ਹੈਦਰਾਬਾਦ:ਬੱਚਿਆਂ ਨੂੰ ਖੁਸ਼ ਕਰਨ ਲਈ ਮਾਤਾ-ਪਿਤਾ ਕਈ ਵਾਰ ਉਨ੍ਹਾਂ ਨੂੰ ਗੁਦਗੁਦੀ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਬੱਚੇ ਨੂੰ ਸਮੱਸਿਆਂ ਹੋ ਸਕਦੀ ਹੈ। ਬੱਚਾ ਜਦੋਂ ਛੋਟਾ ਹੁੰਦਾ ਹੈ ਤਾਂ ਉਹ ਜ਼ਿਆਦਾ ਹੱਸਦਾ ਨਹੀਂ ਹੈ। ਜਿਸ ਕਰਕੇ ਕਈ ਮਾਤਾ-ਪਿਤਾ ਆਪਣੇ ਬੱਚੇ ਨੂੰ ਹਸਾਉਣ ਲਈ ਜ਼ਿਆਦਾ ਗੁਦਗੁਦੀ ਕਰਨ ਲੱਗ ਜਾਂਦੇ ਹਨ, ਜਿਸ ਕਾਰਨ ਬੱਚਿਆਂ ਨੂੰ ਸਮੱਸਿਆਂ ਹੋਣ ਲੱਗਦੀ ਹੈ।
ਗੁਦਗੁਦੀ ਦੇ ਪ੍ਰਕਾਰ:ਗੁਦਗੁਦੀ ਦੋ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਨਿਸਮੇਸਿਸ ਅਤੇ ਦੂਜੀ ਗਾਰਗੈਲੇਸਿਸ। ਨਿਸਮੇਸਿਸ ਗੁਦਗੁਦੀ ਕਿਸੇ ਵਿਅਕਤੀ ਦੇ ਹਲਕੇ ਹੱਥਾਂ ਨਾਲ ਛੂਹਣ ਕਾਰਨ ਹੁੰਦੀ ਹੈ। ਇਸ ਵਿੱਚ ਤੁਹਾਨੂੰ ਹਾਸਾ ਨਹੀਂ ਆਉਦਾ। ਜਦਕਿ ਗਾਰਗੈਲੇਸਿਸ ਗੁਦਗੁਦੀ ਵਿੱਚ ਜ਼ਿਆਦਾ ਹਾਸਾ ਆਉਦਾ ਹੈ। ਇੱਕ ਰਿਸਰਚ ਵਿੱਚ ਕਿਹਾ ਗਿਆ ਹੈ ਕਿ ਗੁਦਗੁਦੀ ਕਰਨ ਨਾਲ ਬੱਚੇ ਨੂੰ ਦਰਦ ਮਹਿਸੂਸ ਹੋ ਸਕਦਾ ਹੈ। ਹੁਣ ਤੱਕ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਵਿੱਚ ਗੁਦਗੁਦੀ ਕਾਰਨ ਬੱਚੇ ਦੀ ਮੌਤ ਹੋ ਗਈ ਹੋਵੇ।