ਪੰਜਾਬ

punjab

ETV Bharat / sukhibhava

ਸਰਦੀਆਂ ਦੇ ਮੌਸਮ 'ਚ ਵਾਰ-ਵਾਰ ਆ ਰਿਹਾ ਹੈ ਆਲਸ, ਤਾਂ ਇਨ੍ਹਾਂ 4 ਆਦਤਾਂ ਨੂੰ ਅਪਣਾਓ

Laziness: ਸਰਦੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਲੋਕ ਆਲਸ ਮਹਿਸੂਸ ਕਰਨ ਲੱਗਦੇ ਹਨ। ਇਸ ਪਿੱਛੇ ਗਲਤ ਭੋਜਨ ਅਤੇ ਕਸਰਤ ਨਾ ਕਰਨ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਪਰ ਤੁਸੀਂ ਕੁਝ ਆਦਤਾਂ ਨੂੰ ਅਪਣਾ ਕੇ ਆਲਸ ਨੂੰ ਘੱਟ ਕਰ ਸਕਦੇ ਹੋ।

Laziness
Laziness

By ETV Bharat Punjabi Team

Published : Nov 27, 2023, 3:42 PM IST

ਹੈਦਰਾਬਾਦ:ਸਰਦੀਆਂ ਦੇ ਮੌਸਮ 'ਚ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ 'ਚ ਲੋਕ ਆਲਸ ਵੀ ਬਹੁਤ ਮਹਿਸੂਸ ਕਰਦੇ ਹਨ। ਸਰਦੀ ਕਾਰਨ ਹੋਣ ਵਾਲੇ ਆਲਸ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਆਲਸ ਨੂੰ ਦੂਰ ਕਰਨ ਲਈ ਤੁਸੀਂ ਕੁਝ ਸਿਹਤਮੰਦ ਆਦਤਾਂ ਅਪਣਾ ਸਕਦੇ ਹੋ।

ਆਲਸ ਨੂੰ ਦੂਰ ਕਰਨ ਲਈ ਕਰੋ ਇਹ ਕੰਮ:

ਸਰੀਰਕ ਕਸਰਤ ਕਰੋ: ਸਰੀਰਕ ਕਸਰਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸਰੀਰਕ ਕਸਰਤ ਨੂੰ ਨਾ ਕਰਨ ਨਾਲ ਤੁਹਾਡੀਆਂ ਮਾਸਪੇਸ਼ੀਆਂ ਆਕੜ ਜਾਂਦੀਆਂ ਹਨ ਅਤੇ ਬਲੱਡ ਸਰਕੁਲੇਸ਼ਨ ਵੀ ਹੌਲੀ ਹੋ ਜਾਂਦਾ ਹੈ। ਇਸ ਕਾਰਨ ਤੁਹਾਡੇ ਸਰੀਰ 'ਚ ਦਰਦ ਹੋ ਸਕਦਾ ਹੈ ਅਤੇ ਮੂਡ 'ਤੇ ਵੀ ਅਸਰ ਪੈ ਸਕਦਾ ਹੈ। ਇਸ ਲਈ ਸਰੀਰਕ ਕਸਰਤ ਜ਼ਰੂਰ ਕਰੋ। ਇਸ ਨਾਲ ਕਈ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਮਿਲੇਗੀ।

ਜ਼ਿਆਦਾ ਭੋਜਨ ਖਾਣ ਤੋਂ ਬਚੋ: ਸਰਦੀਆਂ ਦੇ ਮੌਸਮ 'ਚ ਅਕਸਰ ਲੋਕ ਜ਼ਿਆਦਾ ਭੋਜਨ ਖਾ ਲੈਂਦੇ ਹਨ। ਇਸ ਕਾਰਨ ਨੀਂਦ ਅਤੇ ਆਲਸ ਆ ਸਕਦਾ ਹੈ। ਆਲਸ ਕਾਰਨ ਕਈ ਬਿਮਾਰੀਆਂ ਜਿਵੇਂ ਕਿ ਸ਼ੂਗਰ, ਫੈਟੀ ਜਿਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਜ਼ਿਆਦਾ ਭੋਜਨ ਖਾਣ ਤੋਂ ਬਚੋ।

ਸਿਹਤਮੰਦ ਖੁਰਾਕ ਖਾਓ: ਤੁਹਾਡੇ ਭੋਜਨ ਦਾ ਮੂਡ 'ਤੇ ਅਸਰ ਪੈਂਦਾ ਹੈ। ਇਸ ਲਈ ਆਪਣੀ ਖੁਰਾਕ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋ। ਸਰਦੀਆਂ ਦੇ ਮੌਸਮ 'ਚ ਗਲਤ ਖਾਣ-ਪੀਣ ਕਾਰਨ ਸਰੀਰ ਨੂੰ ਭੋਜਨ ਪਚਣ 'ਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਆਲਸ ਆ ਜਾਂਦਾ ਹੈ। ਇਸ ਲਈ ਖੁਰਾਕ 'ਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਭੋਜਨ ਨੂੰ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਊਰਜਾ ਮਿਲੇਗੀ।

ਸੋਣ ਅਤੇ ਉੱਠਣ ਦਾ ਸਮਾਂ ਤੈਅ ਕਰੋ:ਸਰਦੀਆਂ ਦੇ ਮੌਸਮ 'ਚ ਆਪਣੇ ਸੋਣ ਅਤੇ ਉੱਠਣ ਦਾ ਸਮਾਂ ਤੈਅ ਕਰੋ। ਦੇਰ ਨਾਲ ਸੋਣ ਕਰਕੇ ਤੁਹਾਨੂੰ ਪੂਰਾ ਦਿਨ ਆਲਸ ਆ ਸਕਦਾ ਹੈ। ਇਸ ਲਈ ਹਮੇਸ਼ਾ ਸਮੇਂ 'ਤੇ ਸੋਵੋਂ। ਇਸ ਦੇ ਨਾਲ ਹੀ ਆਪਣੇ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਨਾ ਹੋਣ ਦਿਓ। ਇਸ ਲਈ ਰੋਜ਼ ਥੋੜ੍ਹਾ ਸਮਾਂ ਆਪਣੇ ਸਰੀਰ ਨੂੰ ਧੁੱਪ 'ਚ ਰੱਖੋ। ਇਸ ਨਾਲ ਸਰੀਰ ਗਰਮ ਰਹੇਗਾ ਅਤੇ ਵਿਟਾਮਿਨ-ਡੀ ਦੀ ਕਮੀ ਵੀ ਨਹੀਂ ਹੋਵੇਗੀ। ਇਸਦੇ ਨਾਲ ਹੀ ਆਪਣੇ ਭੋਜਨ 'ਚ ਅੰਡੇ ਆਦਿ ਨੂੰ ਵੀ ਸ਼ਾਮਲ ਕਰੋ।

ABOUT THE AUTHOR

...view details