ਹੈਦਰਾਬਾਦ: ਅਨਾਰ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਕਈ ਬਿਮਾਰੀਆਂ ਤੋਂ ਬਚਾਅ ਕਰਨ 'ਚ ਮਦਦ ਕਰਦਾ ਹੈ। ਇਸ 'ਚ ਮੌਜ਼ੂਦ ਛੋਟੇ ਲਾਲ ਦਾਣੇ ਸਿਹਤ ਨੂੰ ਲਾਭ ਪਹੁੰਚਾਉਦੇ ਹਨ। ਇਸ ਕਰਕੇ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ। ਅਨਾਰ ਹੀ ਨਹੀਂ, ਸਗੋ ਇਸਦੇ ਛਿਲਕੇ ਵੀ ਫਾਇਦੇਮੰਦ ਹੁੰਦੇ ਹਨ। ਇਸ ਲਈ ਛਿਲਕਿਆਂ ਨੂੰ ਸੁੱਟਣ ਦੀ ਗਲਤੀ ਨਾ ਕਰੋ। ਅਨਾਰ ਦੇ ਛਿਲਕੇ ਐਂਟੀਆਕਸੀਡੈਂਟ ਅਤੇ ਸਾੜ ਵਿਰੋਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਤੁਸੀਂ ਇਸਦਾ ਇਸਤੇਮਾਲ ਚਾਹ, ਸਮੂਦੀ 'ਚ ਮਿਲਾ ਕੇ ਜਾਂ DIY ਫੇਸ ਮਾਸਕ 'ਚ ਮਿਲਾ ਕੇ ਕਰ ਸਕਦੇ ਹੋ। ਇਸ ਤੋਂ ਇਲਾਵਾ, ਲੋਕ ਇਸਦਾ ਇਸਤੇਮਾਲ ਕਈ ਤਰ੍ਹਾਂ ਦੇ ਭੋਜਨਾਂ 'ਚ ਵੀ ਕਰਦੇ ਹਨ।
ਅਨਾਰ ਦੇ ਛਿਲਕੇ ਫਾਇਦੇਮੰਦ:
ਪਾਚਨ ਬਿਹਤਰ: ਅਨਾਰ ਹੀ ਨਹੀਂ, ਸਗੋ ਇਸਦੇ ਛਿਲਕਿਆਂ 'ਚ ਵੀ ਫਾਇਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਪਾਚਨ ਨੂੰ ਬਿਹਤਰ ਬਣਾਉਣ 'ਚ ਮਦਦ ਮਿਲਦੀ ਹੈ ਅਤੇ ਕਬਜ਼ ਵਰਗੀ ਸਮੱਸਿਆ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ।
ਦੰਦ ਮਜ਼ਬੂਤ: ਅਨਾਰ ਦੇ ਛਿਲਕਿਆਂ 'ਚ ਐਂਟੀਮਾਈਕ੍ਰੋਬਾਇਲ ਗੁਣ ਪਾਏ ਜਾਂਦੇ ਹਨ, ਜੋ ਮੂੰਹ 'ਚ ਮੌਜ਼ੂਦ ਬੈਕਟੀਰੀਆਂ ਨੂੰ ਖਤਮ ਕਰਨ 'ਚ ਮਦਦ ਕਰਦੇ ਹਨ। ਇਸ ਲਈ ਆਪਣੇ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਅਨਾਰ ਦੇ ਛਿਲਕਿਆਂ ਦੀ ਵਰਤੋ ਕਰੋ।
ਭਾਰ ਕੰਟਰੋਲ:ਅਨਾਰ ਦੇ ਛਿਲਕਿਆਂ 'ਚ ਮੌਜ਼ੂਦ ਫਾਈਬਰ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਰੱਖਦੇ ਹਨ, ਜਿਸ ਨਾਲ ਭੁੱਖ ਘਟ ਲੱਗਦੀ ਹੈ ਅਤੇ ਸਿਹਤਮੰਦ Metabolism ਨੂੰ ਤੇਜ਼ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਤੁਸੀਂ ਆਪਣੇ ਭਾਰ ਨੂੰ ਵੀ ਕੰਟਰੋਲ 'ਚ ਰੱਖ ਸਕਦੇ ਹੋ।
ਬਿਮਾਰੀਆਂ ਦਾ ਖਤਰਾ ਘਟ: ਅਨਾਰ ਦੇ ਛਿਲਕਿਆਂ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਰੀਰ 'ਚ ਮੌਜ਼ੂਦ ਫ੍ਰੀ Radicals ਨਾਲ ਲੜਦੇ ਹਨ ਅਤੇ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ ਤੁਸੀਂ ਕਈ ਬਿਮਾਰੀਆਂ ਦੇ ਖਤਰਾ ਨੂੰ ਘਟ ਕਰ ਸਕਦੇ ਹੋ।
ਸਾੜ ਵਿਰੋਧੀ ਗੁਣ: ਅਨਾਰ ਦੇ ਛਿਲਕਿਆਂ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਸੋਜ ਨੂੰ ਘਟ ਕਰਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਲਈ ਅਨਾਰ ਦੇ ਛਿਲਕਿਆਂ ਨੂੰ ਸੁੱਟਣ ਦੀ ਗਲਤੀ ਨਾ ਕਰੋ।