ਹੈਦਰਾਬਾਦ:ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਕਾਗਜ਼ ਦੇ ਕੱਪ 'ਚ ਚਾਹ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰ ਰਹੇ ਹੋ, ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਘਟ ਲੋਕ ਹੀ ਜਾਣਦੇ ਹਨ ਕਿ ਇਸਦਾ ਇਸਤੇਮਾਲ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਆਦਾਤਰ ਲੋਕ ਪਲਾਸਟਿਕ ਦੇ ਨੁਕਸਾਨ ਤੋਂ ਬਚਣ ਲਈ ਕਾਗਜ਼ ਦੇ ਕੱਪ 'ਚ ਚਾਹ ਪੀਂਦੇ ਹਨ, ਜੋ ਕਿ ਖਤਰਨਾਕ ਹੋ ਸਕਦਾ ਹੈ। ਜਦੋ ਤੁਸੀਂ ਕਾਗਜ਼ ਦੇ ਕੱਪ 'ਚ ਚਾਹ ਪਾਉਦੇ ਹੋ, ਤਾਂ ਇਸ 'ਚ ਮੌਜ਼ੂਦ ਕੈਮੀਕਲ ਪਦਾਰਥ ਚਾਹ 'ਚ ਮਿਲ ਜਾਂਦੇ ਹਨ। ਫਿਰ ਇਸ ਚਾਹ ਨੂੰ ਪੀਣ ਨਾਲ ਜ਼ਹਿਰੀਲੇ ਪਦਾਰਥ ਸਾਡੇ ਸਰੀਰ 'ਚ ਜਾ ਸਕਦੇ ਹਨ।
ਕਾਗਜ਼ ਦੇ ਕੱਪ 'ਚ ਚਾਹ ਪੀਣ ਦੇ ਨੁਕਸਾਨ:
ਐਸਿਡੀਟੀ ਦੀ ਸਮੱਸਿਆ: ਕਾਗਜ਼ ਦੇ ਕੱਪ 'ਚ ਚਾਹ ਪੀਣ ਨਾਲ ਐਸਿਡੀਟੀ ਦੀ ਸਮੱਸਿਆ ਵਧ ਸਕਦੀ ਹੈ। ਕਾਗਜ਼ ਦੇ ਕੱਪ 'ਚ ਗਰਮ ਚਾਹ ਪੀਣ ਨਾਲ ਕੱਪ 'ਚ ਮੌਜ਼ੂਦ ਕਾਗਜ਼ ਟੁੱਟ ਕੇ ਛੋਟੇ-ਛੋਟੇ ਟੁੱਕੜਿਆ 'ਚ ਬਦਲ ਜਾਂਦਾ ਹੈ ਅਤੇ ਇਹ ਟੁੱਕੜੇ ਚਾਹ 'ਚ ਚਲੇ ਜਾਂਦੇ ਹਨ, ਜਿਸ ਕਾਰਨ ਐਸਿਡਿਟੀ ਦੀ ਸਮੱਸਿਆ ਪੈਂਦਾ ਹੋਣ ਲੱਗਦੀ ਹੈ।
ਪਾਚਨ ਤੰਤਰ ਲਈ ਨੁਕਸਾਨਦੇਹ: ਕਾਗਜ਼ ਦੇ ਕੱਪ 'ਚ ਗਰਮ ਚਾਹ ਪੀਣ ਨਾਲ ਪਾਚਨ ਤੰਤਰ ਅਤੇ ਕਿਡਨੀ 'ਤੇ ਬੂਰਾ ਅਸਰ ਪੈ ਸਕਦਾ ਹੈ। ਇਸ ਨਾਲ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।