ਚ ਘਿਓ ਅਤੇ ਮੱਖਣ ਮਿਲਾ ਕੇ ਖਾਣਾ ਪਸੰਦ ਕਰਦੇ ਹਨ। ਅਜਿਹੇ 'ਚ ਜਿਹੜੇ ਲੋਕ ਪਹਿਲਾ ਤੋਂ ਹੀ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਸਰਸੋ ਦਾ ਸਾਗ ਖਾਣ ਤੋਂ ਬਚਣਾ ਚਾਹੀਦਾ ਹੈ।
ਪੱਥਰੀ ਦੀ ਸਮੱਸਿਆ:ਜਿਹੜੇ ਲੋਕ ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਸਾਗ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਸਮੱਸਿਆ ਦੌਰਾਨ ਸਾਗ ਖਾਣ ਨਾਲ ਪੱਥਰੀ 'ਚ ਹੋਣ ਵਾਲਾ ਦਰਦ ਵਧ ਸਕਦਾ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ ਐਸਿਡੀਟੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਵੀ ਤੁਹਾਨੂੰ ਸਾਗ ਨਹੀਂ ਖਾਣਾ ਚਾਹੀਦਾ। ਇਸ ਨਾਲ ਐਸਿਡਿਟੀ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ।
ਦਿਲ ਦੇ ਰੋਗੀ: ਦਿਲ ਦੇ ਰੋਗੀਆਂ ਨੂੰ ਵੀ ਸਾਗ ਨਹੀਂ ਖਾਣਾ ਚਾਹੀਦਾ। ਸਰਸੋ ਦੇ ਸਾਗ 'ਚ ਵਿਟਾਮਿਨ-ਕੇ ਪਾਇਆ ਜਾਂਦਾ ਹੈ। ਇਸ ਨੂੰ ਖਾਣ ਕਰਕੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ।
ਐਲਰਜ਼ੀ ਦੀ ਸਮੱਸਿਆ: ਕਈ ਲੋਕਾਂ ਨੂੰ ਸਰਸੋ ਦੇ ਸਾਗ ਤੋਂ ਐਲਰਜ਼ੀ ਹੁੰਦੀ ਹੈ। ਇਸ ਨੂੰ ਖਾਣ ਨਾਲ ਚਮੜੀ 'ਤੇ ਖੁਜਲੀ ਹੋ ਸਕਦੀ ਹੈ। ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਇਨ੍ਹਾਂ ਬਿਮਾਰੀਆਂ ਤੋਂ ਪੀੜਿਤ ਲੋਕਾਂ ਨੂੰ ਸਾਗ ਨਹੀਂ ਖਾਣਾ ਚਾਹੀਦਾ।