ਪੰਜਾਬ

punjab

ETV Bharat / sukhibhava

Melon Seeds Benefits: ਖਰਬੂਜੇ ਦੇ ਬੀਜਾਂ ਨੂੰ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ, ਮਿਲਣਗੇ ਅਣਗਿਣਤ ਫਾਇਦੇ - healthy lifestyle

ਖਰਬੂਜੇ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਇਨ੍ਹਾਂ ਬੀਜਾਂ ਨੂੰ ਸੁੱਟਣ ਦੀ ਗਲਤੀ ਨਾ ਕਰੋ। ਖਰਬੂਜੇ ਦੇ ਬੀਜ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਤੁਸੀਂ ਕਈ ਤਰੀਕਿਆਂ ਨਾਲ ਖਰਬੂਜੇ ਦੇ ਬੀਜਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

Melon Seeds Benefits
Melon Seeds Benefits

By ETV Bharat Punjabi Team

Published : Aug 29, 2023, 12:37 PM IST

ਹੈਦਰਾਬਾਦ:ਲੋਕ ਖਰਬੂਜਾ ਖਾਣਾ ਬਹੁਤ ਪਸੰਦ ਕਰਦੇ ਹਨ। ਪਰ ਇਸਦੇ ਬੀਜਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਤੁਸੀਂ ਇਨ੍ਹਾਂ ਬੀਜਾਂ ਨੂੰ ਕਈ ਤਰੀਕੇ ਨਾਲ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਬੀਜਾਂ 'ਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਖਰਬੂਜੇ ਦੇ ਬੀਜਾਂ ਨੂੰ ਆਪਣੀ ਖੁਰਾਕ 'ਚ ਕਰੋ ਸ਼ਾਮਲ:

ਸਲਾਦ ਬਣਾਓ: ਕਈ ਲੋਕ ਭਾਜਨ ਦੇ ਨਾਲ ਸਲਾਦ ਖਾਣਾ ਪਸੰਦ ਕਰਦੇ ਹਨ। ਸਲਾਦ ਨੂੰ ਖਾਣਾ ਸਿਹਤਮੰਦ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਸਲਾਦ 'ਚ ਖਰਬੂਜੇ ਦੇ ਬੀਜਾਂ ਨੂੰ ਵੀ ਸ਼ਾਮਲ ਕਰ ਸਕਦੇ ਹੋ।

ਹੋਰਨਾਂ ਬੀਜਾਂ 'ਚ ਖਰਬੂਜੇ ਦੇ ਬੀਜਾਂ ਨੂੰ ਮਿਕਸ ਕਰੋ: ਖਰਬੂਜੇ ਦੇ ਬੀਜਾਂ ਨੂੰ ਡਰਾਈ ਰੋਸਟ ਕਰਕੇ ਤੁਸੀਂ ਇਸਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸਨੂੰ ਅਲਸੀ, ਸਨਫਲਾਵਰ ਵਰਗੇ ਬੀਜਾਂ 'ਚ ਹਲਕਾ ਭੂੰਨ ਲਓ ਅਤੇ ਇਸ ਵਿੱਚ ਖਰਬੂਜੇ ਦੇ ਬੀਜਾਂ ਨੂੰ ਮਿਕਸ ਕਰ ਲਓ। ਫਿਰ ਰੋਜ਼ਾਨਾ ਇੱਕ ਚਮਚ ਇਸਦਾ ਇਸਤੇਮਾਲ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ।

ਖਰਬੂਜੇ ਦੇ ਬੀਜਾਂ ਦਾ ਪਾਊਡਰ:ਤੁਸੀਂ ਖਰਬੂਜੇ ਦੇ ਬੀਜਾਂ ਦਾ ਪਾਊਡਰ ਬਣਾ ਕੇ ਇਸਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਲਈ ਖਰਬੂਜੇ ਦੇ ਬੀਜਾਂ ਨੂੰ ਸੁਕਾ ਲਓ ਅਤੇ ਇਸਦਾ ਪਾਊਡਰ ਬਣਾ ਲਓ। ਫਿਰ ਇਸਨੂੰ ਆਪਣੇ ਜੂਸ, ਓਟਮੀਲ, ਚਿਆ ਬੀਜ ਜਾਂ ਰੋਟੀ ਬਣਾਉਣ ਵਾਲੇ ਆਟੇ 'ਚ ਮਿਲਾ ਕੇ ਵੀ ਖਾ ਸਕਦੇ ਹੋ।

ਖਰਬੂਜੇ ਦੇ ਬੀਜਾਂ ਨੂੰ ਖਾਣ ਦੇ ਫੀਇਦੇ:

ਖਰਬੂਜੇ ਦੇ ਬੀਜਾਂ ਨਾਲ ਜ਼ੁਕਾਮ ਤੋਂ ਮਿਲੇਗੀ ਰਾਹਤ: ਖਰਬੂਜੇ ਦੇ ਬੀਜ ਜੁਕਾਮ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦੇ ਹਨ। ਖਰਬੂਜੇ ਦੇ ਬੀਜਾਂ ਨੂੰ ਖਾਣ ਨਾਲ ਸਰਦੀ ਅਤੇ ਇੰਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।

ਖਰਬੂਜੇ ਦੇ ਬੀਜ ਅੱਖਾਂ ਲਈ ਫਾਇਦੇਮੰਦ: ਖਰਬੂਜੇ ਦੇ ਬੀਜਾਂ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ। ਇਹ ਸਾਡੀਆਂ ਅੱਖਾਂ ਲਈ ਜ਼ਰੂਰੀ ਤੱਤ ਹੈ। ਇਸਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਸਕਦੀ ਹੈ ਅਤੇ ਮੋਤੀਆਬਿੰਦ ਦਾ ਖਤਰਾ ਘਟ ਜਾਂਦਾ ਹੈ।

ਵਾਲਾਂ ਅਤੇ ਨੁੰਹਾਂ ਲਈ ਖਰਬੂਜੇ ਦੇ ਬੀਜ ਫਾਇਦੇਮੰਦ:ਖਰਬੂਜੇ ਦੇ ਬੀਜਾਂ 'ਚ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਨਾਲ ਵਾਲ ਮਜ਼ਬੂਤ ਅਤੇ ਲੰਬੇ ਹੁੰਦੇ ਹਨ ਅਤੇ ਨੂੰਹ ਵੀ ਸਿਹਤਮੰਦ ਰਹਿੰਦੇ ਹਨ।

ABOUT THE AUTHOR

...view details