ਹੈਦਰਾਬਾਦ:ਕਈ ਬੱਚੇ ਬਹੁਤ ਜ਼ਿੱਦੀ ਹੁੰਦੇ ਹਨ, ਜੋ ਆਪਣੇ ਮਾਤਾ-ਪਿਤਾ ਦੀ ਗੱਲ ਵੀ ਨਹੀਂ ਸੁਣਦੇ। ਅਜਿਹੇ ਬੱਚੇ ਆਪਣੀ ਛੋਟੀ-ਛੋਟੀ ਗੱਲ ਮੰਨਵਾਉਣ ਲਈ ਮਾਤਾ-ਪਿਤਾ ਅੱਗੇ ਜ਼ਿੱਦ ਕਰਨ ਲੱਗਦੇ ਹਨ ਅਤੇ ਉਨ੍ਹਾਂ ਦੀ ਜ਼ਿੱਦ ਕਾਰਨ ਮਾਪੇ ਬੱਚਿਆਂ ਦੀ ਗੱਲ ਮੰਨ ਲੈਂਦੇ ਹਨ। ਜਦਕਿ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਵਿਵਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਜ਼ਿੱਦੀ ਬੱਚੇ ਨੂੰ ਕੰਟਰੋਲ 'ਚ ਰੱਖਣ ਲਈ ਮਾਪੇ ਕੁਝ ਤਰੀਕੇ ਅਜ਼ਮਾ ਸਕਦੇ ਹਨ।
ਜ਼ਿੱਦੀ ਬੱਚੇ ਨੂੰ ਕੰਟਰੋਲ ਕਰਨ ਲਈ ਅਜ਼ਮਾਓ ਇਹ ਤਰੀਕੇ:
ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ: ਜਦੋ ਵੀ ਤੁਹਾਡਾ ਬੱਚਾ ਕਿਸੇ ਗੱਲ ਨੂੰ ਲੈ ਕੇ ਜ਼ਿੱਦ ਕਰ ਰਿਹਾ ਹੋਵੇ, ਤਾਂ ਉਸਨੂੰ ਮਾਰਨ ਦੀ ਜਗ੍ਹਾਂ ਸਮਝਾਉਣਾ ਚਾਹੀਦਾ ਹੈ। ਇਸ ਲਈ ਬੱਚੇ ਨੂੰ ਆਰਾਮ ਨਾਲ ਸਮਝਾਓ। ਜੇਕਰ ਤੁਸੀਂ ਆਪਣੇ ਬੱਚੇ ਨੂੰ ਪਿਆਰ ਨਾਲ ਸਮਝਾਓਗੇ, ਤਾਂ ਬੱਚਾ ਜਲਦੀ ਸਮਝੇਗਾ।