ਨਿਊਯਾਰਕ:ਇੱਕ ਨਵੀਂ ਗੋਲੀ ਨੇ ਫੇਫੜਿਆਂ ਦੇ ਕੈਂਸਰ ਨਾਲ ਹੋਣ ਵਾਲੀ ਮੌਤ ਦੇ ਖ਼ਤਰੇ ਨੂੰ ਅੱਧੇ ਤੋਂ ਘੱਟ ਕਰ ਕੇ ਨਵੀਂ ਉਮੀਦ ਜਗਾਈ ਹੈ। ਇੱਕ ਦਹਾਕੇ ਲੰਬੇ ਵਿਸ਼ਵ ਕਲੀਨਿਕਲ ਟਰਾਇਲ ਦੇ ਨਤੀਜਿਆਂ ਵਿੱਚ ਇਹ ਖੁਲਾਸਾ ਹੋਇਆ ਹੈ। ਕਲੀਨਿਕਲ ਟਰਾਇਲ ਨੇ ਦਿਖਾਇਆ ਕਿ ਸਰਜਰੀ ਤੋਂ ਬਾਅਦ ਐਸਟਰਾਜ਼ੇਨੇਕਾ ਦੁਆਰਾ ਵਿਕਸਤ ਓਸੀਮੇਰਟਿਨਿਬ ਦਵਾਈ ਲੈਣ ਨਾਲ ਮਰੀਜਾਂ ਦੇ ਮਰਨ ਦਾ ਖ਼ਤਰਾ 51 ਫੀਸਦ ਤੱਕ ਘਟ ਹੋ ਗਿਆ। ਟਰਾਇਲ ਦੇ ਨਤੀਜੇ ਸ਼ਿਕਾਗੋ ਵਿੱਚ ਅਮਰੀਕਨ ਸੋਸਾਇਟੀ ਆਫ਼ ਕਲੀਨਿਕਲ ਓਨਕੋਲੋਜੀ ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤੇ ਗਏ।
ਫੇਫੜਿਆਂ ਦਾ ਕੈਂਸਰ ਦੁਨੀਆ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ:Osimertinib, ਜਿਸਨੂੰ Tagrisso ਵਜੋਂ ਮਾਰਕੀਟ ਕੀਤਾ ਜਾ ਰਿਹਾ ਹੈ, ਇੱਕ ਵਿਸ਼ੇਸ਼ ਪ੍ਰਕਾਰ ਦੇ ਪਰਿਵਰਤਨ ਵਾਲੇ ਫੇਫੜਿਆਂ ਦੇ ਕੈਂਸਰ ਦੀ ਇੱਕ ਆਮ ਕਿਸਮ ਗੈਰ-ਛੋਟੇ ਸੈੱਲ ਕੈਂਸਰ ਨੂੰ ਨਿਸ਼ਾਨਾ ਬਣਾਉਦੀ ਹੈ। ਫੇਫੜਿਆਂ ਦਾ ਕੈਂਸਰ ਦੁਨੀਆ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ। ਹਰ ਸਾਲ ਲਗਭਗ 1.8 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਯੇਲ ਕੈਂਸਰ ਸੈਂਟਰ ਦੇ ਡਿਪਟੀ ਡਾਇਰੈਕਟਰ ਡਾ: ਰਾਏ ਹਰਬਸਟ ਨੇ ਕਿਹਾ ਕਿ ਤੀਹ ਸਾਲ ਪਹਿਲਾਂ ਅਸੀਂ ਇਹਨਾਂ ਮਰੀਜ਼ਾਂ ਲਈ ਕੁਝ ਨਹੀਂ ਕਰ ਸਕਦੇ ਸੀ। ਹੁਣ ਸਾਡੇ ਕੋਲ ਇਹ ਤਾਕਤਵਰ ਦਵਾਈ ਹੈ।