ਹੈਦਰਾਬਾਦ: ਗਲਤ ਖਾਣ-ਪੀਣ ਕਾਰਨ ਲੋਕਾਂ ਦਾ ਪੇਟ ਖਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬਦਲਦੇ ਮੌਸਮ ਕਾਰਨ ਵੀ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਦਲਦੇ ਮੌਸਮ ਕਾਰਨ ਲੂਜ਼ ਮੋਸ਼ਨ, ਉਲਟੀ ਅਤੇ ਗੈਸ ਆਦਿ ਸਮੱਸਿਆਵਾਂ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।
ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:
ਲੂਜ਼ ਮੋਸ਼ਨ 'ਚ ਅਦਰਕ ਦੀ ਚਾਹ ਪੀਣਾ ਫਾਇਦੇਮੰਦ: ਜ਼ਿਆਦਾਤਰ ਲੋਕ ਅਦਰਕ ਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਨ। ਇਸ ਨਾਲ ਸਿਰਫ਼ ਭੋਜਨ ਦਾ ਸਵਾਦ ਹੀ ਨਹੀ ਸਗੋ ਕਈ ਸਿਹਤ ਸਮੱਸਿਆਵਾਂ ਨੂੰ ਘਟ ਕਰਨ 'ਚ ਵੀ ਮਦਦ ਮਿਲਦੀ ਹੈ। ਅਦਰਕ ਦੀ ਮਦਦ ਨਾਲ ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਵਾਲੀ ਚਾਹ ਪੀ ਸਕਦੇ ਹੋ। ਇਸ ਚਾਹ ਨੂੰ ਬਣਾਉਣ ਲਈ ਇੱਕ ਪੈਨ 'ਚ ਪਾਣੀ ਗਰਮ ਕਰੋ ਅਤੇ ਇਸ 'ਚ ਅਦਰਕ ਨੂੰ ਕੱਟ ਕੇ ਪਾ ਦਿਓ। ਫਿਰ ਗੈਸ ਨੂੰ ਬੰਦ ਕਰ ਲਓ। ਲਗਭਗ 10 ਮਿੰਟ ਬਾਅਦ ਇਸਨੂੰ ਛਾਨ ਲਓ। ਅਦਰਕ ਵਾਲੀ ਚਾਹ ਨੂੰ ਤੁਸੀਂ ਦਿਨ 'ਚ ਦੋ ਵਾਰ ਪੀ ਸਕਦੇ ਹੋ।
ਅਦਰਕ ਦਾ ਰਸ: ਅਦਰਕ ਵਾਲੀ ਚਾਹ ਹੀ ਨਹੀਂ ਸਗੋ ਅਦਰਕ ਦਾ ਰਸ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਅਦਰਕ 'ਚ ਐਂਟੀ ਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਲੂਜ਼ ਮੋਸ਼ਨ ਦੀ ਸਮੱਸਿਆਂ ਅਤੇ ਪੇਟ ਦਰਦ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਅਦਰਕ ਦਾ ਰਸ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸਨੂੰ ਬਣਾਉਣ ਲਈ ਅਦਰਕ ਦਾ ਇੱਕ ਟੁੱਕੜਾ ਲਓ ਅਤੇ ਇਸਨੂੰ ਪੀਸ ਲਓ। ਹੁਣ ਪਾਣੀ 'ਚ ਇੱਕ ਚਮਚ ਅਦਰਕ ਦਾ ਰਸ ਮਿਲਾਓ ਅਤੇ ਇੱਕ ਚੁਟਕੀ ਲੂਣ ਪਾ ਕੇ ਮਿਕਸ ਕਰ ਲਓ। ਇਸ ਡ੍ਰਿੰਕ ਨੂੰ ਇੱਕ ਜਾਂ ਦੋ ਵਾਰ ਪੀਓ। ਇਸ ਨਾਲ ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ।
ਧਨੀਏ ਦੀਆਂ ਪੱਤੀਆਂ: ਧਨੀਏ ਦੀਆਂ ਪੱਤੀਆਂ ਵੀ ਪਾਚਨ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਧਨੀਏ ਦੀਆਂ ਪੱਤੀਆਂ ਨੂੰ ਧੋ ਲਓ ਅਤੇ ਇਸਨੂੰ ਪੀਸ ਲਓ। ਫਿਰ ਇੱਕ ਗਲਾਸ ਪਾਣੀ 'ਚ ਇਸ ਪੇਸਟ ਨੂੰ ਮਿਲਾ ਦਿਓ। ਹੁਣ ਇਸ 'ਚ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸਨੂੰ ਪੀਣ ਨਾਲ ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਮਿਲੇਗੀ।
ਨਿੰਬੂ ਅਤੇ ਲੂਣ:ਨਿੰਬੂ 'ਚ ਐਂਟੀਬੈਕਟੀਰੀਅਲ ਅਤੇ ਐਂਟੀਵਾਈਰਲ ਗੁਣ ਪਾਏ ਜਾਂਦੇ ਹਨ। ਇਸ ਨਾਲ ਨਾ ਸਿਰਫ਼ ਪੇਟ ਸਿਹਤਮੰਦ ਰਹਿੰਦਾ ਹੈ ਸਗੋ ਸਰੀਰ ਹੋਰ ਵੀ ਕਈ ਸਮੱਸਿਆਵਾਂ ਤੋਂ ਬਚਦਾ ਹੈ। ਜੇਕਰ ਤੁਸੀਂ ਦਸਤ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਇੱਕ ਗਲਾਸ ਪਾਣੀ 'ਚ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਲੂਣ ਮਿਲਾਓ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਲੂਜ਼ ਮੋਸ਼ਨ ਦੀ ਸਮੱਸਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।