ਹੈਦਰਾਬਾਦ:ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਗੰਨੇ ਦਾ ਜੂਸ ਮਿਲਣਾ ਵੀ ਸ਼ੁਰੂ ਹੋ ਜਾਂਦਾ ਹੈ। ਗਰਮੀਆਂ ਦੇ ਮੌਸਮ 'ਚ ਗੰਨੇ ਦਾ ਜੂਸ ਪੀਣਾ ਫਾਇਦੇਮੰਦ ਹੋ ਸਕਦਾ ਹੈ ਪਰ ਸਰਦੀਆਂ 'ਚ ਇਸ ਜੂਸ ਨੂੰ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਗੰਨੇ ਦਾ ਸਵਾਦ ਮਿੱਠਾ ਹੁੰਦਾ ਹੈ। ਇਸ ਵਿੱਚ ਕਾਰਬੋਹਾਈਡਰੇਟ, ਇਲੈਕਟਰੋਲਾਈਟਸ, ਵਿਟਾਮਿਨ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਵਿਟਾਮਿਨ-ਏ, ਬੀ ਅਤੇ ਸੀ ਦੇ ਨਾਲ-ਨਾਲ ਇਸ 'ਚ ਕਈ ਪੌਸ਼ਟਿਕ ਤੱਤ ਵੀ ਹੁੰਦੇ ਹਨ।
ਗੰਨਾਂ ਖਾਣਾ ਜ਼ਿਆਦਾ ਫਾਇਦੇਮੰਦ ਜਾਂ ਗੰਨੇ ਦਾ ਰਸ ਪੀਣਾ: ਗੰਨੇ ਦਾ ਜੂਸ ਪੀਣ ਨਾਲੋਂ ਗੰਨਾਂ ਖਾਣਾ ਜ਼ਿਆਦਾ ਫਾਇਦੇਮੰਦ ਹੈ। ਕਿਉਕਿ ਇਸ ਨਾਲ ਸਰੀਰ ਨੂੰ ਫਾਈਬਰ ਮਿਲਦਾ ਹੈ, ਜੋ ਪਾਚਨ ਤੰਤਰ ਲਈ ਕਾਫ਼ੀ ਵਧੀਆਂ ਹੁੰਦਾ ਹੈ। ਇਸ ਨਾਲ ਬਲੱਡ ਪ੍ਰੇਸ਼ਰ ਵੀ ਕੰਟਰੋਲ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਹਾਲਾਂਕਿ ਗੰਨੇ ਦਾ ਜੂਸ ਪੀਣ ਨਾਲ ਵੀ ਕਈ ਪੌਸ਼ਟਿਕ ਤੱਤ ਮਿਲਦੇ ਹਨ। ਪਰ ਮੀਂਹ ਦੇ ਮੌਸਮ 'ਚ ਇਸ ਜੂਸ ਨੂੰ ਪੀਣਾ ਨੁਕਸਾਨਦੇਹ ਹੋ ਸਕਦਾ ਹੈ।
ਮੀਂਹ ਦੇ ਮੌਸਮ 'ਚ ਗੰਨੇ ਦਾ ਰਸ ਪੀਣ ਦੇ ਨੁਕਸਾਨ:
ਗੰਨੇ ਦਾ ਜੂਸ ਪੀਣ ਨਾਲ ਢਿੱਡ 'ਚ ਇਨਫੈਕਸ਼ਨ ਹੋ ਸਕਦੀ:ਮੀਂਹ ਦੇ ਮੌਸਮ 'ਚ ਗੰਨੇ ਦਾ ਜੂਸ ਪੀਣ ਨਾਲ ਢਿੱਡ 'ਚ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ। ਜੂਸ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੀ ਮਸ਼ੀਨ ਵਿੱਚ ਖਤਰਨਾਕ ਬੈਕਟੀਰੀਆਂ ਹੌਲੀ-ਹੌਲੀ ਜਮ੍ਹਾਂ ਹੋਣ ਲੱਗਦੇ ਹਨ। ਜਿਸ ਕਾਰਨ ਦਸਤ, ਉਲਟੀ, ਢਿੱਡ 'ਚ ਦਰਦ ਅਤੇ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ। ਜਦੋਂ ਵੀ ਗੰਨੇ ਦਾ ਜੂਸ ਪੀਓ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਸਾਫ਼-ਸੁਥਰੇ ਤਰੀਕੇ ਨਾਲ ਬਣਾਇਆ ਗਿਆ ਹੋਵੇ।