ਹੈਦਰਾਵਾਦ:ਕੀ ਤੁਹਾਨੂੰ ਹਰ ਹਫਤੇਂ ਦੀ ਸ਼ੁਰੂਆਤ ਵਿੱਚ ਜ਼ਿਆਦਾ ਚਿੰਤਾ, ਉਦਾਸੀ ਜਾ ਤਣਾਅ ਰਹਿੰਦਾ ਹੈ? ਤੁਸੀਂ ਸੋਮਵਾਰ ਨੂੰ ਉਦਾਸ ਅਤੇ ਮਾਨਸਿਕ ਰੂਪ ਵਿੱਚ ਕਮਜ਼ੋਰ ਮਹਿਸੂਸ ਕਰਦੇ ਹੋ? ਜੇ ਤੁਹਾਨੂੰ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਸ਼ਾਇਦ ਤੁਸੀਂ Monday Blues ਤੋਂ ਪੀੜਿਤ ਹੋ ਅਤੇ ਹੋ ਸਕਦਾ ਹੈ ਕਿ ਤੁਸੀਂ ਇਸ ਤੋਂ ਬਾਹਰ ਆਉਣ ਲਈ ਕੋਈ ਉਪਾਅ ਵੀ ਲੱਭ ਰਹੇ ਹੋ। ਇੱਥੇ 5 ਟਿਪਸ ਦਿੱਤੀਆ ਜਾ ਰਹੀਆ ਹਨ ਜੋ ਬਲੂਜ਼ ਦਾ ਮੁਕਾਬਲਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀਆ ਹਨ!
ਵੀਕੇਂਡ ਤੋਂ ਪਹਿਲਾ ਕਰ ਲੋ ਆਪਣਾ ਸਾਰਾ ਕੰਮ: ਸੋਮਵਾਰ ਦੇ ਵਰਕਲੋਡ ਨੂੰ ਘੱਟ ਕਰਨ ਲਈ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਆਫਿਸ ਤੋਂ ਨਿਕਲਣ ਤੋਂ ਪਹਿਲਾ ਇਹ ਪਲੈਨ ਕਰੋ ਕਿ ਅੱਜ ਤੁਸੀਂ ਕੀ-ਕੀ ਕਰ ਸਕਦੇ ਹੋ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਸੋਮਵਾਰ ਦੇ ਦਿਨ ਤੁਸੀਂ ਖੁਦ 'ਤੇ ਜ਼ਿਆਦਾ ਬੋਝ ਮਹਿਸੂਸ ਨਹੀ ਕਰੋਗੇ। ਇਸਦੇ ਨਾਲ ਹੀ ਸੋਮਵਾਰ ਨੂੰ ਆਫਿਸ ਆਉਣ ਦੇ ਬਾਅਦ ਜ਼ਿਆਦਾ ਵਰਕਲੋਡ ਨਹੀ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਅਗਲੇ ਹਫਤੇਂ ਕੀ ਕਰਨਾ ਚਾਹੁੰਦੇ ਹੋ? ਅਤੇ ਇਸ ਹਫਤੇਂ ਦੇ ਵਰਕਲੋਡ ਵਿੱਚੋਂ ਕੀ ਬੱਚਿਆ ਹੈ। ਇਸਦਾ ਇੱਕ ਸ਼ੈਡਿਉਲ ਬਣਾਓ। ਇਸ ਤਰ੍ਹਾਂ ਸੋਮਵਾਰ ਨੂੰ ਆਫਿਸ ਆਉਣ ਤੋਂ ਬਾਅਦ ਤੁਸੀਂ ਉਲਝਣ ਵਿੱਚ ਨਹੀਂ ਪਓਗੇ ਅਤੇ ਕੰਮ ਤੇਜ਼ੀ ਨਾਲ ਹੋ ਜਾਵੇਗਾ।
ਵੀਕਐਂਡ ਦੌਰਾਨ ਕਾਫ਼ੀ ਨੀਂਦ ਲਓ:ਰਾਤ ਨੂੰ ਵਧੀਆ ਨੀਦ ਜਰੂਰੀ ਹੈ ਕਿਉਕਿ ਇਹ ਹਫਤੇਂ ਦੇ ਬਾਕੀ ਦਿਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸੋਮਵਾਰ ਨੂੰ ਥਕਾਨ ਅਤੇ ਸੁਸਤੀ ਤੋਂ ਬਚਣ ਲਈ ਨੀਦ ਲੋ। ਐਤਵਾਰ ਦੀ ਰਾਤ ਜੇ ਤੁਸੀਂ ਵਧੀਆ ਨੀਂਦ ਲੈਂਦੇ ਹੋ ਤਾਂ ਸੋਮਵਾਰ ਦੀ ਸਵੇਰ ਤੁਸੀਂ ਤਾਜ਼ਾ ਮਹਿਸੂਸ ਕਰੋਗੇ। ਇਸਦੇ ਨਾਲ ਹੀ ਸਾਰੇ ਕੰਮਾਂ ਤੋਂ ਸਮੇਂ ਕੱਢ ਕੇ ਐਤਵਾਰ ਦੁਪਹਿਰ ਨੂੰ ਘੱਟੋਂ-ਘੱਟ ਇੱਕ ਘੰਟੇ ਲਈ ਸੋਵੋਂ। ਅਜਿਹਾ ਕਰਨ ਨਾਲ ਸਰੀਰ ਨੂੰ ਆਰਾਮ ਮਿਲੇਗਾ। ਜੇ ਸੰਭਵ ਹੋ ਤਾਂ ਸੋਮਵਾਰ ਨੂੰ ਕੋਈ ਬੈਠਕ ਨਾ ਰੱਖੋ ਤਾਂਕਿ ਤੁਸੀਂ ਅਤੇ ਤੁਹਾਡੇ ਸਹਿਯੋਗੀ ਹਫਤੇਂ ਦੀ ਸ਼ੁਰੂਆਤ ਆਸਾਨੀ ਨਾਲ ਕਰ ਸਕੋ।
ਦੋਸਤਾਂ ਜਾ ਸਹਿਕਰਮਚਾਰੀਆਂ ਨਾਲ ਕੰਮ ਤੋਂ ਬਾਅਦ ਦੀ ਯੋਜਨਾ ਬਣਾਓ:ਸੋਮਵਾਰ ਦੀ ਸੁਸਤੀ ਅਤੇ ਉਦਾਸੀ ਨੂੰ ਖਤਮ ਕਰਨ ਦਾ ਇੱਕ ਹੋਰ ਤਰੀਕਾ ਹੈ ਕਿ ਸੋਮਵਾਰ ਦੀ ਸ਼ਾਮ ਨੂੰ ਕੁਝ ਮਜ਼ੇਦਾਰ ਅਤੇ ਰੋਮਾਂਚਕ ਕਰੋ। ਹਰ ਸੋਮਵਾਰ ਤੁਸੀਂ ਆਫਿਸ ਦੇ ਕਰਮਚਾਰੀਆ ਨਾਲ ਗਰੁੱਪ ਐਕਟੀਵੀਟੀ ਕਰ ਸਕਦੇ ਹੋ। ਜਿਵੇ ਕਿ ਦੁਪਹਿਰ ਖਤਮ ਹੋਣ ਤੋਂ ਪਹਿਲਾ ਕੋਈ ਹਲਕਾ-ਫੁਲਕਾ ਨਾਸ਼ਤਾ ਜਾ ਕੰਮ ਦੇ ਬਾਅਦ ਦੋਸਤਾਂ ਨਾਲ ਡਿਨਰ ਪਲੈਨ ਕਰ ਸਕਦੇ ਹੋ। ਇਸਦੇ ਨਾਲ ਹੀ ਜਿਮ ਵਿੱਚ ਇੱਕ ਵਧੀਆ ਐਕਸਰਸਾਇਜ਼-ਵਰਕਆਓਟ ਜਾ ਫਿਰ ਦੌੜਨ ਲਈ ਬਾਹਰ ਜਾਣ ਨਾਲ ਵੀ Happy Hormones ਰਿਲੀਜ਼ ਹੋਣਗੇ ਅਤੇ ਤੁਸੀਂ ਬਾਕੀ ਦਿਨਾਂ ਲਈ ਤਾਜ਼ਾ ਮਹਿਸੂਸ ਕਰੋਗੇ।
ਇਹ ਵੀ ਪੜ੍ਹੋ -SKIPPING BREAKFAST: ਨਾਸ਼ਤਾ ਛੱਡਣ ਨਾਲ ਹੋ ਸਕਦਾ ਇਮਿਊਨ ਸਿਸਟਮ ਨਾਲ ਸਮਝੌਤਾ: ਅਧਿਐਨ