ਹੈਦਰਾਬਾਦ: ਬੱਚੇ ਦੀਆਂ ਆਦਤਾਂ ਦਾ ਅਸਰ ਉਨ੍ਹਾਂ ਦੇ ਪੂਰੇ ਜੀਵਨ 'ਤੇ ਪੈਂਦਾ ਹੈ। ਇਸ ਕਾਰਨ ਬਚਪਨ 'ਚ ਸਿੱਖੀਆਂ ਗਈਆਂ ਆਦਤਾਂ ਵਿਅਕਤੀ ਦੇ ਜੀਵਨ ਲਈ ਮਹੱਤਵਪੂਰਨ ਹੁੰਦੀਆਂ ਹਨ। ਇਸ ਲਈ ਬੱਚੇ ਨੂੰ ਬਚਪਨ ਤੋਂ ਹੀ ਸਹੀਂ ਆਦਤਾਂ ਸਿਖਾਓ, ਕਿਉਕਿ ਬਚਪਨ 'ਚ ਸਿੱਖੀਆਂ ਆਦਤਾਂ ਹਮੇਸ਼ਾ ਬੱਚੇ ਦੇ ਨਾਲ ਰਹਿੰਦੀਆਂ ਹਨ। ਸਕੂਲ ਜਾਣ ਦੀ ਉਮਰ 'ਚ ਬੱਚਿਆਂ 'ਚ ਸਿੱਖਣ ਦੀ ਸ਼ਕਤੀ ਤੇਜ਼ ਹੁੰਦੀ ਹੈ। ਇਸ ਲਈ ਤੁਸੀਂ ਉਸ ਸਮੇਂ ਦੌਰਾਨ ਬੱਚਿਆਂ ਨੂੰ ਸਹੀ ਆਦਤਾਂ ਸਿਖਾ ਸਕਦੇ ਹੋ।
ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਓ ਇਹ ਆਦਤਾਂ:
ਜੁੱਤਿਆਂ ਨੂੰ ਸਹੀ ਜਗ੍ਹਾਂ 'ਤੇ ਰੱਖਣ ਦੀ ਆਦਤ: ਸਕੂਲ ਜਾਣ ਵਾਲੇ ਬੱਚਿਆਂ ਨੂੰ ਆਪਣੇ ਜੁੱਤੇ ਸਹੀ ਜਗ੍ਹਾਂ 'ਤੇ ਰੱਖਣ ਅਤੇ ਸਾਫ਼ ਜੁੱਤੇ ਪਹਿਣਨ ਦੀ ਆਦਤ ਲਗਵਾਓ। ਜਦੋ ਵੀ ਬੱਚੇ ਬਾਹਰੋ ਜਾਂ ਫਿਰ ਸਕੂਲ ਤੋਂ ਆਉਦੇ ਹਨ, ਤਾਂ ਉਨ੍ਹਾਂ ਨੂੰ ਜੁੱਤੇ ਸਹੀ ਜਗ੍ਹਾਂ 'ਤੇ ਰੱਖਣ ਲਈ ਕਹੋ। ਇਸ ਤਰ੍ਹਾਂ ਉਨ੍ਹਾਂ ਨੂੰ ਹੌਲੀ-ਹੌਲੀ ਅਜਿਹਾ ਕਰਨ ਦੀ ਆਦਤ ਲੱਗ ਜਾਵੇਗੀ।
ਸਕੂਲ ਬੈਗ 'ਚੋ ਟਿਫਨ ਬਾਹਰ ਕੱਢਣ ਦੀ ਆਦਤ:ਜਦੋ ਬੱਚੇ ਸਕੂਲ ਤੋਂ ਵਾਪਸ ਆਉਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਸਕੂਲ ਬੈਂਗ 'ਚੋ ਟਿਫਨ ਬਾਹਰ ਕੱਢਣ ਦੀ ਆਦਤ ਲਗਵਾਓ ਅਤੇ ਉਨ੍ਹਾਂ ਨੂੰ ਭੋਜਨ ਪੂਰਾ ਖਾਣ ਲਈ ਕਹੋ। ਬੱਚਿਆਂ ਨੂੰ ਸਮਝਾਓ ਕਿ ਟਿਫਨ ਬੈਗ 'ਚ ਪਏ ਰਹਿਣ ਕਾਰਨ ਬੈਗ 'ਚ ਗੰਦਗੀ ਅਤੇ ਬਦਬੂ ਆ ਸਕਦੀ ਹੈ।
ਬੱਚੇ ਨੂੰ ਸਾਫ਼ ਰਹਿਣ ਦੀ ਆਦਤ ਲਗਵਾਓ:ਬੱਚੇ ਨੂੰ ਬਚਪਨ ਤੋਂ ਹੀ ਸਾਫ਼ ਰਹਿਣ ਦੀ ਆਦਤ ਲਗਵਾਓ। ਆਪਣੇ ਬੱਚੇ ਨੂੰ ਭੋਜਨ ਖਾਣ ਤੋਂ ਪਹਿਲਾ ਅਤੇ ਬਾਅਦ 'ਚ ਹੱਥਾਂ ਨੂੰ ਚੰਗੀ ਤਰ੍ਹਾਂ ਸਾਬੁਣ ਨਾਲ ਧੋਣ ਲਈ ਕਹੋ। ਇਸ ਤਰ੍ਹਾਂ ਬੱਚੇ ਦੇ ਬਿਮਾਰ ਹੋਣ ਦਾ ਖਤਰਾ ਘਟ ਹੋਵੇਗਾ।
ਬੱਚੇ ਨੂੰ ਜਲਦੀ ਸੌਣ ਅਤੇ ਉੱਠਣ ਦੀ ਆਦਤ ਲਗਵਾਓ: ਬੱਚੇ ਦਿਨ ਭਰ ਸਕੂਲ ਅਤੇ ਖੇਡ ਕੇ ਥੱਕ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਪੂਰੇ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਤਾਂਕਿ ਉਹ ਅਗਲੀ ਸਵੇਰ ਸੁਸਤੀ ਮਹਿਸੂਸ ਨਾ ਕਰਨ। ਇਸ ਲਈ ਬੱਚੇ ਨੂੰ ਜਲਦੀ ਸੌਣ ਅਤੇ ਉੱਠਣ ਦੀ ਆਦਤ ਲਗਾਵਾਓ।
ਬੱਚੇ ਨੂੰ ਜ਼ਿੰਮੇਵਾਰ ਬਣਾਉਣ ਲਈ ਕੁਝ ਖਾਸ ਆਦਤਾਂ: ਜੇਕਰ ਤੁਸੀਂ ਬੱਚੇ ਨੂੰ ਸਵੇਰੇ ਉੱਠ ਕੇ ਆਪਣਾ ਬਿਸਤਰਾ ਸਹੀ ਕਰਨ, ਵਰਦੀ ਨੂੰ ਸਹੀ ਤਰੀਕੇ ਨਾਲ ਰੱਖਣ ਅਤੇ ਸਕੂਲ ਤੋਂ ਆਉਦੇ ਹੀ ਹੱਥ-ਪੈਰ ਧੋਣ ਦੀ ਆਦਤ ਲਗਵਾਉਦੇ ਹੋ, ਤਾਂ ਬਚਪਨ 'ਚ ਸਿੱਖੀਆਂ ਇਹ ਚੰਗੀਆਂ ਆਦਤਾਂ ਹਮੇਸ਼ਾਂ ਬੱਚੇ ਦੇ ਨਾਲ ਰਹਿਣਗੀਆਂ ਅਤੇ ਤੁਹਾਡਾ ਬੱਚਾ ਇੱਕ ਜ਼ਿੰਮੇਵਾਰ ਵਿਅਕਤੀ ਬਣੇਗਾ।