ਪੰਜਾਬ

punjab

ETV Bharat / sukhibhava

ਮਾਹਵਾਰੀ ਦੌਰਾਨ ਪੈਡ ਦੇ ਵਿਕਲਪ ਹੋ ਸਕਦੇ ਨੇ ਸੁਵਿਧਾਜਨਕ - ਮਾਹਵਾਰੀ ਅੰਡਰਵੀਅਰ

ਇੱਕ ਸਮਾਂ ਸੀ ਜਦੋਂ ਔਰਤਾਂ ਲਈ ਮਾਹਵਾਰੀ ਦੇ ਦੌਰਾਨ ਕੱਪੜਾ ਹੀ ਸਾਧਨ ਸੀ, ਪਰ ਸਮੇਂ ਦੇ ਨਾਲ ਕਈ ਉਤਪਾਦ ਆ ਗਏ ਹਨ ਜੋ ਔਰਤਾਂ ਲਈ ਮਾਹਵਾਰੀ ਨੂੰ ਸੁਵਿਧਾਜਨਕ ਬਣਾ ਸਕਦੇ ਹਨ।

ਮਾਹਵਾਰੀ ਦੇ ਦੌਰਾਨ ਪੈਡ ਦੀ ਥਾਂ ਵਕਤੇ ਜਾ ਸਕਦੇ ਨੇ ਹੋਰ ਸੁਵਿਧਾਜਨਕ ਵਿਕਲਪ
ਮਾਹਵਾਰੀ ਦੇ ਦੌਰਾਨ ਪੈਡ ਦੀ ਥਾਂ ਵਕਤੇ ਜਾ ਸਕਦੇ ਨੇ ਹੋਰ ਸੁਵਿਧਾਜਨਕ ਵਿਕਲਪ

By

Published : Aug 14, 2021, 6:10 PM IST

ਔਰਤਾਂ ਦੇ ਜੀਵਨ ਵਿੱਚ ਹਰ ਮਹੀਨੇ ਮਾਹਵਾਰੀ ਦੇ ਤਿੰਨ ਤੋਂ ਪੰਜ ਦਿਨ ਬੇਅਰਾਮੀ ਦੇ ਹੁੰਦੇ ਹਨ। ਵਧੇਰੇ ਔਰਤਾਂ ਇਨ੍ਹਾਂ ਦਿਨਾਂ 'ਚ ਦਰਦ ਜਾਂ ਹੋਰ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਿਆਂ ਹਨ, ਪਰ ਲਗਾਤਾਰ ਖੂਨ ਦੇ ਬਹਾਵ ਕਾਰਨ ਹੋਣ ਵਾਲੀ ਨਮੀ, ਉਨ੍ਹਾਂ ਦੀ ਸੱਮਸਿਆ ਤੇ ਬੇਅਰਾਮੀ ਨੂੰ ਦੁੱਗਣੀ ਕਰ ਦਿੰਦੀ ਹੈ। ਪਹਿਲੇ ਸਮੇਂ ਵਿੱਚ ਖੂੰਨ ਦੇ ਬਹਾਵ ਕਾਰਨ ਹੋਣ ਵਾਲੀਆਂ ਸੱਮਸਿਆਵਾਂ ਤੋਂ ਬਚਣ ਲਈ ਔਰਤਾਂ ਕਪੜੇ ਆਦਿ ਦਾ ਸਹਾਰਾ ਲੈਂਦਿਆਂ ਸਨ, ਪਰ ਅੱਜਕੱਲ੍ਹ ਬਾਜ਼ਾਰ ਵਿੱਚ ਵੱਖ -ਵੱਖ ਤਰ੍ਹਾਂ ਦੇ ਪੈਡ ਅਤੇ ਟੈਂਪੂਨ ਸਣੇ ਹੋਰਨਾਂ ਕਈ ਉਤਪਾਦ ਮੌਜੂਦ ਹਨ, ਜਿਨ੍ਹਾਂ ਨੂੰ ਉਹ ਆਪਣੀ ਸਹੂਲਤ ਮੁਤਾਬਕ ਵਰਤ ਸਕਦੀਆਂ ਹਨ।

ਮੱਧ ਪ੍ਰਦੇਸ਼ ਦੇ ਦੇਵਾਸ ਦੀ ਗਾਇਨੀਕੋਲੋਜਿਸਟ ਪ੍ਰਾਚੀ ਮਹੇਸ਼ਵਰੀ ਦੱਸਦੀ ਹੈ ਕਿ ਮਾਹਵਾਰੀ ਦੌਰਾਨ ਸਫਾਈ ਦੀ ਕਮੀ ਕਾਰਨ ਵਿਸ਼ਵ ਭਰ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੱਖ -ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਹੁਣ ਹੌਲੀ- ਹੌਲੀ ਮਾਹਵਾਰੀ ਦੇ ਦੌਰਾਨ ਸਫ਼ਾਈ ਦੀ ਲੋੜ ਤੇ ਇਸ ਦੌਰਾਨ ਪਰੇਸ਼ਾਨੀਆਂ ਘੱਟ ਕਰਨ ਵਾਲੇ ਉਤਪਾਦਾਂ ਬਾਰੇ ਜਾਣਕਾਰੀ ਵੱਧਣੀ ਸ਼ੁਰੂ ਹੋ ਗਈ ਹੈ। ਡਾ. ਪ੍ਰਾਚੀ ਨੇ ਦੱਸਿਆ ਕਿ ਮਾਹਵਾਰੀ ਦੇ ਦਿਨ ਤੇ ਖੂਨ ਵਗਣ ਦੀ ਮਾਤਰਾ ਹਰ ਔਰਤ ਵਿੱਚ ਵੱਖਰੀ ਹੋ ਸਕਦੀ ਹੈ। ਅਜਿਹੇ ਹਲਾਤਾਂ 'ਚ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਉਤਪਾਦ ਮੌਜੂਦ ਹਨ, ਜਿਨ੍ਹਾਂ ਨੂੰ ਔਰਤਾਂ ਆਪਣੀ ਜ਼ਰੂਰਤ ਅਤੇ ਸਹੂਲਤ ਦੇ ਮੁਤਾਬਕ ਚੁਣ ਸਕਦੀਆਂ ਹਨ। ਔਰਤਾਂ ਮਾਹਵਾਰੀ ਵਿੱਚ ਪੈਡ ਅਤੇ ਹੋਰਨਾਂ ਚੀਜ਼ਾਂ ਤੋਂ ਇਲਾਵਾ ਹੇਠਾਂ ਦਿੱਤੇ ਉਤਪਾਦਾਂ ਦੀ ਵਰਤੋਂ ਕਰ ਸਕਦੀਆਂ ਹਨ।

ਸੈਨੇਟਰੀ ਨੈਪਕਿਨ (ਪੈਡ)

ਸੈਨੇਟਰੀ ਨੈਪਕਿਨ (ਪੈਡ)

ਮਾਹਵਾਰੀ ਦੇ ਦੌਰਾਨ ਜ਼ਿਆਦਾਤਰ ਔਰਤਾਂ ਸੈਨੇਟਰੀ ਨੈਪਕਿਨ ਦੀ ਵਰਤੋਂ ਕਰਨਾ ਪਸੰਦ ਕਰਦੀਆਂ ਹਨ। ਕਿਉਂਕਿ ਇਹ ਅਸਾਨੀ ਨਾਲ ਉਪਲਬਧ ਹੋ ਜਾਂਦੇ ਹਨ। ਨਾਂ ਮਹਿਜ਼ ਵਰਤਣ ਵਿੱਚ ਬਲਕਿ ਇਹ ਵੱਖ-ਵੱਖ ਅਕਾਰ ਵਿੱਚ ਵੀ ਉਪਲਬਧ ਹਨ। ਪੈਡ ਨੂੰ ਅਸਾਨੀ ਨਾਲ ਬੈਗ ਜਾਂ ਪਰਸ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਲੋੜ ਪੈਣ 'ਤੇ ਵਰਤਿਆ ਜਾ ਸਕਦਾ ਹੈ।

ਮਾਹਵਾਰੀ ਕੱਪ

ਮਾਹਵਾਰੀ ਕੱਪ

ਮਾਹਵਾਰੀ ਦੇ ਕੱਪਾਂ ਨੂੰ ਆਮ ਤੌਰ 'ਤੇ ਸਫਾਈ ਦੇ ਲਿਹਾਜ਼ ਨਾਲ ਬਿਹਤਰ ਮੰਨਿਆ ਜਾਂਦਾ ਹੈ। ਇਸ ਬਾਰੇ ਇੱਕ ਆਮ ਧਾਰਨਾ ਹੈ ਕਿ ਇਸਦੀ ਵਰਤੋਂ ਕਰਨਾ ਬਹੁਤ ਮੁਸ਼ਕਲ ਹੈ। ਹਾਲਾਂਕਿ ਇਸਦੀ ਵਰਤੋਂ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ ਇਸ ਨਾਲ ਸਹਿਮਤ ਨਹੀਂ ਹਨ। ਇੱਕ ਮਾਹਵਾਰੀ ਕੱਪ ਅਸਲ ਵਿੱਚ ਇੱਕ ਟੈਂਪੋਨ ਵਾਂਗ ਕੰਮ ਕਰਦਾ ਹੈ। ਇਸ ਨੂੰ ਯੋਨੀ ਦੇ ਅੰਦਰ ਸਹੀ ਢੰਗ ਨਾਲ ਰੱਖਿਆ ਜਾਣਾ ਚਾਹੀਦਾ ਹੈ। ਜਦੋਂ ਇਹ ਪਿਆਲਾ ਭਰ ਜਾਂਦਾ ਹੈ, ਇਸਨੂੰ ਧੋਤਾ ਜਾ ਸਕਦਾ ਹੈ। ਇਹ ਇੱਕ ਲੰਬੇ ਸਮੇਂ ਤਕ ਚੱਲਣ ਵਾਲਾ ਉਤਪਾਦ ਹੈ ਜਿਸਦੀ ਵਰਤੋਂ ਦੇ ਬਾਅਦ ਇਸਨੂੰ ਸੁੱਟਣ ਦੀ ਜ਼ਰੂਰਤ ਨਹੀਂ। ਮਾਹਵਾਰੀ ਕੱਪ ਵਾਤਾਵਰਣ ਪੱਖੀ ਅਤੇ ਸਸਤੇ ਵੀ ਹੁੰਦੇ ਹਨ।

ਟੈਂਪੋਨ

ਮਾਹਵਾਰੀ ਕੱਪ

ਮਹਾਨਗਰਾਂ ਵਿੱਚ ਕੰਮਕਾਜੀ ਔਰਤਾਂ ਵਿੱਚ ਟੈਂਪੋਨ ਵਧੇਰੇ ਪ੍ਰਚਲਿਤ ਹਨ । ਪਰ ਅਜਿਹੀਆਂ ਔਰਤਾਂ ਜਿਨ੍ਹਾਂ ਨੂੰ ਟੈਂਪੋਨ ਬਾਰੇ ਜ਼ਿਆਦਾ ਗਿਆਨ ਨਹੀਂ ਹੁੰਦਾ, ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨ ਵਿੱਚ ਝਿਜਕ ਅਤੇ ਘਬਰਾਹਟ ਦੋਵੇਂ ਹੁੰਦੇ ਹਨ ਕਿਉਂਕਿ ਇਸਨੂੰ ਯੋਨੀ ਦੇ ਅੰਦਰ ਰੱਖਣਾ ਪੈਂਦਾ ਹੈ। ਪੈਡ ਦੀ ਤਰ੍ਹਾਂ, ਇਸਨੂੰ ਵਰਤੋਂ ਦੇ ਬਾਅਦ ਸੁੱਟ ਦਿੱਤਾ ਜਾਂਦਾ ਹੈ। ਭਾਰੀ ਖੂਨ ਵਹਿਣ ਦੇ ਮਾਮਲੇ ਵਿੱਚ ਟੈਂਪੋਨਾਂ ਦੀ ਵਰਤੋਂ ਆਮ ਤੌਰ ਤੇ ਵਧੇਰੇ ਆਰਾਮਦਾਇਕ ਮੰਨੀ ਜਾਂਦੀ ਹੈ। ਇਹ ਨਿਯਮਤ, ਸੁਪਰ ਅਤੇ ਸੁਪਰ ਪਲੱਸ ਅਕਾਰ ਵਿੱਚ ਆਉਂਦਾ ਹੈ। ਤੈਰਾਕੀ ਜਾਂ ਹੋਰ ਸਮਾਨ ਗਤੀਵਿਧੀਆਂ ਦੇ ਦੌਰਾਨ ਵਰਤਣ ਲਈ ਟੈਂਪੌਨ ਇੱਕ ਬਿਹਤਰ ਵਿਕਲਪ ਹਨ।

ਮਾਹਵਾਰੀ ਅੰਡਰਵੀਅਰ

ਮਾਹਵਾਰੀ ਅੰਡਰਵੀਅਰ
ਮਾਹਵਾਰੀ ਦੇ ਦੌਰਾਨ ਖ਼ਾਸ ਤੌਰ 'ਤੇ ਬਣਾਇਆ ਗਿਆ ਪੀਰੀਅਡ ਅੰਡਰਵੀਅਰ ਵੀ ਇੱਕ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਸੋਖਣ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਆਮ ਅੰਡਰਵੀਅਰ ਦੀ ਤਰ੍ਹਾਂ ਗੰਦੇ ਨਹੀਂ ਹੁੰਦੇ।ਇਨ੍ਹਾਂ ਨੂੰ ਪੀਰੀਅਡ ਪੈਂਟੀਆਂ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਉਤਪਾਦ ਵਾਤਾਵਰਣ-ਅਨੁਕੂਲ ਹੈ ਅਤੇ ਹਰ ਵਰਤੋਂ ਦੇ ਬਾਅਦ ਧੋਤਾ ਜਾ ਸਕਦਾ ਹੈ।

ਪੈਂਟੀ ਲਾਈਨਰ

ਪੈਂਟੀ ਲਾਈਨਰ ਪੈਡ ਦੀ ਤਰ੍ਹਾਂ ਹੁੰਦੇ ਹਨ। ਪਰ ਇਹ ਆਕਾਰ ਵਿੱਚ ਛੋਟੇ ਹੁੰਦੇ ਹਨ। ਇਸ ਨੂੰ ਆਮ ਪੈਡ ਦੀ ਤਰ੍ਹਾਂ ਪੈਂਟੀਆਂ 'ਤੇ ਵੀ ਚਿਪਕਾਇਆ ਜਾ ਸਕਦਾ ਹੈ। ਪਰ ਇਸਦੀ ਵਰਤੋਂ ਉਦੋਂ ਨਹੀਂ ਕੀਤੀ ਜਾਣੀ ਚਾਹੀਦੀ ਜਦੋਂ ਆਮ ਮਾਤਰਾ ਵਿੱਚ ਖੂਨ ਵਹਿ ਰਿਹਾ ਹੋਵੇ। ਇਸਦੀ ਬਜਾਏ, ਇਸਦੀ ਵਰਤੋਂ ਮਾਹਵਾਰੀ ਦੇ ਆਖ਼ਰੀ ਦਿਨਾਂ ਵਿੱਚ ਕੀਤੀ ਜਾਣੀ ਚਾਹੀਦੀ ਹੈ ਜਦੋਂ ਪ੍ਰਵਾਹ ਬਹੁਤ ਘੱਟ ਹੁੰਦਾ ਹੈ ਜਾਂ ਉਸ ਅਵਧੀ ਦੇ ਬਾਅਦ ਜਦੋਂ ਔਰਤ ਨੂੰ ਹਰ ਰੋਜ਼ ਕੁਝ ਸਮੇਂ ਲਈ ਤੁਪਕਿਆਂ ਵਿੱਚ ਖੂਨ ਆਉਂਦਾ ਹੈ। ਕਿਉਂਕਿ ਇਹ ਬਹੁਤ ਜ਼ਿਆਦਾ ਖੂਨ ਨੂੰ ਸੋਖਣ ਦੇ ਯੋਗ ਨਹੀਂ ਹੁੰਦਾ। ਬਹੁਤ ਸਾਰੀਆਂ ਔਰਤਾਂ ਇਸ ਦੀ ਵਰਤੋਂ ਟੈਂਪੋਨ ਅਤੇ ਮਾਹਵਾਰੀ ਦੇ ਕੱਪਾਂ ਨਾਲ ਵੀ ਕਰਦੀਆਂ ਹਨ ਤਾਂ ਜੋ ਉਨ੍ਹਾਂ ਦੇ ਕੱਪੜੇ ਬਿਲਕੁਲ ਵੀ ਗੰਦੇ ਹੋਣ ਦੀ ਸੰਭਾਵਨਾ ਨਾ ਰਹੇ।

ABOUT THE AUTHOR

...view details