ਪੰਜਾਬ

punjab

ETV Bharat / sukhibhava

Paneer From Rice: ਦੁੱਧ ਘਰ 'ਚ ਨਾ ਹੋਣ 'ਤੇ ਇਸ ਤਰ੍ਹਾਂ ਤਿਆਰ ਕਰੋ ਘਰ ਦਾ ਪਨੀਰ - healthy lifestyle

ਜੇਕਰ ਕਿਸੇ ਦਾ ਪਨੀਰ ਖਾਣ ਨੂੰ ਦਿਲ ਕਰਦਾ ਹੈ, ਤਾਂ ਜ਼ਿਆਦਾਤਰ ਲੋਕ ਦੁੱਧ ਤੋਂ ਹੀ ਪਨੀਰ ਬਣਾਉਦੇ ਹਨ। ਪਰ ਬਹੁਤ ਹੀ ਘਟ ਲੋਕ ਜਾਣਦੇ ਹਨ ਕਿ ਦੁੱਧ ਤੋਂ ਇਲਾਵਾ ਚੌਲਾਂ ਰਾਹੀ ਵੀ ਪਨੀਰ ਬਣਾਇਆ ਜਾ ਸਕਦਾ ਹੈ।

Paneer From Rice
Paneer From Rice

By

Published : Jul 24, 2023, 6:05 PM IST

ਹੈਦਰਾਬਾਦ:ਪਨੀਰ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਨੀਰ ਨੂੰ ਸਭ ਤੋਂ ਪਹਿਲਾਂ ਘਰ 'ਚ ਕਿਸੇ ਖਾਸ ਮਹਿਮਾਨ ਦੇ ਆਉਣ 'ਤੇ ਬਣਾਇਆ ਜਾਂਦਾ ਸੀ ਅਤੇ ਇਸ ਤੋਂ ਇਲਾਵਾ ਵਿਆਹ 'ਚ ਵੀ ਪਨੀਰ ਬਣਾਇਆ ਜਾਂਦਾ ਹੈ। ਅੱਜ-ਕੱਲ ਤਾਂ ਪਨੀਰ ਖਾਣਾ ਆਮ ਹੋ ਗਿਆ ਹੈ। ਬਹੁਤ ਸਾਰੇ ਲੋਕ ਘਰ 'ਚ ਦੁੱਧ ਤੋਂ ਹੀ ਪਨੀਰ ਬਣਾਉਂਦੇ ਹਨ ਪਰ ਪਨੀਰ ਬਿਨਾਂ ਦੁੱਧ ਤੋਂ ਵੀ ਤਿਆਰ ਕੀਤਾ ਜਾ ਸਕਦਾ ਹੈ। ਤੁਸੀਂ ਘਰ 'ਚ ਮੌਜੂਦ ਚੌਲਾਂ ਨਾਲ ਵੀ ਦੁੱਧ ਤੋਂ ਬਿਨਾਂ ਪਨੀਰ ਬਣਾ ਸਕਦੇ ਹੋ।

ਚੌਲਾਂ ਤੋਂ ਪਨੀਰ ਬਣਾਉਣ ਦੀ ਸਮੱਗਰੀ:

  • ਚੌਲ
  • ਆਲੂ
  • ਟਮਾਟਰ
  • ਪਿਆਜ
  • ਦਹੀ
  • ਸੁੱਕੀ ਲਾਲ ਮਿਰਚ
  • ਅਦਰਕ
  • ਹਰੀ ਮਿਰਚ
  • ਲੂਣ
  • ਬੇਕਿੰਗ ਸੋਡਾ
  • ਬਰੀਕ ਆਟਾ
  • ਦੁੱਧ ਪਾਊਡਰ

ਵਿਧੀ:

  1. ਸਭ ਤੋਂ ਪਹਿਲਾਂ ਭਿੱਜੇ ਹੋਏ ਚੌਲ, ਕੱਟੇ ਹੋਏ ਆਲੂ, ਟਮਾਟਰ, ਪਿਆਜ਼, ਸੁੱਕੀਆਂ ਲਾਲ ਮਿਰਚਾਂ, ਅਦਰਕ, ਹਰੀਆਂ ਮਿਰਚਾਂ ਅਤੇ ਡੇਢ ਗਲਾਸ ਪਾਣੀ ਨੂੰ ਇਕ ਭਾਂਡੇ 'ਚ ਪਾ ਕੇ 10 ਮਿੰਟ ਤੱਕ ਚੰਗੀ ਤਰ੍ਹਾਂ ਉਬਾਲ ਲਓ।
  2. 15 ਮਿੰਟ ਬਾਅਦ ਆਲੂ ਅਤੇ ਚੌਲਾਂ ਨੂੰ ਛੱਡ ਕੇ ਬਾਕੀ ਸਾਰੀ ਸਮੱਗਰੀ ਨੂੰ ਮਿਕਸਰ 'ਚ ਪੀਸ ਲਓ। ਤੁਸੀਂ ਇਸ ਪੇਸਟ ਦੀ ਵਰਤੋਂ ਸਬਜ਼ੀਆਂ ਦੀ ਗ੍ਰੇਵੀ ਲਈ ਵੀ ਕਰ ਸਕਦੇ ਹੋ।
  3. ਹੁਣ ਆਲੂ ਅਤੇ ਚੌਲਾਂ ਨੂੰ ਫਿਲਟਰ ਕਰੋ ਅਤੇ ਉਨ੍ਹਾਂ ਦਾ ਪਾਣੀ ਵੱਖ ਕਰੋ।
  4. ਹੁਣ ਇਕ ਮਿਕਸਰ ਜਾਰ ਲਓ ਅਤੇ ਇਸ 'ਚ ਬਾਕੀ ਬਚੇ ਆਲੂ, ਚੌਲ ਅਤੇ ਦਾਲਾਂ ਪਾ ਦਿਓ ਅਤੇ ਇਸ ਦੇ ਨਾਲ ਥੋੜ੍ਹਾ ਜਿਹਾ ਪਾਣੀ ਵੀ ਪਾ ਦਿਓ।
  5. ਮਿਕਸੀ 'ਚ ਦੋ ਚੱਮਚ ਦਹੀਂ ਅਤੇ ਮਿਲਕ ਪਾਊਡਰ ਮਿਲਾ ਕੇ ਪੇਸਟ ਤਿਆਰ ਕਰੋ।
  6. ਹੁਣ ਪੇਸਟ ਨੂੰ ਸੈੱਟ ਹੋਣ ਲਈ 10 ਮਿੰਟ ਲਈ ਛੱਡ ਦਿਓ।
  7. ਦਸ ਮਿੰਟ ਬਾਅਦ ਇਸ ਪੇਸਟ 'ਚ ਆਟਾ, ਥੋੜ੍ਹਾ ਜਿਹਾ ਨਮਕ ਅਤੇ ਬੇਕਿੰਗ ਸੋਡਾ ਪਾਓ ਅਤੇ ਮਿਕਸ ਕਰੋ।
  8. ਹੁਣ ਇਕ ਪਲੇਟ ਨੂੰ ਤੇਲ ਲਗਾ ਕੇ ਗਰਮ ਕਰੋ ਅਤੇ ਇਸ ਤੋਂ ਬਾਅਦ ਇਸ ਪਲੇਟ 'ਤੇ ਚੌਲਾਂ ਦਾ ਪੇਸਟ ਫੈਲਾਓ ਅਤੇ 6 ਤੋਂ 7 ਮਿੰਟ ਤੱਕ ਪਕਾਓ।
  9. ਚੌਲਾਂ ਵਾਲਾ ਤੁਹਾਡਾ ਪਨੀਰ ਤਿਆਰ ਹੈ। ਹੁਣ ਇਸ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਜੇਕਰ ਪਨੀਰ ਤੁਹਾਨੂੰ ਜ਼ਿਆਦਾ ਪਾਣੀ ਵਾਲਾ ਲੱਗਦਾ ਹੈ ਤਾਂ ਇਸ ਨੂੰ ਕੁਝ ਦੇਰ ਲਈ ਫਰਿੱਜ 'ਚ ਰੱਖੋ।
  10. ਜੇਕਰ ਤੁਹਾਡੇ ਘਰ 'ਚ ਦੁੱਧ ਨਹੀਂ ਹੈ ਅਤੇ ਤੁਸੀਂ ਪਨੀਰ ਖਾਣ ਨੂੰ ਤਰਸ ਰਹੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਪਨੀਰ ਤਿਆਰ ਕਰ ਸਕਦੇ ਹੋ।

ABOUT THE AUTHOR

...view details