ਪਿਸਤਾ ਸਭ ਤੋਂ ਸ਼ਕਤੀਸਾਲੀ ਸੁੱਕੇ ਫ਼ਲਾਂ ਵਿੱਚੋਂ ਇੱਕ ਹੈ। ਇਸ ਵਿੱਚ ਸਰੀਰ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦਾ ਇਹ ਗੁਣ ਹੀ ਇਸ ਨੂੰ ਸੁਪਰਫੂਡ ਬਣਾਉਂਦਾ ਹੈ। ਪਿਸਤਾ ਇੱਕ ਸੁੱਕਾ ਫ਼ਲ ਹੈ ਜਿਸਦੀ ਬਾਹਰੀ ਸਤ੍ਹਾ ਨੂੰ ਹਟਾ ਕੇ ਖਾਇਆ ਜਾਂਦਾ ਹੈ। ਇਹ ਸੁੱਕਾ ਫ਼ਲ ਕੇਵਲ ਖਾਣ ਵਿੱਚ ਹੀ ਸੁਆਦ ਨਹੀਂ ਹੁੰਦਾ ਬਲਕਿ ਉਹਨਾਂ ਹੀ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਪੰਜਾਬੀ ਵਿਆਹਾਂ ਵਿੱਚ ਇਸ ਸੁੱਕੇ ਫਲ ਨੂੰ ਸੁਆਗਤ ਦੇ ਭੋਜਨ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਪਿਸਤਾ ਨੂੰ ਸਨੈਕਸ ਦੇ ਤੌਰ 'ਤੇ ਵੀ ਲਿਆ ਜਾ ਸਕਦਾ ਹੈ। ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਵੀ ਪਿਸਤਾ ਨੂੰ ਵਰਤਿਆ ਜਾਂਦਾ ਹੈ।
ਆਓ ਜਾਣਦੇ ਹਾਂ ਪਿਸਤਾ ਖਾਣ ਦੇ ਫਾਇਦੇ
ਪਿਸਤਾ ਵਿੱਚ ਹੇਠ ਲਿਖੇ ਪੌਸ਼ਟਿਕ ਤੱਤ ਹੁੰਦੇ ਹਨ...
- ਪੌਟਾਸ਼ੀਅਮ
- ਫਾਰਸਫੌਰਸ
- ਮੈਗਨੇਸ਼ੀਅਮ
- ਮੈਗਨੀਜ਼
- ਕੈਲਸ਼ੀਅਮ
- ਵਿਟਾਮਿਨ
- ਵਿਟਾਮਿਨ ਏ
- ਵਿਟਾਮਿਨ ਈ
- ਵਿਟਾਮਿਨ ਸੀ
- ਵਿਟਾਮਿਨ ਬੀ
- ਵਿਟਾਮਿਨ ਕੇ
- ਫੌਲੇਟ
- ਪ੍ਰੋਟੀਨ
ਕੈਲੋਰੀ ਦੀ ਮਾਤਰਾ ਘੱਟ
ਕੈਲੋਰੀ ਦੀ ਮਾਤਰਾ ਘੱਟ ਹੀ ਹੁੰਦੀ ਹੈ। ਪਿਸਤਾ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ ਪਰ ਇਸ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਜਿਵੇਂ ਕਿ ਪਿਸਤਾ ਵਿੱਚ ਕੈਲੋਰੀ 28 ਗ੍ਰਾਮ ਪਿਸਤਾ ਵਿੱਚ 159 ਕੈਲੋਰੀ ਹੁੰਦੀ ਹੈ। ਜਦੋਂ ਕਿ ਅਖ਼ਰੋਟ ਵਿੱਚ ਕੈਲੋਰੀ ਦੀ ਮਾਤਰਾ 193 ਹੁੰਦੀ ਹੈ।
ਦਿਮਾਗ਼ ਲਈ ਫਾਇਦੇਮੰਦ
ਪਿਸਤਾ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ ਜਿਹਨਾਂ ਵਿੱਚ ਦਿਮਾਗ਼ ਦੀ ਪ੍ਰਕਿਰਿਆ ਨੂੰ ਚੰਗਾ ਰੱਖਦੇ ਹਨ। ਦਿਮਾਗ ਨੂੰ ਐਕਟਿਵ ਅਤੇ ਸਾਵਧਾਨ ਬਣਾਉਣ ਵਿੱਚ ਮਦਦ ਕਰਦੇ ਹਨ। ਦਿਮਾਗ਼ ਦੇ ਖੂਨ ਸੰਚਾਰ ਨੂੰ ਵਧਾਉਂਦਾ ਹੈ।
ਹੀਮੋਗਲੋਬਿਨ ਵਿੱਚ ਵਾਧਾ ਕਰਦਾ ਹੈ ਪਿਸਤਾ
ਪਿਸਤਾ ਸਾਡੇ ਹੀਮੋਗਲੋਬਿਨ ਨੂੰ ਵੀ ਵਧਾਉਂਦਾ ਹੈ। ਪਿਸਤਾ ਵਿੱਚ ਵਿਟਾਮਿਨ-6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਪਿਸਤਾ ਸਾਡੇ ਖੂਨ ਦੇ ਸੰਚਾਰ ਵਿੱਚ ਸੁਧਾਰ ਕਰਦਾ ਹੈ। ਹਰ ਰੋਜ਼ ਪਿਸਤਾ ਦਾ ਸੇਵਨ ਕਰਨ ਨਾਲ ਹੀਮੋਗਲੋਬਿਨ ਦੇ ਉਤਪਾਦਨ ਵਿੱਚ ਮਦਦ ਮਿਲਦੀ ਹੈ। ਜਿਸ ਨਾਲ ਸਰੀਰ ਵਿੱਚ ਆਕਸੀਜਨ ਦੇ ਪ੍ਰਵਾਹ ਵਿੱਚ ਸੁਧਾਰ ਹੁੰਦਾ ਹੈ।
ਸਰੀਰ ਦੇ ਵਜ਼ਨ ਨੂੰ ਘੱਟ ਕਰਨ ਵਿੱਚ ਮਦਦ
ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਊਰਜਾ ਨਾਲ ਭਰਪੂਰ ਹੋਣ ਦੇ ਬਾਵਜੂਦ ਵੀ ਪਿਸਤਾ ਵਜ਼ਨ ਘੱਟ ਕਰਨ ਵਿੱਚ ਮਦਦ ਕਰਦਾ ਹੈ। ਕੁੱਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਪਿਸਤਾ ਸਰੀਰ ਦਾ ਵਜ਼ਨ ਘੱਟ ਕਰਦਾ ਹੈ। ਪਿਸਤਾ ਵਿੱਚ ਫਾਇਵਰ ਅਤੇ ਪ੍ਰੋਟੀਨ ਵਰਗੇ ਤੱਤ ਹੁੰਦੇ ਹਨ।