ਹੈਦਰਾਬਾਦ:ਕਈ ਲੋਕਾਂ ਦੇ ਮੂੰਹ 'ਚ ਛਾਲੇ ਹੋ ਜਾਂਦੇ ਹਨ, ਜਿਸ ਕਰਕੇ ਬਹੁਤ ਦਰਦ ਹੁੰਦਾ ਹੈ ਅਤੇ ਕੁਝ ਵੀ ਖਾਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਮਸਾਲੇਦਾਰ ਖਾਣ ਨਾਲ ਜਾਂ ਮੂੰਹ 'ਚ ਕੋਈ ਸੱਟ ਲੱਗਣ ਕਾਰਨ ਛਾਲੇ ਹੋ ਜਾਂਦੇ ਹਨ। ਇਹ ਛਾਲੇ ਕੁਝ ਦਿਨਾਂ 'ਚ ਆਪਣੇ ਆਪ ਠੀਕ ਹੋ ਜਾਂਦੇ ਹਨ। ਪਰ ਜਦੋ ਤੱਕ ਇਹ ਛਾਲੇ ਰਹਿੰਦੇ ਹਨ, ਉਦੋ ਤੱਕ ਖਾਣ-ਪੀਣ ਅਤੇ ਬੋਲਣ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆਂ ਕਈ ਵਾਰ ਵਧ ਵੀ ਜਾਂਦੀ ਹੈ। ਜੇਕਰ ਤੁਹਾਡੇ ਲੰਬੇ ਸਮੇਂ ਤੱਕ ਮੂੰਹ 'ਚ ਛਾਲੇ ਬਣੇ ਰਹਿੰਦੇ ਹਨ, ਤਾਂ ਤਰੁੰਚ ਡਾਕਟ ਦੀ ਸਲਾਹ ਲੈਣੀ ਚਾਹੀਦੀ ਹੈ।
ਮੂੰਹ 'ਚ ਛਾਲੇ ਹੋਣ ਦੇ ਕਾਰਨ: ਮੂੰਹ 'ਚ ਛਾਲੇ ਕਈ ਕਾਰਨਾਂ ਕਰਕੇ ਹੋ ਸਕਦੇ ਹਨ। ਮੂੰਹ 'ਚ ਦੰਦ ਜਾਂ ਮਸਾਲੇਦਾਰ ਭੋਜਨ ਖਾਣ ਨਾਲ ਵੀ ਛਾਲੇ ਹੋ ਸਕਦੇ ਹਨ। ਵਿਟਾਮਿਨ ਬੀ-12, ਫੋਲਿਕ ਐਸਿਡ ਅਤੇ ਆਈਰਨ ਦੀ ਕਮੀ ਨਾਲ ਵੀ ਮੂੰਹ 'ਚ ਛਾਲੇ ਹੋ ਸਕਦੇ ਹਨ। ਕਈ ਵਾਰ ਔਰਤਾਂ ਨੂੰ ਮਾਹਵਾਰੀ ਦੌਰਾਨ ਵੀ ਛਾਲੇ ਹੋਣ ਦੀ ਸਮੱਸਿਆਂ ਹੋ ਜਾਂਦੀ ਹੈ। ਜੇਕਰ ਜੀਭ 'ਤੇ ਛਾਲੇ ਹੋਣ ਕਾਰਨ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਤਾਂ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।
ਮੰਹ 'ਚ ਹੋਣ ਵਾਲੇ ਛਾਲੇ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:-
ਲੂਣ ਪਾ ਕੇ ਪਾਣੀ ਪੀਓ: ਲੂਣ ਦੇ ਪਾਣੀ ਨਾਲ ਗਾਰਗਲ ਕਰੋ। ਇਸ ਨਾਲ ਮੂੰਹ 'ਚ ਹੋਏ ਛਾਲੇ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ ਅਤੇ ਸੋਜ ਵੀ ਘਟ ਸਕਦੀ ਹੈ। ਇਸ ਲਈ ਇੱਕ ਗਲਾਸ ਪਾਣੀ 'ਚ ਅੱਧਾ ਛੋਟਾ ਚਮਚ ਲੂਣ ਮਿਲਾਓ ਅਤੇ ਇਸ ਪਾਣੀ ਨਾਲ ਗਾਰਗਲ ਕਰ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।