ਹੈਦਰਾਬਾਦ: ਮਾਨਸੂਨ ਕਈਆਂ ਦਾ ਪਸੰਦੀਦਾ ਸੀਜ਼ਨ ਹੁੰਦਾ ਹੈ। ਬਰਸਾਤ ਦਾ ਇਹ ਮੌਸਮ ਪਿਆਰ ਅਤੇ ਰੋਮਾਂਸ ਦਾ ਮਾਹੌਲ ਲਿਆਉਂਦਾ ਹੈ। ਇਸ ਲਈ ਇਹ ਸੀਜ਼ਨ ਖਾਸ ਕਰਕੇ ਜੋੜਿਆਂ ਲਈ ਸਭ ਤੋਂ ਪਸੰਦੀਦਾ ਸੀਜ਼ਨ ਹੈ। ਅਜਿਹੇ ਹਾਲਾਤ 'ਚ ਇਸ ਮੌਸਮ 'ਚ ਘੁੰਮਣ ਦਾ ਆਪਣਾ ਹੀ ਮਜ਼ਾ ਹੈ ਅਤੇ ਕੁਝ ਹੀ ਦਿਨਾਂ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਸੀਜ਼ਨ 'ਚ ਆਪਣੇ ਪਾਰਟਨਰ ਨਾਲ ਰੋਮਾਂਟਿਕ ਛੁੱਟੀਆਂ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਥਾਵਾਂ ਨੂੰ ਡੇਸਟੀਨੇਸ਼ਨ ਦੀ ਲਿਸਟ 'ਚ ਸ਼ਾਮਲ ਕਰ ਸਕਦੇ ਹੋ।
ਕੇਰਲ ਦਾ ਮੁੰਨਾਰ: ਗ੍ਰੀਨ ਟੀ ਦੇ ਬਾਗਾਂ ਦੇ ਵਿਚਕਾਰ ਸਥਿਤ ਕੇਰਲ ਦਾ ਮੁੰਨਾਰ ਮਾਨਸੂਨ ਦੌਰਾਨ ਹੋਰ ਵੀ ਜਾਦੂਈ ਹੋ ਜਾਂਦਾ ਹੈ। ਧੁੰਦਲੇ ਪਹਾੜ, ਝਰਨੇ ਅਤੇ ਰੋਮਾਂਟਿਕ ਮੌਸਮ ਵਿੱਚ ਇਸ ਜਗ੍ਹਾਂ 'ਤੇ ਜਾਣਾ ਇੱਕ ਵਧੀਆਂ ਵਿਕਲਪ ਹੋ ਸਕਦਾ ਹੈ।
ਉਦੈਪੁਰ, ਰਾਜਸਥਾਨ:ਪੂਰਬ ਦਾ ਵੇਨਿਸ ਵਜੋਂ ਜਾਣਿਆ ਜਾਂਦਾ ਉਦੈਪੁਰ ਝੀਲਾਂ ਅਤੇ ਮਹਿਲਾਂ ਦਾ ਸ਼ਹਿਰ ਹੈ। ਮਾਨਸੂਨ ਦੀ ਬਾਰਸ਼ ਇਸਦੀ ਸੁੰਦਰਤਾ ਨੂੰ ਇੱਕ ਰੋਮਾਂਟਿਕ ਛੋਹ ਦਿੰਦੀ ਹੈ। ਇਹ ਜੋੜਿਆਂ ਲਈ ਇੱਕ ਵਧੀਆ ਛੁੱਟੀਆਂ ਦਾ ਸਥਾਨ ਹੋ ਸਕਦਾ ਹੈ।
ਕੂਰ੍ਗ, ਕਰਨਾਟਕ: ਕੂਰ੍ਗ, ਜਿਸ ਨੂੰ ਕੋਡਾਗੂ ਵੀ ਕਿਹਾ ਜਾਂਦਾ ਹੈ। ਇਹ ਕਰਨਾਟਕ ਦਾ ਇੱਕ ਸੁੰਦਰ ਪਹਾੜੀ ਸਟੇਸ਼ਨ ਹੈ। ਹਰੇ ਭਰੇ ਕੌਫੀ ਦੇ ਬਾਗਾਂ, ਧੁੰਦ ਵਾਲੀਆਂ ਪਹਾੜੀਆਂ ਅਤੇ ਝਰਨੇ ਮਾਨਸੂਨ ਦੌਰਾਨ ਹੋਰ ਵੀ ਸ਼ਾਨਦਾਰ ਨਜ਼ਰ ਆਉਦੇ ਹਨ। ਮਾਨਸੂਨ ਦੌਰਾਨ ਸ਼ਾਂਤੀ ਦੀ ਭਾਲ ਕਰਨ ਵਾਲੇ ਜੋੜਿਆਂ ਲਈ ਕੂਰ੍ਗ ਜਾਣਾ ਇੱਕ ਰੋਮਾਂਟਿਕ ਅਤੇ ਸਹਿਜ ਯਾਤਰਾ ਸਾਬਤ ਹੋ ਸਕਦੀ ਹੈ।