ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਮੂੰਗਫ਼ਲੀ ਖਾਣਾ ਬਹੁਤ ਪਸੰਦ ਕਰਦੇ ਹਨ। ਮੂੰਗਫ਼ਲੀ ਪੌਸ਼ਿਟਕ ਤੱਤਾ ਨਾਲ ਭਰਪੂਰ ਹੁੰਦੀ ਹੈ। ਇਸ 'ਚ ਕਈ ਮਿਨਰਲ ਅਤੇ ਵਿਟਾਮਿਨਸ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਤੁਸੀਂ ਮੂੰਗਫ਼ਲੀ ਨਾਲ ਕੁਝ ਸਵਾਦੀ ਚੀਜ਼ਾਂ ਵੀ ਬਣਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ।
ਮੂੰਗਫ਼ਲੀ ਨਾਲ ਬਣਾਓ ਇਹ ਸਵਾਦੀ ਚੀਜ਼ਾਂ:
ਮੂੰਗਫ਼ਲੀ ਚਾਟ: ਚਾਟ ਖਾਣਾ ਲੋਕ ਬਹੁਤ ਪਸੰਦ ਕਰਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਮੂੰਗਫ਼ਲੀ ਚਾਟ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਪਹਿਲਾ ਮੂੰਗਫ਼ਲੀ ਨੂੰ ਪ੍ਰੈਸ਼ਰ ਕੁੱਕਰ 'ਚ ਪਕਾ ਲਓ। ਇਸ ਤੋਂ ਬਾਅਦ ਪਿਆਜ਼, ਟਮਾਟਰ ਅਤੇ ਹਰੀ ਮਿਰਚ ਨੂੰ ਕੱਟ ਲਓ। ਤੁਸੀਂ ਆਪਣੇ ਪਸੰਦ ਦੀਆਂ ਹੋਰ ਸਬਜ਼ੀਆਂ ਜਿਵੇਂ ਕਿ ਗਾਜਰ ਅਤੇ ਸ਼ਿਮਲਾ ਮਿਰਚ ਨੂੰ ਵੀ ਇਸ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਸਬਜ਼ੀਆਂ ਨੂੰ ਕੱਟਣ ਤੋਂ ਬਾਅਦ ਇੱਕ ਭਾਂਡੇ 'ਚ ਉਬਲੀ ਹੋਈ ਮੂੰਗਫ਼ਲੀ ਦੇ ਨਾਲ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫਿਰ ਇਸ 'ਚ ਲਾਲ ਮਿਰਚ ਪਾਊਡਰ, ਚਾਟ ਮਸਾਲਾ, ਜੀਰਾ ਪਾਊਡਰ ਅਤੇ ਲੂਣ ਮਿਲਾਓ। ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ 'ਚ ਨਿੰਬੂ ਦਾ ਰਸ ਮਿਲਾਓ। ਇਸ ਤਰ੍ਹਾਂ ਮੂੰਗਫ਼ਲੀ ਚਾਟ ਤਿਆਰ ਹੈ।
ਮੂੰਗਫਲੀ ਕੂਕੀਜ਼: ਸਰਦੀਆਂ ਦੇ ਮੌਸਮ 'ਚ ਲੋਕ ਚਾਹ ਨਾਲ ਕੂਕੀਜ਼ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਇਸ ਲਈ ਤੁਸੀਂ ਮੂੰਗਫਲੀ ਕੂਕੀਜ਼ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਮੂੰਗਫਲੀ ਕੂਕੀਜ਼ ਬਣਾਉਣ ਲਈ ਮੂੰਗਫ਼ਲੀ ਨੂੰ ਬਲੈਂਡਰ 'ਚ ਪਾ ਕੇ ਪੀਸ ਲਓ। ਇਸ ਤੋਂ ਬਾਅਦ ਇੱਕ ਭਾਂਡਾ ਲਓ ਅਤੇ ਉਸ 'ਚ ਦੁੱਧ ਪਾਓ ਅਤੇ ਦੁੱਧ 'ਚ ਚਾਕਲੇਟ ਜਾਂ ਕੋਕੋ ਪਾਊਡਰ ਮਿਲਾ ਲਓ। ਹੁਣ ਕਿਸੇ ਹੋਰ ਭਾਂਡੇ 'ਚ ਮੱਖਣ ਅਤੇ ਖੰਡ ਮਿਲਾ ਲਓ ਅਤੇ ਇਸ 'ਚ ਤਿਆਰ ਕੀਤਾ ਹੋਇਆ ਕੋਕੋ ਮਿਲਕ ਮਿਲਾਓ। ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ 'ਚ ਮੂੰਗਫ਼ਲੀ, ਮੈਦਾ ਅਤੇ ਬੇਕਿੰਗ ਸੋਡਾ ਮਿਲਾ ਲਓ। ਜਦੋ ਇਹ ਆਟਾ ਤਿਆਰ ਹੋ ਜਾਵੇ, ਤਾਂ ਇੱਕ ਟ੍ਰੇ 'ਚ ਇਸ ਮਿਸ਼ਰਨ ਨੂੰ ਕਿਸੇ ਵੀ ਸ਼ੇਪ 'ਚ 200 ਡਿਗਰੀ 'ਤੇ ਰੱਖ ਕੇ 15-20 ਮਿੰਟ ਤੱਕ ਬੇਕ ਕਰ ਲਓ। ਫਿਰ ਇਸਨੂੰ ਠੰਡਾ ਹੋਣ ਲਈ ਰੱਖ ਦਿਓ। ਇਸ ਤਰ੍ਹਾਂ ਤੁਹਾਡੀ ਮੂੰਗਫਲੀ ਕੂਕੀਜ਼ ਤਿਆਰ ਹੈ।