ਪੰਜਾਬ

punjab

ETV Bharat / sukhibhava

ਵਿਆਹਾਂ ’ਚ ਘੱਟ ਬਰਬਾਦੀ ਕਰੇਗੀ ਵਾਤਾਵਰਣ ਦਾ ਬਚਾਅ

ਜਿੱਥੇ ਵਿਆਹ ਸਮਾਗਮਾਂ ਨੂੰ ਇੱਕ ਵੱਡੇ ਖ਼ਰਚੇ ਦੇ ਰੂਪ ’ਚ ਵੇਖਿਆ ਜਾਂਦਾ ਹੈ, ਅੱਜ ਘੱਟ ਮੈਂਬਰਾਂ ਨਾਲ ਸੀਮਤ ਪ੍ਰੋਗਰਾਮ ਦਾ ਆਯੋਜਨ ਨਵਾਂ ਟ੍ਰੈਂਡ ਬਣ ਗਿਆ ਹੈ। ਇਹ ਇੱਕ ਚੰਗਾ ਮੌਕਾ ਹੈ, ਆਪਣੇ ਵਾਤਾਵਰਣ ਨੂੰ ਬਚਾਉਣ ਦਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਸਰੋਤਾਂ ਦੀ ਸੰਭਾਲ ਦਾ, ਸਸਟੇਨੇਬਲ ਵਿਆਹ ਇੱਕ ਚੰਗਾ ਉਪਰਾਲਾ ਹੈ।

ਵਿਆਹਾਂ ’ਚ ਘੱਟ ਬਰਬਾਦੀ ਕਰੇਗੀ ਵਾਤਾਵਰਣ ਦਾ ਬਚਾਅ
ਵਿਆਹਾਂ ’ਚ ਘੱਟ ਬਰਬਾਦੀ ਕਰੇਗੀ ਵਾਤਾਵਰਣ ਦਾ ਬਚਾਅ

By

Published : Jan 12, 2021, 5:14 PM IST

ਸਸਟੇਨੇਬਲ ਵਿਆਹਾਂ ਦਾ ਨਵਾਂ ਚੱਲਣ ਉੱਭਰ ਕੇ ਆ ਰਿਹਾ ਹੈ। ਇਹ ਇੱਕ ਛੋਟਾ ਪਰ ਸ਼ਾਨਦਾਰ ਅਤੇ ਵਧੇਰੇ ਵਿਚਾਰਸ਼ੀਲ ਦ੍ਰਿਸ਼ਟੀਕੋਣ ਦੇ ਨਾਲ ਸਾਕਾਰਤਮਕ ਵਾਤਾਵਰਣ ਲਈ ਮਸ਼ਹੂਰ ਹੈ। ਕਾਜਲ ਅਗਰਵਾਲ ਵਰਗੀਆਂ ਮਸ਼ਹੂਰ ਹਸਤੀਆਂ ਦੇ ਲਈ ਟਰਾਂਸਪੋਰਟਿਵ ਵਿਆਹਾਂ ਦਾ ਨਿਰਮਾਣ ਕਰਨ ਲਈ ਇਵੇਂਟ ਖੇਤਰ ’ਚ ਜਾਣੀ ਜਾਣ ਵਾਲੀ ਅੰਬਿਕਾ ਗੁਪਤਾ ਵੱਲੋਂ ਸ਼ੁਰੂ ਕੀਤੀ ਗਈ ਪਹਿਲ ਹੈ। ਇਹ ਹਰਿਆਲੀ ਦਾ ਸਮਰਥਨ ਕਰਦੀ ਹੈ ਅਤੇ ਵਿਸ਼ਵਾਸ਼ ਨਾ ਕੀਤੇ ਜਾ ਸਕਣ ਵਾਲੇ ਡਿਜ਼ਾਇਨ ਲਈ ਮਸ਼ਹੂਰ ਹੈ।

ਮਹਾਂਮਾਰੀ ਸਾਨੂੰ ਇੱਕ ਨਿਚੋੜ ਦਿੰਦੀ ਹੈ। ਹੁਣ ਅਸੀਂ ਅੰਨ੍ਹੇ-ਵਾਹ ਢੰਗ ਨਾਲ ਆਪਣੇ ਸਰੋਤਾਂ ਦਾ ਉਪਭੋਗ ਨਹੀਂ ਕਰ ਸਕਦੇ, ਬਹੁਤ ਮਾਤਰਾ ’ਚ ਖਾਣ ਅਤੇ ਸਰੋਤਾਂ ਦੀ ਬਰਬਾਦੀ ਕਰਦੇ ਹਾਂ ਅਤੇ ਇਸ ਤਰ੍ਹਾਂ ਜਿਊਂਦੇ ਹਾਂ, ਜਿਵੇਂ ਕਿ ਭਵਿੱਖ ਨਹੀਂ ਹੈ। ਇਹ ਗਲਤ ਵਿਚਾਰਧਾਰਾ ਹੈ। ਜੇਕਰ ਅਸੀ ਆਪਣੀ ਜੀਵਨਸ਼ੈਲੀ ਨਹੀਂ ਬਦਲਦੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਲਵਾਯੂ ਸੰਕਟ ਦੇ ਗੰਭੀਰ ਨਤੀਜੀਆਂ ਦਾ ਸਾਹਮਣਾ ਕਰਨਾ ਪਵੇਗਾ।

ਅੰਬਿਕਾ, ਜਿਨ੍ਹਾਂ ਨੇ ਚੇਨੱਈ ’ਚ ਅੱਠ ਸਾਲ ਪਹਿਲਾਂ ਦ-ਕਿਊ ਪ੍ਰੋਜੈਕਟ ਦੀ ਸਥਾਪਨਾ ਕੀਤੀ ਸੀ, ਉਨ੍ਹਾਂ ਨੂੰ ਵਿਆਹਾਂ ਲਈ ਇੱਕ ਬਹੁਤ ਦੀ ਡਿਮਾਂਡ ਵਾਲੇ ਡਿਜ਼ਾਇਨਰ ਅਤੇ ਯੋਜਨਾਕਾਰ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਸ ਸਾਲ ਉਨ੍ਹਾਂ ਨੂੰ ਪੋਸਟ ਕੋਵਿਡ-19 ਦੇ ਚੁਣੌਤੀਭਰਪੂਰ ਮਾਹੌਲ ’ਚ ਕੰਮ ਕਰਨਾ ਪਿਆ। ਸੁਰੱਖਿਆ ਨਿਯਮਾਂ ਦੇ ਤਹਿਤ ਸਮਾਗਮਾਂ ਦਾ ਇੰਤਜ਼ਾਮ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਗ੍ਰਾਹਕਾਂ ਨਾਲ ਹਰਿਆਲੀ ਅਤੇ ਘੱਟ ਬਰਬਾਦੀ ਵਾਲੇ ਪ੍ਰੋਗਰਾਮਾਂ ਬਾਰੇ ਗੱਲਬਾਤ ਕੀਤੀ।

ਮਹਾਂਮਾਰੀ ਨੇ ਪਰਿਵਾਰਾਂ ਨੂੰ ਛੋਟੇ ਸਮਾਗਮਾਂ ਲਈ ਮਜ਼ਬੂਰ ਕੀਤਾ ਹੈ। ਅਜਿਹੇ ’ਚ ਇਨ੍ਹਾਂ ਸਮਾਗਮਾਂ ’ਚ ਘੱਟ ਬਰਬਾਦੀ ਵੇਖੀ ਗਈ ਹੈ। ਉੱਥੇ ਹੀ ਵਾਤਾਵਰਣ ਦਾ ਧਿਆਨ ਰੱਖਦਿਆਂ ਹੋਇਆਂ ਘੱਟ ਸਾਧਨਾਂ ਨਾਲ ਹੀ ਆਪਣੇ ਵਿਆਹਾਂ ਨੂੰ ਉਦਹਾਰਣ ਦੇ ਰੂਪ ’ਚ ਪ੍ਰਦਰਸ਼ਿਤ ਕੀਤਾ ਹੈ। ਅੰਬਿਕਾ ਨੇ ਦੱਸਿਆ ਪੁਡੂਚਰੀ ਦੇ ਵਿਆਹ ਲਈ, ਜੋੜੇ ਅਤੇ ਟੀਮ ਨੇ ਫੁੱਲਾਂ ਅਤੇ ਖਾਣੇ ਦੀ ਬਰਬਾਦੀ ਦੇ ਮੁੱਦੇ ਨੂੰ ਸੰਬੋਧਿਤ ਕਰਨ ਲਈ ਮਿਲਕੇ ਕੰਮ ਕੀਤਾ। ਲਾੜੀ ਜੋ ਵਾਤਾਵਰਣ ਸਬੰਧੀ ਚਿੰਤਾਵਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ ਦੀ ਬੇਨਤੀ ’ਤੇ ਫੁੱਲਾਂ ਦੀ ਖਾਦ ਬਣਾਈ ਗਈ ਅਤੇ ਪ੍ਰੋਗਰਾਨ ਉਪਰੰਤ ਬਚੇ ਖਾਣੇ ਨੂੰ ਸਥਾਨਕ ਪੱਧਰ ’ਤੇ ਵੰਡਿਆ ਗਿਆ।

ਕਿਸ ਤਰ੍ਹਾਂ ਕਰੀਏ ਸਸਟੇਨੇਬਲ ਮੈਰਿਜ ਦਾ ਆਯੋਜਨ?

ਸਮਾਗਮ ਦੌਰਾਨ ਸਥਾਨਕ ਫੁੱਲਾਂ ਦੀ ਖ਼ਰੀਦਦਾਰੀ ਕਰੋ, ਇਹ ਕਾਰਬਨ ਫੁੱਟਪ੍ਰਿੰਟ ’ਚ ਕਟੌਤੀ ਕਰੇਗਾ ਅਤੇ ਇਨ੍ਹਾਂ ਮੁਸ਼ਕਿਲ ਹਲਾਤਾਂ ’ਚ ਪੀੜ੍ਹਤ ਕਿਸਾਨਾਂ ਦੀ ਮਦਦ ਕਰੇਗਾ। ਜ਼ਿਆਦਾ ਤੋਂ ਜ਼ਿਆਦਾ ਫੁੱਲਾਂ ਦੀ ਵਰਤੋਂ ਕਰਨ ਦੀ ਥਾਂ, ਉੱਥੇ ਹੀ ਵਰਤੋਂ ਜਿੱਥੇ ਸਹੀ ਮਾਇਨੇ ’ਚ ਜ਼ਰੂਰਤ ਹੋਵੇ।

ABOUT THE AUTHOR

...view details