ਹੈਦਰਾਬਾਦ: ਪ੍ਰਦੂਸ਼ਣ ਪੂਰੀ ਦੁਨੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਵਾ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ ਅਤੇ ਜਲ ਪ੍ਰਦੂਸ਼ਣ ਦਾ ਸਾਡੀ ਜ਼ਿੰਦਗੀ 'ਤੇ ਬਹੁਤ ਗਲਤ ਅਸਰ ਪੈਂਦਾ ਹੈ। ਇਸ ਲਈ ਹਰ ਸਾਲ 2 ਦਸੰਬਰ ਨੂੰ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੈ।
ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਦਾ ਇਤਿਹਾਸ:ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਹਰ ਸਾਲ 2 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਇਤਿਹਾਸ 1984 'ਚ ਹੋਏ ਭੋਪਾਲ ਦੁਖਾਂਤ ਨਾਲ ਜੁੜਿਆ ਹੋਇਆ ਹੈ। 1984 'ਚ ਭੋਪਾਲ ਵਿੱਚ ਇੱਕ ਕੀਟਨਾਸ਼ਕ ਪਲਾਂਟ ਤੋਂ ਲਗਭਗ 45 ਟਨ ਤੱਕ ਮਿਥਾਇਲ ਆਈਸੋਸਾਈਨੇਟ ਲੀਕ ਹੋ ਗਈ ਅਤੇ ਆਲੇ-ਦੁਆਲੇ ਫੈਲ ਗਈ ਸੀ। ਇਸ ਕਾਰਨ ਹਜ਼ਾਰਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸਦੇ ਨਾਲ ਹੀ ਕਈ ਲੋਕਾਂ ਨੇ ਭੋਪਾਲ ਛੱਡ ਦਿੱਤਾ ਸੀ। ਇਸ ਦਿਨ ਨੂੰ ਉਨ੍ਹਾਂ ਲੋਕਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਭੋਪਾਲ ਦੁਖਾਂਤ 'ਚ ਆਪਣੀ ਜਾਨ ਗਵਾ ਦਿੱਤੀ ਸੀ।
ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਦਾ ਮਹੱਤਵ:ਅੱਜ ਦੇ ਸਮੇਂ 'ਚ ਪ੍ਰਦੂਸ਼ਣ ਇੰਨਾਂ ਜ਼ਿਆਦਾ ਵਧ ਗਿਆ ਹੈ ਕਿ ਪੂਰੀ ਦੁਨੀਆਂ 'ਚ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਹਵਾ, ਮਿੱਟੀ, ਧੁਨੀ ਅਤੇ ਹੋਰ ਕਈ ਪ੍ਰਦੂਸ਼ਣਾਂ ਬਾਰੇ ਜਾਗਰੂਕ ਕਰਨਾ ਹੈ। ਇਨ੍ਹਾਂ ਪ੍ਰਦੂਸ਼ਣਾਂ ਕਾਰਨ ਸਾਡਾ ਵਾਤਾਵਰਣ ਅਤੇ ਸਿਹਤ ਪ੍ਰਭਾਵਿਤ ਹੁੰਦੀ ਹੈ। ਇਸਦੇ ਨਾਲ ਹੀ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਭੋਪਾਲ ਦੁਖਾਂਤ 'ਚ ਆਪਣੀ ਜਾਨ ਗਵਾ ਚੁੱਕੇ ਲੋਕਾਂ ਨੂੰ ਯਾਦ ਕਰਨਾ ਵੀ ਹੈ।
ਵਾਤਾਵਰਨ ਨੂੰ ਸਾਫ਼ ਰੱਖਣ ਦੇ ਤਰੀਕੇ:
- ਸਾਈਕਲ ਦਾ ਇਸਤੇਮਾਲ: ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਦਾ ਇਸਤੇਮਾਲ ਕਰੋ। ਇਸ ਨਾਲ ਹਵਾ ਪ੍ਰਦੂਸ਼ਣ ਨੂੰ ਘਟ ਕੀਤਾ ਜਾ ਸਕਦਾ ਹੈ।
- ਬਿਜਲੀ ਦੀ ਖਪਤ ਘਟ ਕਰੋ: ਬਿਜਲੀ ਦੀ ਖਪਤ ਘਟ ਕਰੋ। ਇਸ ਨਾਲ ਹਵਾ ਪ੍ਰਦੂਸ਼ਣ ਫੈਲਣ ਦਾ ਖਤਰਾ ਰਹਿੰਦਾ ਹੈ। ਜ਼ਰਰੂਤ ਪੈਣ 'ਤੇ ਹੀ ਬਿਜਲੀ ਦਾ ਇਸਤੇਮਾਲ ਕਰੋ। ਲਾਈਟਾਂ, ਪੱਖੇ, ਏਸੀ ਜਾਂ ਕੂਲਰ ਨੂੰ ਚਲਾ ਕੇ ਨਾ ਛੱਡੋ।
- ਜ਼ਿਆਦਾ ਦਰੱਖਤ ਲਗਾਓ: ਆਪਣੇ ਘਰ 'ਚ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਓ। ਇਸ ਨਾਲ ਨਾ ਸਿਰਫ਼ ਜ਼ਹਿਰੀਲੀ ਹਵਾ ਨੂੰ ਸਾਫ਼ ਕਰਨ 'ਚ ਮਦਦ ਮਿਲੇਗੀ, ਸਗੋ ਤੁਸੀਂ ਕਈ ਬਿਮਾਰੀਆਂ ਤੋਂ ਬਚ ਵੀ ਸਕੋਗੇ।
- ਧੂੰਆ ਘਟ ਕਰੋ: ਸਿਗਰਟ ਅਤੇ ਪਟਾਖੇ ਚਲਾਉਣ ਨਾਲ ਹਵਾ ਪ੍ਰਦੂਸ਼ਣ ਦਾ ਖਤਰਾ ਰਹਿੰਦਾ ਹੈ। ਇਸ ਕਾਰਨ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਅਜਿਹੀਆਂ ਚੀਜ਼ਾਂ ਤੋਂ ਦੂਰੀ ਬਣਾਓ, ਜੋ ਧੂੰਏ ਦਾ ਕਾਰਨ ਬਣ ਸਕਦੀਆਂ ਹਨ।