ਹੈਦਰਾਬਾਦ: ਪਪੀਤਾ ਕਈ ਗੁਣਾ ਨਾਲ ਭਰਪੂਰ ਹੁੰਦਾ ਹੈ ਅਤੇ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਪਪੀਤੇ ਦਾ ਫਲ ਹੀ ਨਹੀਂ ਸਗੋ ਇਸਦੀਆਂ ਪੱਤੀਆਂ ਵੀ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਲਈ ਤੁਸੀਂ ਪਪੀਤੇ ਦੀਆਂ ਪੱਤੀਆਂ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਪਪੀਤੇ ਦੀਆਂ ਪੱਤੀਆਂ ਜਾ ਜੂਸ ਪੀਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ। ਇਨ੍ਹਾਂ ਹੀ ਨਹੀਂ ਕਬਜ਼ ਅਤੇ ਡੇਂਗੂ ਦੇ ਬੁਖਾਰ ਤੋਂ ਰਾਹਤ ਪਾਉਣ 'ਚ ਵੀ ਇਹ ਪੱਤੀਆਂ ਮਦਦਗਾਰ ਹੁੰਦੀਆਂ ਹਨ। ਇਸ ਲਈ ਰੋਜ਼ਾਨਾ ਆਪਣੀ ਖੁਰਾਕ 'ਚ ਪਪੀਤੇ ਦੀਆਂ ਪੱਤੀਆਂ ਦੇ ਜੂਸ ਨੂੰ ਜ਼ਰੂਰ ਸ਼ਾਮਲ ਕਰੋ।
ਪਪੀਤੇ ਦੀਆਂ ਪੱਤੀਆਂ ਦਾ ਜੂਸ ਸੀਮਿਤ ਮਾਤਰਾ 'ਚ ਪੀਣਾ ਫਾਇਦੇਮੰਦ: ਇਸ ਜੂਸ ਨੂੰ ਪੀਣ ਨਾਲ ਕੁਝ ਦਿਨਾਂ 'ਚ ਹੀ ਸਰੀਰ 'ਤੇ ਅਸਰ ਨਜ਼ਰ ਆਉਣ ਲੱਗਦਾ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਇਸ ਜੂਸ ਨੂੰ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਪਪੀਤੇ ਦੀਆਂ ਪੱਤੀਆਂ ਦੇ ਜੂਸ ਨੂੰ ਸੀਮਿਤ ਮਾਤਰਾ 'ਚ ਹੀ ਪੀਣਾ ਚਾਹੀਦਾ ਹੈ। ਪਪੀਤੇ ਦੀਆਂ ਪੱਤੀਆਂ 'ਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਈ ਅਤੇ ਵਿਟਾਮਿਨ-ਕੇ ਪਾਏ ਜਾਂਦੇ ਹਨ, ਜੋ ਕਿ ਸਾਡੇ ਸਰੀਰ ਲਈ ਫਾਇਦੇਮੰਦ ਹੁੰਦੇ ਹਨ।
ਪਪੀਤੇ ਦੀਆਂ ਪੱਤੀਆਂ ਦਾ ਜੂਸ ਪੀਣ ਦੇ ਫਾਇਦੇ:-
ਡੇਂਗੂ ਦੇ ਬੁਖਾਰ ਤੋਂ ਰਾਹਤ ਪਾਉਣ ਲਈ ਪਪੀਤੇ ਦੀਆਂ ਪੱਤੀਆਂ ਦਾ ਜੂਸ ਫਾਇਦੇਮੰਦ: ਡੇਂਗੂ ਦੀ ਬਿਮਾਰੀ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਡੇਗੂ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਪਪੀਤੇ ਦੀਆਂ ਪੱਤੀਆਂ ਦਾ ਜੂਸ ਸ਼ਾਮਲ ਕਰ ਸਕਦੇ ਹੋ। ਇਸਦੇ ਨਾਲ ਹੀ ਡਾਊਨ ਹੋਏ ਪਲੇਟਲੈਟਸ ਨੂੰ ਵਧਾਉਣ ਲਈ ਵੀ ਪਪੀਤੇ ਦੀਆਂ ਪੱਤੀਆਂ ਜਾ ਜੂਸ ਮਦਦਗਾਰ ਹੁੰਦਾ ਹੈ। ਪਪੀਤੇ ਦੀਆਂ ਪੱਤੀਆਂ ਦਾ ਜੂਸ ਖਾਲੀ ਪੇਟ ਪੀਣ ਨਾਲ ਬੁਖਾਰ 'ਚ ਹੋਣ ਵਾਲੀ ਥਕਾਵਟ, ਸਿਰਦਰਦ, ਉਲਟੀ ਅਤੇ ਚਮੜੀ 'ਤੇ ਪੈਣ ਵਾਲੇ ਦਾਗਾਂ ਤੋਂ ਛੁਟਕਾਰਾ ਮਿਲਦਾ ਹੈ।
ਪਾਚਨ ਤੰਤਰ ਮਜ਼ਬੂਤ ਕਰਨ ਲਈ ਪਪੀਤੇ ਦੀਆਂ ਪੱਤੀਆਂ ਦਾ ਜੂਸ ਫਾਇਦੇਮੰਦ: ਪਪੀਤੇ ਦੇ ਜੂਸ 'ਚ ਫਾਈਬਰ ਪਾਇਆ ਜਾਂਦਾ ਹੈ। ਇਸ ਜੂਸ ਨੂੰ ਖਾਲੀ ਪੇਟ ਪੀਣ ਨਾਲ ਪਾਚਨ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਅੰਤੜੀਆਂ ਨੂੰ ਸਾਫ਼ ਰੱਖਣ 'ਚ ਮਦਦ ਮਿਲਦੀ ਹੈ। ਜਿਹੜੇ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਹ ਵੀ ਆਪਣੀ ਖੁਰਾਕ 'ਚ ਪਪੀਤੇ ਦੀਆਂ ਪੱਤੀਆਂ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹਨ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।
ਵਾਲਾਂ ਲਈ ਪਪੀਤੇ ਦੀਆਂ ਪੱਤੀਆਂ ਦਾ ਜੂਸ ਫਾਇਦੇਮੰਦ: ਪਪੀਤੇ ਦੀਆਂ ਪੱਤੀਆਂ ਦੇ ਜੂਸ 'ਚ ਐਂਟੀਐਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ਕਰਨ ਅਤੇ ਵਧਾਉਣ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ ਇਸ 'ਚ ਮੌਜ਼ੂਦ ਸਾੜ ਵਿਰੋਧੀ ਗੁਣ ਸਰੀਰ ਦੇ ਕਿਸੇ ਵੀ ਅੰਗ 'ਚ ਹੋਣ ਵਾਲੀ ਸੋਜ ਨੂੰ ਘਟ ਕਰਨ 'ਚ ਮਦਦ ਕਰਦੇ ਹਨ।
ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ 'ਚ ਪਪੀਤੇ ਦੀਆਂ ਪੱਤੀਆਂ ਦਾ ਜੂਸ: ਪਪੀਤੇ ਦੀਆਂ ਪੱਤੀਆਂ ਦੇ ਜੂਸ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਪਪੀਤੇ ਦੀਆਂ ਪੱਤੀਆਂ ਦਾ ਜੂਸ ਸਵੇਰੇ ਖਾਲੀ ਪੇਟ ਪੀਣਾ ਫਾਇਦੇਮੰਦ ਹੋ ਸਕਦਾ ਹੈ। ਪਰ ਇਹ ਜੂਸ ਘਟ ਮਾਤਰਾ 'ਚ ਹੀ ਪੀਓ। ਜ਼ਰੂਰਤ ਤੋਂ ਜ਼ਿਆਦਾ ਇਸ ਜੂਸ ਨੂੰ ਪੀਣਾ ਖਤਰਨਾਕ ਵੀ ਹੋ ਸਕਦਾ ਹੈ।