ਪੰਜਾਬ

punjab

ETV Bharat / sukhibhava

Nutmeg Milk Benefits: ਰਾਤ ਨੂੰ ਸੌਣ ਤੋਂ ਪਹਿਲਾ ਦੁੱਧ 'ਚ ਇਸ ਚੀਜ਼ ਨੂੰ ਮਿਲਾ ਕੇ ਪੀਣਾ ਸਿਹਤ ਲਈ ਹੋ ਸਕਦੈ ਫਾਇਦੇਮੰਦ, ਇਨ੍ਹਾਂ 6 ਸਮੱਸਿਆਵਾਂ ਤੋਂ ਮਿਲ ਜਾਵੇਗਾ ਛੁਟਕਾਰਾ - health update

ਜਾਇਫਲ ਅਤੇ ਦੁੱਧ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਹਰ ਰਾਤ ਸੌਣ ਤੋਂ ਪਹਿਲਾ ਇਸ ਨੂੰ ਪੀਣ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ।

Nutmeg Milk Benefits
Nutmeg Milk Benefits

By

Published : Aug 3, 2023, 10:07 AM IST

ਹੈਦਰਾਬਾਦ: ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਦੇਸੀ ਨੁਸਖੇ ਕਾਫੀ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਨੁਸਖਿਆਂ ਵਿੱਚ ਜਾਇਫਲ ਅਤੇ ਦੁੱਧ ਵੀ ਸ਼ਾਮਲ ਹੈ। ਜਾਇਫਲ ਅਤੇ ਦੁੱਧ ਦਾ ਇਕੱਠਿਆਂ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਸਦੀ ਮਦਦ ਨਾਲ ਨੀਂਦ ਨਾ ਆਉਣ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।

ਜਾਇਫਲ ਅਤੇ ਦੁੱਧ ਨੂੰ ਇਕੱਠਿਆਂ ਪੀਣ ਦੇ ਫਾਇਦੇ:

ਸਰਦੀ ਅਤੇ ਜ਼ੁਕਾਮ ਤੋਂ ਰਾਹਤ: ਜੇਕਰ ਤੁਸੀਂ ਸਰਦੀ ਅਤੇ ਜ਼ੁਕਾਮ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਰੋਜ਼ ਰਾਤ ਨੂੰ ਜਾਇਫਲ ਅਤੇ ਦੁੱਧ ਦਾ ਸੇਵਨ ਕਰੋ। ਇਸ ਵਿੱਚ ਮੌਜ਼ੂਦ Antioxidants ਅਤੇ ਸਾੜ ਵਿਰੋਧੀ ਗੁਣਾਂ ਨਾਲ ਇਸ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।

ਨੀਂਦ ਦੀ ਸਮੱਸਿਆਂ ਤੋਂ ਛੁਟਕਾਰਾ: ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਦੀ, ਤਾਂ ਸੌਣ ਤੋਂ ਪਹਿਲਾ ਜਾਇਫਲ ਅਤੇ ਦੁੱਧ ਦਾ ਸੇਵਨ ਕਰੋ। ਇਸ ਨਾਲ ਤਣਾਅ ਦੂਰ ਹੋਵੇਗਾ ਅਤੇ ਤੁਹਾਨੂੰ ਬਿਹਤਰ ਨੀਂਦ ਆਵੇਗੀ। ਇੱਕ ਗਲਾਸ ਦੁੱਧ 'ਚ ਜਾਇਫਲ ਪਾਊਡਰ ਮਿਲਾ ਕੇ ਪੀਣਾ ਫਾਇਦੇਮੰਦ ਹੋ ਸਕਦਾ ਹੈ।

ਪੇਟ ਦੀ ਸਮੱਸਿਆਂ ਤੋਂ ਰਾਹਤ: ਪੇਟ ਵਿੱਚ ਗੈਸ, ਭੋਜਨ ਨਾ ਪਚਨਾ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਜਾਇਫਲ ਅਤੇ ਦੁੱਧ ਦਾ ਇਕੱਠਿਆਂ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਦੋਨਾਂ ਵਿੱਚ Antioxidants ਪਾਇਆ ਜਾਂਦਾ ਹੈ। ਜਿਸ ਨਾਲ ਕੰਮਜ਼ੋਰ ਇਮਿਊਨਿਟੀ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ।

ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ: ਫਿਣਸੀਆਂ ਅਤੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਜਾਇਫਲ ਅਤੇ ਦੁੱਧ ਫਾਇਦੇਮੰਦ ਹੋ ਸਕਦਾ ਹੈ। ਇੱਕ ਚਮਚ ਦੁੱਧ 'ਚ ਜਾਇਫਲ ਪਾਊਡਰ ਮਿਲਾਕੇ ਚਿਹਰੇ 'ਤੇ ਲਗਾਉਣ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜਾਇਫਲ ਅਤੇ ਦੁੱਧ ਦਾ ਚਿਹਰੇ 'ਤੇ ਇਸਤੇਮਾਲ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਨਾ ਕਰੋ।

ਗਠੀਆ ਲਈ ਫਾਇਦੇਮੰਦ: ਗਠੀਆ ਦੀ ਸ਼ਿਕਾਇਤ ਹੋਣ 'ਤੇ ਜੋੜਾਂ 'ਚ ਦਰਦ ਅਤੇ ਸੋਜ ਦੀ ਸ਼ਿਕਾਇਤ ਹੋ ਜਾਂਦੀ ਹੈ। ਜਿਸ ਕਰਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਠੀਆ ਦੀ ਸ਼ਿਕਾਇਤ ਹੋਣ 'ਤੇ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾ ਦੁੱਧ 'ਚ ਜਾਇਫਲ ਮਿਲਾ ਕੇ ਪੀਂਦੇ ਹੋ, ਤਾਂ ਇਸ ਦਰਦ ਅਤੇ ਸੋਜ ਤੋਂ ਕਾਫ਼ੀ ਆਰਾਮ ਮਿਲੇਗਾ।

ਤਣਾਅ ਦੂਰ ਕਰਨ 'ਚ ਮਦਦਗਾਰ: ਅੱਜ ਦੇ ਸਮੇਂ 'ਚ ਲੋਕ ਤਣਾਅ ਅਤੇ ਚਿੰਤਾ ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਵਿੱਚ ਇਨ੍ਹਾਂ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ 'ਚ ਜਾਇਫਲ ਅਤੇ ਦੁਧ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਤਣਾਅ ਤੋਂ ਛੁਟਕਾਰਾ ਮਿਲਦਾ ਹੈ ਸਗੋਂ ਮੂਡ ਵੀ ਵਧੀਆਂ ਰਹਿੰਦਾ ਹੈ।

ABOUT THE AUTHOR

...view details