ਹੈਦਰਾਬਾਦ: ਬਦਲਦੇ ਮੌਸਮ ਦੌਰਾਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਸਮੱਸਿਆਂ ਸਰਦੀ ਅਤੇ ਬੰਦ ਨੱਕ ਦੀ ਸਮੱਸਿਆਂ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਸਮੱਸਿਆਂ ਤੋਂ ਪਰੇਸ਼ਾਨ ਹੋ ਸਕਦਾ ਹੈ। ਇਸ ਲਈ ਸਰਦੀ ਅਤੇ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਘਿਓ ਦਾ ਇਸਤੇਮਾਲ ਕਰ ਸਕਦੇ ਹੋ। ਘਿਓ 'ਚ ਸਾੜ ਵਿਰੋਧੀ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਸਰਦੀ ਅਤੇ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਸਰਦੀ ਅਤੇ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਘਿਓ ਦਾ ਇਸਤੇਮਾਲ:
ਦੁੱਧ ਦੇ ਨਾਲ ਘਿਓ ਦਾ ਇਸਤੇਮਾਲ ਕਰੋ: ਦੁੱਧ ਨੂੰ ਗਰਮ ਕਰ ਲਓ। ਇਸ 'ਚ ਘਿਓ ਅਤੇ ਅਜਵਾਈਨ ਪਾਓ। ਇਸ ਦੁੱਧ ਨੂੰ ਰਾਤ ਦੇ ਸਮੇਂ ਸੌਣ ਤੋ ਪਹਿਲਾ ਪੀ ਲਓ। ਅਜਵਾਈਨ ਅਤੇ ਘਿਓ 'ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਇੰਨਫੈਕਸ਼ਨ ਨਾਲ ਲੜਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਘਿਓ ਸਰੀਰ ਨੂੰ ਗਰਮੀ ਦਿੰਦਾ ਹੈ। ਇਸਦੀ ਮਦਦ ਨਾਲ ਸਰਦੀ ਅਤੇ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ।
ਘਿਓ ਅਤੇ ਕਾਲੀ ਮਿਰਚ ਦੀ ਚਾਹ: ਘਿਓ ਅਤੇ ਕਾਲੀ ਮਿਰਚ ਦੀ ਚਾਹ ਬਣਾ ਕੇ ਪੀਣ ਨਾਲ ਗਲੇ ਦੀ ਖਰਾਸ਼ ਅਤੇ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਘਿਓ ਅਤੇ ਕਾਲੀ ਮਿਰਚ 'ਚ ਐਂਟੀ ਬੈਕਟੀਰੀਅਲ ਅਤੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਲਈ ਪਾਣੀ 'ਚ ਇੱਕ ਚਮਚ ਦੇਸੀ ਘਿਓ, ਦੋ ਚੁਟਕੀ ਕਾਲੀ ਮਿਰਚ ਅਤੇ ਥੋੜਾ ਅਦਰਕ ਮਿਲਾ ਲਓ। ਕੁਝ ਦੇਰ ਤੱਕ ਇਸਨੂੰ ਉਬਾਲਣ ਤੋਂ ਬਾਅਦ ਛਾਣ ਕੇ ਪੀ ਲਓ। ਇਸ ਨਾਲ ਕਾਫ਼ੀ ਆਰਾਮ ਮਿਲੇਗਾ।
ਸ਼ਹਿਦ ਅਤੇ ਘਿਓ ਦਾ ਇਸਤੇਮਾਲ: ਇੱਕ ਚਮਚ ਘਿਓ 'ਚ ਸ਼ਹਿਦ ਨੂੰ ਮਿਲਾ ਲਓ ਅਤੇ ਸੌਣ ਤੋਂ ਪਹਿਲਾ ਇਸਨੂੰ ਚੱਟ ਲਓ। ਇਸ ਤੋਂ ਬਾਅਦ ਪਾਣੀ ਪੀ ਲਓ। ਇਸ ਨਾਲ ਛਾਤੀ 'ਚ ਇੱਕਠੇ ਹੋਏ ਜ਼ੁਕਾਮ ਨੂੰ ਘਟ ਕਰਨ 'ਚ ਮਦਦ ਮਿਲੇਗੀ।
ਨੱਕ 'ਚ ਪਾਓ ਗਰਮ ਘਿਓ ਦੀਆਂ ਦੋ ਬੂੰਦਾਂ:ਜ਼ੁਕਾਮ ਦੇ ਨਾਲ ਨੱਕ ਬੰਦ ਹੋਣ ਦੀ ਸਮੱਸਿਆਂ ਵੀ ਆਮ ਹੈ। ਇਸ ਕਾਰਨ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਘਿਓ ਨੂੰ ਗਰਮ ਕਰੋ ਅਤੇ ਇਸਦੀਆਂ ਦੋ ਬੂੰਦਾਂ ਨੂੰ ਨੱਕ 'ਚ ਪਾ ਲਓ। ਇਸ ਨਾਲ ਬੰਦ ਨੱਕ ਦੀ ਸਮੱਸਿਆਂ ਨੂੰ ਠੀਕ ਕਰਨ 'ਚ ਮਦਦ ਮਿਲੇਗੀ ਅਤੇ ਤੁਸੀਂ ਚੰਗੀ ਤਰ੍ਹਾਂ ਸਾਹ ਲੈ ਸਕੋਗੇ।