38 ਸਾਲਾ ਰਾਘਵ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਪਰੇਸ਼ਾਨ ਚਲ ਰਿਹਾ ਸੀ। ਕਾਰਨ ਇਹ ਸੀ ਕਿ ਉਹ ਤੇ ਉਸਦੀ ਪਤਨੀ ਨੀਰਾ ਸਾਰੇ ਯਤਨਾਂ ਦੇ ਬਾਵਜੂਦ ਸੰਤਾਨ ਸੁੱਖ ਤੋਂ ਵਾਂਝੇ ਸਨ। ਦਰਅਸਲ ਆਪਣੇ ਵਿਆਹ ਤੋਂ ਤੁਰੰਤ ਬਾਅਦ ਹੀ ਰਾਘਵ ਅਤੇ ਉਸਦੀ ਪਤਨੀ ਨੇ ਫੈਸਲਾ ਕੀਤਾ ਸੀ ਕਿ ਉਹ ਅਗਲੇ ਪੰਜ ਸਾਲਾਂ ਲਈ ਬੱਚੇ ਦੀ ਯੋਜਨਾ ਨਹੀਂ ਕਰਨਗੇ ਪਰ ਪੰਜ ਸਾਲਾਂ ਬਾਅਦ, ਉਨ੍ਹਾਂ ਦੇ ਨਿਰੰਤਰ ਯਤਨਾਂ ਦੇ ਬਾਵਜੂਦ ਉਹ ਸੰਤਾਨ ਸੁੱਖ ਪਾਉਣ 'ਚ ਸਫ਼ਲ ਨਹੀਂ ਹੋਏ। ਉਨ੍ਹਾਂ ਨੇ ਆਪਣੀ ਜਾਂਚ ਕਰਵਾਈ ਜਿਸ 'ਚ ਪਤਾ ਲੱਗਿਆ ਕਿ ਨੀਰਾ ਤਾਂ ਬਿਲਕੁਲ ਠੀਕ ਹੈ, ਪਰ ਰਾਘਵ ਨੂੰ ਮਰਦ ਬਾਂਝਪਨ ਦੀ ਸਮੱਸਿਆ ਹੈ, ਕਿਉਂਕਿ ਉਸਦੇ ਸਰੀਰ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਨਿਰੰਤਰ ਘੱਟ ਰਹੀ ਹੈ। ਜਿਸ ਕਾਰਨ ਉਹ ਸੰਤਾਨ ਪੈਦਾ ਕਰਨ 'ਚ ਸਮਰੱਥ ਨਹੀਂ ਹੈ।
ਇਹ ਕਿੱਸਾ ਸਿਰਫ ਰਾਘਵ ਦਾ ਨਹੀਂ, ਬਲਕਿ ਬਹੁਤ ਸਾਰੇ ਨੌਜਵਾਨਾਂ ਦੀ ਕਹਾਣੀ ਹੈ ਜੋ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਸੁਪਨਿਆਂ ਦੇ ਮਗਰ ਚੱਲ ਰਹੇ ਹਨ। ਜੋ ਪਹਿਲੇ ਤੋਂ ਆਪਣੇ ਸ਼ਰੀਰ ਦੀ ਸੀਮਾਵਾਂ ਨੂੰ ਨਹੀਂ ਸਮਝਦੇ ਹੋਏ ਸੰਤਾਨ ਪੈਦਾ ਕਰਨ 'ਚ ਦੇਰੀ ਕਰਦੇ ਹਨ ਤੇ ਬਾਅਦ 'ਚ ਜਦੋਂ ਸਮੱਸਿਆ ਵੱਡੀ ਹੋ ਜਾਂਦੀ ਹੈ ਤਾਂ ਹੱਥ ਰਗੜਦੇ ਰਹਿ ਜਾਂਦੇ ਹਨ। ਅੰਕੜਿਆਂ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਮਰਦ ਬਾਂਝਪਨ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਆਖ਼ਿਰ ਕਿ ਹੁੰਦਾ ਹੈ ਮਰਦ ਬਾਂਝਪਨ। ਇਸ ਬਾਰੇ ਈਟੀਵੀ ਭਾਰਤ ਸੁੱਖੀਭਵਾ ਟੀਮ ਨਾਲ ਗੱਲਬਾਤ ਕਰਦਿਆਂ ਮਸ਼ਹੂਰ ਐਂਡਰੋਲੌਜਿਸਟ ਡਾ. ਰਾਹੁਲ ਰੈੱਡੀ ਨੇ ਜਾਣਕਾਰੀ ਦਿੱਤੀ।
ਕੀ ਹੈ ਮਰਦ ਬਾਂਝਪਨ ਦਾ ਕਾਰਨ
ਡਾ. ਰੈੱਡੀ ਦੱਸਦੇ ਹਨ ਕਿ ਜੇ ਕੋਈ ਮਰਦ ਪਿਤਾ ਬਣਨ 'ਚ ਅਸਮਰੱਥ ਹੈ, ਤਾਂ ਉਸਦੀ ਸਮੱਸਿਆ ਨੂੰ ਮਰਦ ਬਾਂਝਪਣ ਭਾਵ ਮੇਲ ਇਨਫਰਟੀਲਿਟੀ ਕਹਿੰਦੇ ਹਨ। ਇਹ ਗੱਲ ਸਾਰੇ ਜਾਣਦੇ ਹਨ ਕਿ ਬੱਚੇ ਦੇ ਜਨਮ ਲਈ ਮਰਦ ਸ਼ੁਕਰਾਣੂਆਂ ਦਾ ਮਹਿਲਾ ਦੇ ਅੰਡਕੋਸ਼ਾਂ ਤੱਕ ਪਹੁੰਚਣਾ ਜ਼ਰੂਰੀ ਹੁੰਦਾ ਹੈ।
ਪਰ ਕਈ ਵਾਰ ਵਧਦੀ ਉਮਰ, ਮਾੜੀ ਜੀਵਨ ਸ਼ੈਲੀ ਅਤੇ ਕਈ ਵਾਰ ਜੈਨੇਟਿਕ ਕਾਰਨਾਂ ਕਰਕੇ ਪੁਰਸ਼ ਦੇ ਸਰੀਰ ਵਿੱਚ ਜਾਂ ਤਾਂ ਕਾਫ਼ੀ ਮਾਤਰਾ ਵਿੱਚ ਸ਼ੁਕਰਾਣੂ ਦੀ ਪੈਦਾਵਾਰ ਨਹੀਂ ਹੁੰਦੀ ਜਾਂ ਫਿਰ ਸ਼ੁਕਰਾਣੂ ਨਹੀਂ ਬਣਦੇ, ਉਹ ਸਿਹਤਮੰਦ ਨਹੀਂ ਹੁੰਦੇ। ਨਤੀਜੇ ਵਜੋਂ ਉਹ ਸੰਤਾਨ ਸੁੱਖ ਤੋਂ ਵਾਂਝੇ ਰਹਿ ਜਾਂਦੇ ਹਨ। ਮਰਦ ਬਾਂਝਪਨ ਦੇ ਮੁੱਖ ਤੌਰ 'ਤੇ ਤਿੰਨ ਕਾਰਨ ਮਨ੍ਹੇ ਜਾਂਦੇ ਹਨ।
ਪਹਿਲਾਂ ਸਰੀਰ ਵਿੱਚ ਸ਼ੁਕਰਾਣੂ ਦੇ ਉਤਪਾਦਨ ਵਿੱਚ ਕਮੀ, ਦੂਜਾ ਸ਼ੁਕਰਾਣੂਆਂ ਦੀ ਮਾੜੀ ਗੁਣਵੱਤਾ ਅਤੇ ਤੀਜਾ, ਸ਼ੁਕਰਾਣੂ ਦਾ ਅਸਾਧਾਰਣ ਆਕਾਰ। ਇਸ ਤੋਂ ਇਲਾਵਾ ਮਰਦ ਬਾਂਝਪਨ ਦੇ ਕਈ ਕਾਰਨਾਂ ਨੂੰ ਵੀ ਸ਼੍ਰੇਣੀਬੱਧ ਕੀਤਾ ਗਿਆ ਹੈ। ਜੋ ਇਸ ਤਰ੍ਹਾਂ ਹੈ-